ਪੰਜਾਬ ‘ਚ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ ‘ਚ ਦੂਜੀ ਵਾਰ ਅਣਗਹਿਲੀ ਦੀ ਗੱਲ ਹੋਈ ਹੈ। ਹੁਸ਼ਿਆਰਪੁਰ ‘ਚ ਪਹਿਲਾ ਤਾਂ ਇਕ ਨੌਜਵਾਨ ਭੱਜਦਾ ਹੋਇਆ ਆਇਆ ਅਤੇ ਜ਼ਬਰਨ ਰਾਹੁਲ ਗਾਂਧੀ ਦੇ ਗਲੇ ਲੱਗ ਗਿਆ। ਇਸ ਤੋਂ ਬਾਅਦ ਇਕ ਸ਼ੱਕੀ ਵੀ ਰਹਾਲੁ ਗਾਂਧੀ ਦੇ ਕੋਲ ਪਹੁੰਚ ਗਿਆ। ਨੌਜਵਾਨ ਜਦੋਂ ਰਾਹੁਲ ਗਾਂਧੀ ਦੇ ਗਲੇ ਲੱਗਿਆ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮਦਦ ਨਾਲ ਰਾਹੁਲ ਗਾਂਧੀ ਨੇ ਧੱਕਾ ਦੇ ਕੇ ਉਸ ਨੂੰ ਦੂਰ ਕੀਤਾ ਗਿਆ। ਇਸ ਤੋਂ ਬਾਅਦ ਬੱਸੀ ਪਿੰਡ ‘ਚ ਟੀ ਬ੍ਰੇਕ ‘ਚ ਜਾਂਦੇ ਸਮੇਂ ਇਕ ਨੌਜਵਾਨ ਸਿਰ ‘ਤੇ ਕੇਸਰੀ ਪੱਗੜੀ ਬੰਨ੍ਹੀ ਹੋਇਆ ਰਾਹੁਲ ਗਾਂਧੀ ਦੇ ਕਰੀਬ ਆ ਗਿਆ। ਇਹ ਦੇਖ ਕੇ ਸੁਰੱਖਿਆ ਮੁਲਾਜ਼ਮਆਂ ਨੇ ਉਸ ਨੂੰ ਫੜ ਲਿਆ। ਇਹ ਦੋਵਾਂ ਘਟਨਾਵਾਂ 35 ਮਿੰਟ ਦੇ ਅੰਦਰ ਹੋਈਆਂ। ਇਹ ਹਾਲਾਤ ਉਦੋਂ ਹਨ ਜਦੋਂ ਪੰਜਾਬ ‘ਚ ਰਾਹੁਲ ਗਾਂਧੀ ਨੂੰ ਸਭ ਤੋਂ ਜ਼ਿਆਦਾ ਸਕਿਓਰਿਟੀ ਦਿੱਤੀ ਗਈ ਹੈ। ਇਥੇ ਉਹ ਥ੍ਰੀ ਲੇਅਰ ਸੁਰੱਖਿਆ ‘ਚ ਚੱਲ ਰਹੇ ਹਨ ਜਿਸ ਵਿਚ ਸਭ ਤੋਂ ਬਾਹਰ ਪੰਜਾਬ ਪੁਲੀਸ ਦਾ ਘੇਰਾ, ਉਸ ਤੋਂ ਬਾਅਦ ਪੰਜਾਬ ਪੁਲੀਸ ਤੇ ਸਟੇਟ ਸੀ.ਆਈ.ਡੀ. ਦੀ ਰੱਸੀ ਦੇ ਨਾਲ ਘੇਰੇ ਦੀ ਸੁਰੱਖਿਆ ਅਤੇ ਅੰਤ ‘ਚ ਰਾਹੁਲ ਗਾਂਧੀ ਦੀ ਆਪਣੀ ਸੁਰੱਖਿਆ ਹੈ। ਓਧਰ ਦੂਜੇ ਪਾਸੇ ਕੜਾਕੇ ਦੀ ਠੰਢ ‘ਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ‘ਭਾਰਤ ਜੋੜੋ ਯਾਤਰਾ’ ਅੱਜ ਸਵੇਰੇ ਟਾਂਡਾ ਤੋਂ ਮੁੜ ਸ਼ੁਰੂ ਹੋਈ। ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਹਰੀਸ਼ ਚੌਧਰੀ ਅਤੇ ਰਾਜਕੁਮਾਰ ਚੱਬੇਵਾਲ ਸਮੇਤ ਪਾਰਟੀ ਦੇ ਸੀਨੀਅਰ ਆਗੂ ਗਾਂਧੀ ਦੇ ਨਾਲ ਨਜ਼ਰ ਆਏ। ਗਾਂਧੀ ਇਕ ਵਾਰ ਫਿਰ ਆਪਣੀ ਚਿੱਟੀ ਟੀ-ਸ਼ਰਟ ਪਹਿਨੇ ਨਜ਼ਰ ਆਏ। ਰਾਹੁਲ ਗਾਂਧੀ ਨੇ ਮੀਡੀਆ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਦੇਸ਼ ਦੀਆਂ ਸਾਰੀਆਂ ਸੰਸਥਾਵਾਂ ਉੱਤੇ ਰਾਸ਼ਟਰੀ ਸੋਇਮ ਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ਦਾ ਕੰਟਰੋਲ ਹੈ ਅਤੇ ਦਾਅਵਾ ਕੀਤਾ ਕਿ ਦੇਸ਼ ਦਾ ਮੀਡੀਆ, ਨੌਕਰਸ਼ਾਹੀ, ਚੋਣ ਕਮਿਸ਼ਨ ਅਤੇ ਨਿਆਂਪਾਲਿਕਾ ‘ਦਬਾਅ’ ਹੇਠ ਹਨ। ਰਾਹੁਲ ਗਾਂਧੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਵੀ ਵਿਅੰਗ ਕੱਸਦਿਆਂ ਕਿਹਾ ਕਿ ਪੰਜਾਬ ਦੀ ਹਕੂਮਤ ਪੰਜਾਬ ਤੋਂ ਹੀ ਚੱਲਣੀ ਚਾਹੀਦੀ ਹੈ, ਦਿੱਲੀ ਤੋਂ ਨਹੀਂ।