ਅਲ ਰਿਆਨ ਦੇ ਐਜੂਕੇਸ਼ਨ ਸਿਟੀ ਸਟੇਡੀਅਮ ‘ਚ ਖੇਡੇ ਗਏ ਇਕ ਰੋਮਾਂਚਕ ਮੈਚ ‘ਚ ਮੋਰੱਕੋ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ ‘ਚ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਫੀਫਾ ਵਰਲਡ ਕੱਪ ਦੇ ਰਾਊਂਡ ਆਫ 16 ਦੇ ਮੈਚ ‘ਚ ਵਾਧੂ ਸਮੇਂ ‘ਚ ਸਕੋਰ 0-0 ਹੋਣ ‘ਤੇ ਦੋਵੇਂ ਟੀਮਾਂ ਪੈਨਲਟੀ ਲਈ ਗਈਆਂ ਪਰ ਪੈਨਲਟੀ ਨਾਲ ਮੋਰਾਕੋ ਨੇ 3-0 ਦੀ ਲੀਡ ਲੈ ਲਈ ਅਤੇ ਜਿੱਤ ਦਰਜ ਕੀਤੀ। ਇਸ ਨਾਲ ਮੋਰੱਕੋ 12 ਸਾਲ ਬਾਅਦ ਕੁਆਰਟਰ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਅਫ਼ਰੀਕਨ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ 2010 ‘ਚ ਘਾਨਾ ਨੇ ਕੁਆਰਟਰ ਫਾਈਨਲ ‘ਚ ਥਾਂ ਬਣਾਈ ਸੀ। ਪੈਨਲਟੀ ਕਿੱਕ ਦੀ ਸ਼ੁਰੂਆਤ ਮੋਰੱਕੋ ਦੇ ਅਬਦੇਲਹਾਮਿਦ ਸਾਬੀਰੀ ਨੇ ਕੀਤੀ ਜਿਸ ਦੀ ਪਹਿਲੀ ਕੋਸ਼ਿਸ਼ ਸਫ਼ਲ ਰਹੀ। ਜਵਾਬ ‘ਚ ਸਪੇਨ ਦਾ ਪਾਬਲੋ ਸਾਰਾਬੀਆ ਨਾਕਾਮ ਰਿਹਾ। ਇਸ ਤੋਂ ਬਾਅਦ ਮੋਰੱਕੋ ਦੇ ਹਕੀਮ ਨੇ ਦੂਜਾ ਗੋਲ ਕਰਕੇ ਸਕੋਰ 2-0 ਕਰ ਦਿੱਤਾ। ਸਪੇਨ ਦਾ ਦੂਜਾ ਪੈਨਲਟੀ ਲੈਣ ਵਾਲਾ ਕਾਰਲੋਸ ਸੋਲਰ ਅਸਫਲ ਰਿਹਾ। ਸਪੇਨ ਦੇ ਖਿਡਾਰੀਆਂ ਨੇ ਉਸ ਸਮੇਂ ਸਾਹ ਰੋਕ ਲਿਆ ਜਦੋਂ ਮੋਰੱਕੋ ਆਪਣਾ ਤੀਜਾ ਪੈਨਲਟੀ ਗੁਆ ਬੈਠਾ ਪਰ ਸਪੇਨ ਦਾ ਸਰਜੀਓ ਇਕ ਵਾਰ ਫਿਰ ਪੈਨਲਟੀ ਤੋਂ ਖੁੰਝ ਗਏ। ਅੰਤ ‘ਚ ਮੋਰੱਕੋ ਦੇ ਅਚਰਾਫ ਹਕੀਮੀ ਨੇ ਗੋਲ ਕਰਕੇ ਆਪਣੀ ਟੀਮ ਨੂੰ 3-0 ਦੀ ਅਜੇਤੂ ਬੜ੍ਹਤ ਦਿਵਾਈ।