ਦੱਖਣੀ ਕੀਨੀਆ ਇਕ ਬੱਸ ਸੜਕ ਕਿਨਾਰੇ ਤਿਲਕਣ ਮਗਰੋਂ ਕਈ ਵਾਰ ਪਲਟੀ। ਇਸ ਹਾਦਸੇ ‘ਚ ਬੱਸ ‘ਚ ਸਵਾਰ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਮੁਸਾਫਰ ਮਵਾਟੇਟ ਖੇਤਰ, ਟਾਇਟਾ ਟਾਵੇਟਾ ਕਾਉਂਟੀ ‘ਚ ਇਕ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਤੋਂ ਬਾਅਦ ਤੱਟਵਰਤੀ ਸ਼ਹਿਰ ਮੋਮਬਾਸਾ ਨੂੰ ਵਾਪਸ ਜਾ ਰਹੇ ਸਨ। ਪੁਲੀਸ ਮੁਖੀ ਮੋਰਿਸ ਓਕੁਲ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਬਚ ਗਿਆ ਅਤੇ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖਲ ਹੈ। ਓਕੁਲ ਨੇ ਕਿਹਾ ਕਿ ‘ਬਚ ਗਏ ਲੋਕਾਂ ਨੇ ਦੱਸਿਆ ਕਿ ਬੱਚਿਆਂ ਨੂੰ ਛੱਡ ਕੇ 34 ਲੋਕ ਸਵਾਰ ਸਨ।’ ਕੀਨੀਆ ‘ਚ ਬੱਚੇ ਅਕਸਰ ਮਾਤਾ-ਪਿਤਾ ਦੀ ਗੋਦੀ ‘ਚ ਬੈਠ ਕੇ ਯਾਤਰਾ ਕਰਦੇ ਹਨ, ਇਥੋਂ ਤੱਕ ਕਿ 15 ਸਾਲ ਦੀ ਉਮਰ ਤੱਕ ਦੇ ਬੱਚੇ ਵੀ। ਹਾਦਸਾ ਇਕ ਪਹਾੜੀ ਖੇਤਰ ‘ਚ ਵਾਪਰਿਆ ਜੋ ਕਿ ਇਕ ਬਦਨਾਮ ਦੁਰਘਟਨਾ ਬਲੈਕਸਪੌਟ ਹੈ। ਓਕੁਲ ਨੇ ਕਿਹਾ ਕਿ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ। ਪਰ ਪੁਲੀਸ ਦੇ ਇੰਸਪੈਕਟਰ ਜਨਰਲ ਜੈਫੇਟ ਕੂਮੇ ਨੇ ਕਿਹਾ ਕਿ ਹੋ ਸਕਦਾ ਹੈ ਕਿ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਹੋਵੇ ਅਤੇ ਬੱਸ ਬੇਕਾਰੂ ਹੋ ਕੇ ਕਿਨਾਰੇ ‘ਤੇ ਚਲੀ ਗਈ ਹੋਵੇ। ਉਸ ਨੇ ਕਿਹਾ ਕਿ ‘ਇਥੇ ਲੰਬੇ ਦੂਰੀ ਦੇ ਡਰਾਈਵਰਾਂ ਦੀ ਇਕ ਪ੍ਰਵਿਰਤੀ ਹੈ ਜੋ ਤੇਕ ਦੀ ਬੱਚਤ ਕਰਨ ਲਈ ਫ੍ਰੀ ਵ੍ਹੀਲਿੰਗ ਕਰਦੇ ਹਨ। ਇਹ ਲਾਪਰਵਾਹੀ ਹੈ ਕਿਉਂਕਿ ਐਮਰਜੈਂਸੀ ਦੀ ਸਥਿਤੀ ‘ਚ ਕਿਸੇ ਦਾ ਕੋਈ ਕੰਟਰੋਲ ਨਹੀਂ ਹੁੰਦਾ।’ ਸੋਗ ਮਨਾਉਣ ਵਾਲਿਆਂ ਨੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਲਈ 150 ਕਿਲੋਮੀਟਰ ਤੋਂ ਵੱਧ ਸਫ਼ਰ ਤੈਅ ਕੀਤਾ ਸੀ ਅਤੇ ਦੇਰ ਸ਼ਾਮ ਵਾਪਸ ਆ ਰਹੇ ਸਨ।