ਕਾਮਨਵੈਲਥ ਗੇਮਜ਼ ’ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਘਾਨਾ ਵਿਰੁੱਧ ਖੇਡੇ ਗਏ ਲੀਗ ਪੱਧਰ ਦੇ ਮੈਚ ’ਚ 11-0 ਨਾਲ ਜਿੱਤ ਦਰਜ ਕਰਕੇ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ। ਭਾਰਤੀ ਟੀਮ ਦੀ ਖਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ ਘਾਨਾ ਦੇ ਖਿਡਾਰੀਆਂ ਨੂੰ ਗੋਲ ਕਰਨ ਦਾ ਇਕ ਵੀ ਮੌਕਾ ਨਹੀਂ ਦਿੱਤਾ ਅਤੇ ਚਾਰੋਂ ਭਾਗਾਂ ’ਚ ਦਬਦਬਾ ਬਣਾਏ ਰੱਖਿਆ। ਇੰਡੀਆ ਇਸ ਜਿੱਤ ਦੇ ਨਾਲ ਹੀ ਪੂਲ ਬੀ ’ਚ ਦੂਜੇ ਸਥਾਨ ’ਤੇ ਆ ਗਿਆ ਹੈ। ਉਨ੍ਹਾਂ ਦੇ ਤਿੰਨ ਪੁਆਇੰਟ ਹੋ ਗਏ ਹਨ ਜਦਕਿ 6 ਪੁਆਇੰਟ ਨਾਲ ਇੰਗਲੈਂਡ ਪਹਿਲੇ ਨੰਬਰ ’ਤੇ ਬਣਿਆ ਹੋਇਆ ਹੈ। ਇੰਗਲੈਂਡ ਨੇ ਆਪਣੇ ਦੋਵੇਂ ਮੈਚ ਜਿੱਤ ਲਏ ਹਨ। ਭਾਰਤੀ ਟੀਮ ਨੇ ਪਹਿਲੇ ਪੀਰੀਅਡ ’ਚ ਹੀ 3-0 ਦੀ ਬਡ਼੍ਹਤ ਬਣਾ ਲਈ ਸੀ। ਇਸ ਨੂੰ ਹਾਫ ਟਾਈਮ ਤੱਕ 5-0 ਤੱਕ ਲਿਜਾਇਆ ਗਿਆ। ਤੀਸਰੇ ਪੀਰੀਅਡ ’ਚ ਇੰਡੀਆ 9-0 ਤਾਂ ਫਾਈਨਲ ਪੀਰੀਅਡ ਤੱਕ 11-0 ’ਤੇ ਰਿਹਾ। ਇੰਡੀਆ ਲਈ ਅਭਿਸ਼ੇਕ ਨੇ 1, ਹਰਮਨਪ੍ਰੀਤ ਨੇ 3, ਸ਼ਮਸ਼ੇਰ, ਆਕਾਸ਼ਦੀਪ, ਜੁਗਰਾਜ, ਨੀਤਾਕਾਂਤਾ, ਵਰੁਣ ਅਤੇ ਮਨਦੀਪ ਨੇ 1-1 ਗੋਲ ਕੀਤਾ।