ਹਾਕੀ ਵਰਲਡ ਕੱਪ ‘ਚ 9ਵੇਂ ਤੋਂ 16ਵੇਂ ਸਥਾਨ ਲਈ ਵਰਗੀਕਰਣ ਮੈਚਾਂ ‘ਚ ਇੰਡੀਆ ਦਾ ਸਾਹਮਣਾ ਜਾਪਾਨ ਨਾਲ ਹੋਇਆ। ਮੈਚ ‘ਚ ਇੰਡੀਆ ਨੇ ਜਾਪਾਨ ਨੂੰ 8-0 ਨਾਲ ਹਰਾ ਦਿੱਤਾ। ਇੰਡੀਆ ਵੱਲੋਂ ਮਨਦੀਪ ਸਿੰਘ ਤੇ ਅਭਿਸ਼ੇਕ ਨੇ ਗੋਲ ਕੀਤੇ। ਇੰਡੀਆ ਵੱਲੋਂ ਵਿਵੇਕ ਸਾਗਰ ਪ੍ਰਸਾਦ ਨੇ ਤੀਜਾ ਗੋਲ ਕੀਤਾ। ਇਸ ਤੋਂ ਬਾਅਦ ਅਭਿਸ਼ੇਕ ਨੇ ਇੰਡੀਆ ਲਈ ਚੌਥਾ ਗੋਲ ਕੀਤਾ। ਆਖਰੀ ਸਮੇਂ ‘ਚ ਹਰਮਨਪ੍ਰੀਤ ਨੇ ਪੰਜਵਾਂ ਤੇ ਮਨਪ੍ਰੀਤ ਨੇ 6ਵਾਂ ਗੋਲ ਕੀਤਾ। ਹਰਮਨਪ੍ਰੀਤ ਨੇ 7ਵਾਂ ਗੋਲ ਕਰਕੇ ਇੰਡੀਆ ਨੂੰ ਜਾਪਾਨ ਖ਼ਿਲਾਫ਼ 7-0 ਦੀ ਅਜੇਤੂ ਬੜ੍ਹਤ ਦਿਵਾ ਦਿੱਤੀ। ਇਸ ਤੋਂ ਬਾਅਦ ਸੁਖਜੀਤ ਸਿੰਘ ਨੇ ਆਖਰੀ ਪਲਾਂ ‘ਚ 8ਵਾਂ ਗੋਲ ਕੀਤਾ। ਇਸ ਤਰ੍ਹਾਂ ਮੈਚ ‘ਚ ਇੰਡੀਆ ਨੇ ਜਾਪਾਨ ਨੂੰ 8-0 ਨਾਲ ਹਰਾ ਦਿੱਤਾ। ਇੰਡੀਆ ਨੇ ਜਾਪਾਨ ਨੂੰ ਪੂਰੇ ਮੈਚ ‘ਚ ਆਪਣਾ ਦਬਦਬਾ ਬਣਾਉਂਦੇ ਹੋਏ ਜਾਪਾਨ ਦੀ ਟੀਮ ਨੂੰ ਕੋਈ ਮੌਕਾ ਨਹੀਂ ਦਿੱਤਾ। ਸਿੱਟੇ ਵਜੋਂ ਜਾਪਾਨ ਦੀ ਟੀਮ ਗੋਲ ਨਹੀਂ ਕਰ ਸਕੀ ਤੇ 8-0 ਦੇ ਵੱਡੇ ਫਰਕ ਨਾਲ ਮੈਚ ਹਾਰ ਗਈ। ਪਿਛਲੇ 14 ਵਰਲਡ ਕੱਪਾਂ ‘ਚ ਇੰਡੀਆ ਦਾ ਹੁਣ ਤੱਕ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ 1986 ‘ਚ ਲੰਡਨ ‘ਚ ਹੋਇਆ ਸੀ ਜਦੋਂ ਟੀਮ 12ਵੇਂ ਅਤੇ ਆਖਰੀ ਸਥਾਨ ‘ਤੇ ਰਹੀ ਸੀ। ਇਸ ਵਰਲਡ ਕੱਪ ‘ਚ 16 ਟੀਮਾਂ ਹਿੱਸਾ ਲੈ ਰਹੀਆਂ ਹਨ। ਇੰਡੀਆ ਕਰੋ ਜਾਂ ਮਰੋ ਦੇ ਕ੍ਰਾਸਓਵਰ ਮੈਚ ‘ਚ ਨਿਊਜ਼ੀਲੈਂਡ ਤੋਂ ਹਾਰ ਕੇ ਖ਼ਿਤਾਬੀ ਦੌੜ ਤੋਂ ਬਾਹਰ ਹੋ ਗਿਆ ਸੀ। ਇੰਡੀਆ ਨੇ ਦੋ ਗੋਲਾਂ ਦੀ ਬੜ੍ਹਤ ਗੁਆ ਲਈ ਅਤੇ ਨਿਯਮਤ ਸਮੇਂ ਤੱਕ ਸਕੋਰ 3-3 ਨਾਲ ਬਰਾਬਰ ਰਿਹਾ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਨਾਲ ਫੈਸਲਾ ਕੀਤਾ ਗਿਆ ਜਿਸ ‘ਚ ਜਾਪਾਨ ਨੇ ਇੰਡੀਆ ਨੂੰ 5-4 ਨਾਲ ਹਰਾ ਦਿੱਤਾ ਸੀ।