ਅਲੈਗਜ਼ੈਂਡਰ ਜ਼ਵੇਰੇਵ ਨੇ ਮੋਂਟੇ ਕਾਰਲੋ ਮਾਸਟਰਸ ਦੇ ਪਹਿਲੇ ਦੌਰ ‘ਚ ਅਲੈਗਜ਼ੈਂਡਰ ਬੁਬਲਿਕ ਨੂੰ 3-6, 6-2, 6-4 ਨਾਲ ਹਰਾ ਕੇ ਜਿੱਤ ਦਰਜ ਕੀਤੀ। 13ਵਾਂ ਦਰਜਾ ਪ੍ਰਾਪਤ ਜਰਮਨੀ ਦਾ ਜ਼ਵੇਰੇਵ ਪਿਛਲੇ ਸਾਲ ਸੱਜੇ ਗਿੱਟੇ ਦੀ ਸੱਟ ਨਾਲ ਫਰੈਂਚ ਓਪਨ ਸੈਮੀਫਾਈਨਲ ‘ਚ ਕੋਰਟ ਤੋਂ ਬਾਹਰ ਹੋਣ ਤੋਂ ਬਾਅਦ ਪਹਿਲੀ ਵਾਰ ਕਲੇ ਕੋਰਟ ‘ਤੇ ਖੇਡ ਰਿਹਾ ਹੈ। ਦੋ ਵਾਰ ਦੇ ਸੈਮੀ ਫਾਈਨਲਿਸਟ ਗ੍ਰਿਗੋਰ ਦਿਮਿਤਰੋਵ ਨੇ ਅਮਰੀਕਾ ਦੇ ਬੇਨ ਸ਼ੈਲਟਨ ਨੂੰ 6-1, 3-6, 6-3 ਨਾਲ ਹਰਾਇਆ। ਹੁਣ ਉਸ ਦਾ ਅਗਲਾ ਮੁਕਾਬਲਾ ਚੈੱਕ ਗਣਰਾਜ ਦੇ ਜਿਰੀ ਲੇਹੇਕਾ ਨਾਲ ਹੋਵੇਗਾ। ਚੋਟੀ ਦਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਦਾ ਸਾਹਮਣਾ ਕੁਆਲੀਫਾਇਰ ਇਵਾਨ ਗਾਖੋਵ ਨਾਲ ਹੋਵੇਗਾ। ਸਟੀਫਾਨੋਸ ਸਿਟਸਿਪਾਸ ਦਾ ਮੁਕਾਬਲਾ ਫਰਾਂਸ ਦੇ ਬੈਂਜਾਮਿਨ ਬੋਨਜ਼ੀ ਨਾਲ ਹੋਵੇਗਾ। ਰਾਫੇਲ ਨਡਾਲ, ਕਾਰਲੋਸ ਅਲਕਾਰਜ਼ ਅਤੇ ਫੇਲਿਕਸ ਐਗਰ ਅਲਿਆਸੀਮੇ ਇਸ ਟੂਰਨਾਮੈਂਟ ‘ਚ ਨਹੀਂ ਖੇਡ ਰਹੇ ਹਨ।