ਰੂਸ ਦੀ 15 ਸਾਲਾ ਮੀਰਾ ਆਂਦਰੀਵਾ ਨੇ ਮੈਡਰਿਡ ਓਪਨ ਟੈਨਿਸ ਟੂਰਨਾਮੈਂਟ ‘ਚ ਇਕ ਹੋਰ ਜਿੱਤ ਦੇ ਨਾਲ ਆਪਣੀ ਫਾਰਮ ਦਾ ਸਿਲਸਿਲਾ ਜਾਰੀ ਰੱਖਿਆ ਜਦਕਿ ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਐਂਡੀ ਮਰੇ ਨੂੰ ਪੁਰਸ਼ ਸਿੰਗਲਜ਼ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਯੂ.ਐੱਸ. ਓਪਨ ‘ਚ 2021 ਦੀ ਫਾਈਨਲਿਸਟ ਲੀਲਾ ਫਰਨਾਂਡੀਜ਼ ਨੂੰ ਹਰਾਉਣ ਤੋਂ ਇਕ ਦਿਨ ਬਾਅਦ ਆਂਦਰੀਵਾ ਨੇ 14ਵੀਂ ਰੈਂਕਿੰਗ ਦੀ ਬੀਟਰੀਜ਼ ਹਦਾਦ ਮੀਆ ਨੂੰ 7-6 (6), 6-3 ਨਾਲ ਹਰਾ ਕੇ ਤੀਜੇ ਦੌਰ ‘ਚ ਪ੍ਰਵੇਸ਼ ਕੀਤਾ। ਆਂਦਰੀਵਾ ਦਾ ਅਗਲਾ ਮੁਕਾਬਲਾ 19ਵੀਂ ਰੈਂਕਿੰਗ ਦੀ ਮੈਗਡਾ ਲਿਨੇਟ ਨਾਲ ਹੋਵੇਗਾ ਜਿਸ ਨੇ ਮਾਰਕਾ ਵੋਂਡਰੋਸੋਵਾ ਨੂੰ 7-6 (1), 4-6, 6-4 ਨਾਲ ਹਰਾਇਆ। ਇਸ ਦੌਰਾਨ ਪੁਰਸ਼ ਸਿੰਗਲਜ਼ ਮੈਡਰਿਡ ਓਪਨ ‘ਚ ਦੋ ਵਾਰ ਦੇ ਚੈਂਪੀਅਨ ਮਰੇ ਨੂੰ ਕੁਆਲੀਫਾਇਰ ਆਂਦਰੀਆ ਵਾਵਾਸੋਰੀ ਤੋਂ ਸਿੱਧੇ ਸੈੱਟਾਂ ‘ਚ 6-2, 7-6 (7) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।