ਇਟਲੀ ਦੇ ਸਾਬਕਾ ਫੁਟਬਾਲ ਖਿਡਾਰੀ ਗਿਆਨਲੁਕਾ ਵਿਅਲੀ ਦਾ 58 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਇਟਲੀ ਦੇ ਫੁਟਬਾਲ ਫੈਡਰੇਸ਼ਨ ਨੇ ਇਹ ਜਾਣਕਾਰੀ ਦਿੱਤੀ। ਵਿਅਲੀ ਨੇ 1985 ਤੋਂ 1992 ਤੱਕ ਇਟਲੀ ਦੀ ਰਾਸ਼ਟਰੀ ਟੀਮ ਲਈ 59 ਮੈਚ ਖੇਡੇ ਜਿਸ ‘ਚ 16 ਗੋਲ ਕੀਤੇ। ਚੈਲਸੀ ਵਿਖੇ ਖਿਡਾਰੀ ਅਤੇ ਮੈਨੇਜਰ ਦੀ ਭੂਮਿਕਾ ਨਿਭਾਉਣ ਤੋਂ ਪਹਿਲਾਂ ਉਨ੍ਹਾਂ ਨੇ ਸਮਪਡੋਰੀਆ ਅਤੇ ਜੁਵੈਂਟਸ ਦੋਵਾਂ ਦੀ ਸੇਰੀ ਏ ਅਤੇ ਯੂਰਪੀਅਨ ਟਰਾਫੀਆਂ ਜਿੱਤਣ ‘ਚ ਮਦਦ ਕੀਤੀ ਸੀ। ਵਿਅਲੀ ਨੇ 2018 ‘ਚ ਦੱਸਿਆ ਸੀ ਕਿ ਉਨ੍ਹਾਂ ਨੇ ਪੈਨਕ੍ਰੀਆਟਿਕ ਕੈਂਸਰ ਨਾਲ ਇਕ ਸਾਲ ਲੰਬੀ ਲੜਾਈ ਪੂਰੀ ਕੀਤੀ ਸੀ ਪਰ ਦਸੰਬਰ 2021 ‘ਚ ਦੁਬਾਰਾ ਇਸ ਦੀ ਲਪੇਟ ‘ਚ ਆ ਗਏ ਸਨ।