ਜੇਲ੍ਹ ‘ਚ ਬੰਦ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਮਾਮਲੇ ‘ਚ ਅਦਾਲਤ ਵੱਲੋਂ ਰਾਹਤ ਨਹੀਂ ਮਿਲੀ। ਸਾਬਕਾ ਮੰਤਰੀ ਆਸ਼ੂ ਸਣੇ ਚਾਰ ਮੁਲਜ਼ਮਾਂ ਦੀ ਇਸ ਮਾਮਲੇ ‘ਚ ਹਾਈ ਕੋਰਟ ‘ਚ ਸੁਣਵਾਈ ਸੀ ਜਿਸ ‘ਚ ਅਦਾਲਤ ਵੱਲੋਂ ਮੰਗੇ ਗਏ ਜਵਾਬਾਂ ‘ਤੇ ਵਿਜੀਲੈਂਸ ਦੀ ਟੀਮ ਨੇ ਆਪਣਾ ਜਵਾਬ ਦੇ ਦਿੱਤਾ ਹੈ। ਇਸ ਮਾਮਲੇ ‘ਚ ਅਦਾਲਤ ਨੇ ਅਗਲੀ ਸੁਣਵਾਈ ਲਈ 16 ਫਰਵਰੀ ਦੀ ਤਾਰੀਕ ਪਾ ਦਿੱਤੀ ਹੈ। ਬੀਤੀ 3 ਫਰਵਰੀ ਨੂੰ ਸਾਬਕਾ ਮੰਤਰੀ ਆਸ਼ੂ, ਡੀ.ਐੱਫ਼.ਐੱਸ.ਸੀ. ਹਰਵੀਨ ਕੌਰ, ਆੜ੍ਹਤੀ ਕ੍ਰਿਸ਼ਨ ਲਾਲ ਧੋਤੀਵਾਲਾ ਤੇ ਠੇਕੇਦਾਰ ਤੇਲੂ ਰਾਮ ਨੇ ਹਾਈ ਕੋਰਟ ‘ਚ ਜਮਾਨਤ ਦੀ ਅਰਜ਼ੀ ਲਗਾਈ ਸੀ। ਇਸ ਮਾਮਲੇ ‘ਤੇ ਅਦਾਲਤ ਨੇ 14 ਫਰਵਰੀ ਦੀ ਤਾਰੀਕ ਪਾਈ ਸੀ ਅਤੇ ਇਸ ਮਾਮਲੇ ‘ਚ ਅਦਾਲਤ ‘ਚ ਮੁੜ ਸੁਣਵਾਈ ਹੋਈ। ਪਰ ਸੁਣਵਾਈ ਸਮੇਂ ਹਾਈ ਕੋਰਟ ਨੇ ਆਸ਼ੂ ਸਮੇਤ ਬਾਕੀ ਮੁਲਜ਼ਮਾਂ ਨੂੰ ਕੋਈ ਰਾਹਤ ਨਹੀਂ ਦਿੱਤੀ।