ਕੈਲੀਫੋਰਨੀਆ (ਅਮਰੀਕਾ) ਦੀ ਅਪੀਲੀ ਮਾਮਲਿਆਂ ਨਾਲ ਜੁੜੀ ਜ਼ਿਲ੍ਹਾ ਅਦਾਲਤ ‘ਚ ਸਹਾਇਕ ਜੱਜ ਦੇ ਅਹੁਦੇ ‘ਤੇ ਭਾਰਤੀ ਮੂਲ ਦੀ ਜੱਜ ਸ਼ਮਾ ਹਕੀਮ ਮੇਸੀਵਾਲਾ ਨੂੰ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ ਹੈ। ਕੈਲੀਫੋਰਨੀਆ ਦੀ ਜੁਡੀਸ਼ੀਅਲ ਕੌਂਸਲ ਵੱਲੋਂ ਜਾਰੀ ਬਿਆਨ ਅਨੁਸਾਰ, ਸੈਕਰਾਮੈਂਟੋ ਸ਼ਹਿਰ ‘ਚ ਤੀਜੀ ਜ਼ਿਲ੍ਹਾ ਅਪੀਲੀ ਅਦਾਲਤ ਦੇ ਸਹਾਇਕ ਜੱਜ ਵਜੋਂ ਮੇਸੀਵਾਲਾ ਦੀ ਨਿਯੁਕਤੀ ਦੀ ਪੁਸ਼ਟੀ 14 ਫਰਵਰੀ ਨੂੰ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਦੀ ਚੀਫ਼ ਜਸਟਿਸ ਪੇਟ੍ਰੀਸੀਆ ਗਯੁਰੇਰੋ ਨੇ ਕੀਤੀ ਸੀ। 48 ਸਾਲਾ ਮੇਸੀਵਾਲਾ ਨੂੰ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਦੀ ਚੀਫ਼ ਜਸਟਿਸ ਪੇਟ੍ਰੀਸੀਆ ਗਯੁਰੇਰੋ ਨੇ ਅਹੁਦੇ ਦੀ ਸਹੁੰ ਚੁਕਾਈ। ਬਿਆਨ ‘ਚ ਕਿਹਾ ਗਿਆ, ‘ਜੱਜ ਮੇਸੀਵਾਲਾ ਦੇ ਨਾਮ ਦੀ ਪੁਸ਼ਟੀ ਤਿੰਨ ਮੈਂਬਰੀ ਕਮਿਸ਼ਨ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ ਵੋਟ ‘ਚ ਹੋਈ ਜਿਸ ‘ਚ ਚੀਫ਼ ਜਸਟਿਸ ਗਯੁਰੇਰੋ, ਅਟਾਰਨੀ ਜਨਰਲ ਰੋਬ ਬੋਂਟਾ ਅਤੇ ਕਾਰਜਕਾਰੀ ਜੱਜ ਰੋਨਾਲਡ ਬੀ. ਰੋਬੀ ਸ਼ਾਮਲ ਹਨ।’ ਜੱਜ ਮੇਸੀਵਾਲਾ ਹੁਣ ਦੇਸ਼ ਦੀ ਕਿਸੇ ਵੀ ਅਪੀਲੀ ਅਦਾਲਤ ‘ਚ ਪਹਿਲੀ ਦੱਖਣੀ ਏਸ਼ੀਅਨ ਅਮਰੀਕਨ ਔਰਤ ਅਤੇ ਪਹਿਲੀ ਮੁਸਲਿਮ ਅਮਰੀਕਨ ਔਰਤ ਹੋਵੇਗੀ।