ਏਸ਼ੀਆਨ ਪੈਰਾ ਖੇਡਾਂ ਦੀ ਸੋਨ ਤਗ਼ਮਾ ਜੇਤੂ ਏਕਤਾ ਭੂਯਾਨ ਨੇ ਵਰਲਡ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਲਿਆ ਜਦੋਂ ਕਿ ਨੌਜਵਾਨ ਭਾਰਤੀ ਪੈਰਾ ਐਥਲੈਟਿਕਸ ਟੀਮ ਡੁਬਈ ਵਰਲਡ ਪੈਰਾ ਐਥਲੈਟਿਕਸ ਗ੍ਰਾਂ ਪ੍ਰੀ ਤੋਂ 7 ਤਗ਼ਮੇ ਜਿੱਤ ਕੇ ਘਰ ਪਰਤੀ। ਭਾਰਤੀ ਦਲ ਨੇ ਚਾਰ ਚਾਂਦੀ ਅਤੇ ਤਿੰਨ ਕਾਂਸੀ ਦੇ ਤਗ਼ਮੇ ਜਿੱਤੇ ਜਿਸ ‘ਚ ਏਕਤਾ ਦਾ ਏਸ਼ੀਅਨ ਰਿਕਾਰਡ ਵੀ ਸ਼ਾਮਲ ਸੀ। ਦਲ ‘ਚ ਅਜਿਹੇ ਕਈ ਨੌਜਵਾਨ ਅਥਲੀਟ ਸਨ ਜੋ ਡੁਬਈ ‘ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕਰ ਰਹੇ ਸਨ। ਇਨ੍ਹਾਂ ‘ਚ 7 ਵਿਸ਼ਵ ਰਿਕਾਰਡ ਅਤੇ 45 ਖੇਤਰੀ ਰਿਕਾਰਡ ਬਣੇ ਜਿਸ ਨਾਲ ਟੂਰਨਾਮੈਂਟ ਕਾਫ਼ੀ ਸਫ਼ਲ ਰਿਹਾ। ਇੰਡੀਆ ਤਗ਼ਮਾ ਸੂਚੀ ‘ਚ 28ਵੇਂ ਸਥਾਨ ‘ਤੇ ਰਿਹਾ ਜਿਸ ‘ਚ ਚੀਨ 102 ਤਗ਼ਮਿਆਂ ਨਾਲ ਪਹਿਲੇ ਅਤੇ ਯੂਕਰੇਨ ਦੂਜੇ ਸਥਾਨ ‘ਤੇ ਰਿਹਾ। ਏਕਤਾ ਭੂਯਾਨ ਨੇ ਮਹਿਲਾ ਵ੍ਹੀਲਚੇਅਰ ਡਿਸਕਸ ਥਰੋਅ ਐੱਫ-53 ਈਵੈਂਟ ‘ਚ ਆਪਣੀ ਪੰਜਵੀਂ ਕੋਸ਼ਿਸ਼ ‘ਚ 6.35 ਮੀਟਰ ਥਰੋਅ ਕਰਕੇ ਕਾਂਸੀ ਦਾ ਤਗ਼ਮਾ ਜਿੱਤਿਆ ਜਿਸ ਦਾ ਸੋਨ ਤਗ਼ਮਾ ਯੂਕਰੇਨ ਦੀ ਜ਼ੋਯਾ ਓਵਸੀ (13.19 ਮੀਟਰ) ਨੇ ਹਾਸਲ ਕੀਤਾ। ਹਿਸਾਰ ਦੀ 37 ਸਾਲਾ ਏਕਤਾ ਨੇ ਮਹਿਲਾ ਕਲੱਬ ਐੱਫ 51 ਈਵੈਂਟ ‘ਚ ਨਵਾਂ ਏਸ਼ਿਅਨ ਰਿਕਾਰਡ ਬਣਾਇਆ, ਜਦੋਂ ਉਹ 17।.20 ਮੀਟਰ ਥਰੋਅ ਨਾਲ ਛੇਵੇਂ ਸਥਾਨ ‘ਤੇ ਰਹੀ। ਇਸ ‘ਚ ਯੂਕਰੇਨ ਦੀ ਓਵਸੀ ਨੇ 23।.88 ਮੀਟਰ ਨਾਲ ਪਹਿਲਾ ਸਥਾਨ ਹਾਸਲ ਕੀਤਾ। ਕਲੱਬ ਥਰੋਅ ਈਵੈਂਟ ‘ਚ ਆਪਣੇ ਪ੍ਰਦਰਸ਼ਨ ਦੇ ਆਧਾਰ ‘ਤੇ ਏਕਤਾ ਭੂਯਾਨ ਨੇ ਪੈਰਿਸ ‘ਚ 8 ਤੋਂ 17 ਜੁਲਾਈ ਤੱਕ ਹੋਣ ਵਾਲੀ ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਲਈ ਟਿਕਟ ਕਟਾਈ। ਉਥੇ ਹੀ ਨੌਜਵਾਨ ਮੋਹਨ ਹਰਸ਼ਾ ਉਯਾਲਾ ਨੇ ਪੁਰਸ਼ਾਂ ਦੇ 100 ਮੀਟਰ ਟੀ-47 ਫਾਈਨਲ ‘ਚ ਚਾਂਦੀ ਦਾ ਤਗ਼ਮਾ ਜਿੱਤਿਆ। ਡੁਬਈ ਦੇ ਦੌੜਾਕ ਬਲਵੰਤ ਸਿੰਘ ਰਾਵਤ ਨੇ ਵੀ ਪੁਰਸ਼ਾਂ ਦੀ 1500 ਮੀਟਰ ਟੀ11/12 ਫਾਈਨਲ ‘ਚ 4:26.63 ਮਿੰਟ ਦੇ ਸਮੇਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ ਅਤੇ ਫਿਰ ਪੁਰਸ਼ਾਂ ਦੇ 5000 ਮੀਟਰ ਟੀ11/12 ਮੁਕਾਬਲੇ ਦੇ ਫਾਈਨਲ ‘ਚ 17:23.27 ਮਿੰਟ ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕਰਕੇ ਆਪਣੇ ਤਗ਼ਮਿਆਂ ਦੀ ਗਿਣਤੀ ਦੁੱਗਣੀ ਕਰ ਦਿੱਤੀ।