ਭਾਰਤੀ ਮਹਿਲਾ ਹਾਕੀ ਟੀਮ ਦੀ ਮਿਡਫੀਲਡਰ ਸਲੀਮਾ ਟੇਟੇ ਨੂੰ ਦੋ ਸਾਲ ਲਈ ਏ.ਐੱਚ.ਐੱਫ. ਦਾ ਐਥਲੀਟ ਦੂਤ ਨਿਯੁਕਤ ਕੀਤਾ ਗਿਆ। ਟੇਟੇ ਨੇ ਕੋਰੀਆ ਦੇ ਮੁੰਗੇਯੋਂਗ ‘ਚ ਏਸ਼ੀਆਈ ਹਾਕੀ ਮਹਾਸੰਘ (ਏ.ਐੱਚ. ਐੱਫ.) ਦੀ ਕਾਂਗਰਸ ਦੌਰਾਨ ਪ੍ਰਮਾਣ ਪੱਤਰ ਅਤੇ ਇਸ ਅਹੁਦੇ ਨੂੰ ਸਵੀਕਾਰ ਕੀਤਾ। ਉਹ ਅੱਜ 25 ਮਾਰਚ ਤੋਂ ਇਹ ਜ਼ਿੰਮੇਦਾਰੀ ਸੰਭਾਲ ਲਈ। ਆਪਣੀ ਅਗਵਾਈ ‘ਚ ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਨੂੰ ਦੱਖਣ ਅਫਰੀਕਾ ਦੇ ਪੋਚੇਫਸਟਰੂਮ ‘ਚ 2021 ਐੱਫ.ਆਈ.ਐੱਚ. ਮਹਿਲਾ ਜੂਨੀਅਰ ਵਿਸ਼ਵ ਕੱਪ ‘ਚ ਚੌਥਾ ਸਥਾਨ ਦਿਵਾਉਣ ਵਾਲੀ ਟੇਟੇ ਇਸ ਅਹੁਦੇ ਲਈ ਏਸ਼ੀਆ ਵੱਲੋਂ ਨਿਯੁਕਤ 4 ਖਿਡਾਰੀਆਂ ਵਿੱਚੋਂ ਇਕ ਹੈ। ਟੇਟੇ ਨੇ ਹਾਕੀ ਇੰਡੀਆ ਨੂੰ ਦਿੱਤੇ ਇਕ ਬਿਆਨ ‘ਚ ਕਿਹਾ, ‘ਮੈਨੂੰ ਉਨ੍ਹਾਂ ਐਥਲੀਟ ਦੂਤ ਵਿੱਚੋਂ ਇਕ ਵਜੋਂ ਚੁਣੇ ਜਾਣ ‘ਤੇ ਮਾਣ ਮਹਿਸੂਸ ਹੋ ਰਿਹਾ ਹੈ। ਏਸ਼ੀਆ ਦੇ ਖਿਡਾਰੀ ਹੋਣ ਦੇ ਤੌਰ ‘ਤੇ ਅਸੀਂ ਆਪਣੇ ਕਰੀਅਰ ‘ਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਾਂ। ਇਹ ਅਹੁਦੇ ਨਾਲ ਮੈਨੂੰ ਸਾਡੀ ਆਵਾਜ਼ ਨੂੰ ਸਾਹਮਣੇ ਰੱਖਣ ‘ਚ ਮਦਦ ਮਿਲੇਗੀ। ਉਮੀਦ ਹੈ ਕਿ ਇਸ ਅਹੁਦੇ ਦੇ ਨਾਲ ਮੈਂ ਇਸ ਖੇਤਰ ਦੇ ਖਿਡਾਰੀਆਂ ਦੇ ਜੀਵਨ ‘ਤੇ ਸਕਾਰਾਤਮਕ ਪ੍ਰਭਾਵ ਪਾਉਣ ‘ਚ ਮਦਦ ਕਰ ਸਕਾਂਗੀ।’