ਉਂਝ ਤਾਂ ਜਨਤਕ ਥਾਵਾਂ ‘ਤੇ ਫਾਇਰਿੰਗ ਹੋਣੀ ਅਮਰੀਕਾ ‘ਚ ਆਮ ਵਰਤਾਰਾ ਬਣ ਗਿਆ ਹੈ ਪਰ ਸਕੂਲਾਂ ‘ਚ ਵੀ ਲਗਾਤਾਰ ਫਾਇਰਿੰਗ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹੁਣ ਟੈਨੇਸੀ ਦੇ ਨੈਸ਼ਵਿਲ ‘ਚ ਇਕ ਨਿੱਜੀ ਕ੍ਰਿਸ਼ਚੀਅਨ ਸਕੂਲ ‘ਚ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਔਰਤ ਨੇ ਗੋਲੀਆਂ ਚਲਾ ਦਿੱਤੀਆਂ। ਇਸ ‘ਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਜਦਕਿ ਤਿੰਨ ਬਜ਼ੁਰਗ ਵੀ ਮੌਤ ਦੇ ਮੂੰਹ ‘ਚ ਚਲੇ ਗਏ। ਪੁਲੀਸ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੀ ਨੌਜਵਾਨ ਔਰਤ ਸੀ, ਜੋ ਜਵਾਬੀ ਕਾਰਵਾਈ ‘ਚ ਮਾਰੀ ਗਈ। ਪੁਲੀਸ ਨੇ ਦੱਸਿਆ ਕਿ ਮਹਿਲਾ ਸ਼ੂਟਰ ਸਕੂਲ ਦੇ ਇਕ ਪਾਸੇ ਦੇ ਦਰਵਾਜ਼ੇ ਰਾਹੀਂ ਇਮਾਰਤ ‘ਚ ਦਾਖਲ ਹੋਈ ਸੀ ਅਤੇ ਜਦੋਂ ਉਹ ਭੱਜ ਗਈ ਸੀ ਤਾਂ ਚਰਚ ਦੀ ਦੂਜੀ ਮੰਜ਼ਿਲ ‘ਤੇ ਪੁਲੀਸ ਨਾਲ ਟੱਕਰ ਹੋ ਗਈ ਜਿਸ ਦੇ ਨਤੀਜੇ ਵਜੋਂ ਬਾਅਦ ‘ਚ ਮੁਕਾਬਲਾ ਹੋਇਆ। ਹੋਰ ਵੇਰਵਿਆਂ ਮੁਤਾਬਕ ਮਹਿਲਾ ਹਮਲਾਵਰ ਨੇ ਟੈਨੇਸੀ ਦੇ ਨੈਸ਼ਵਿਲ ‘ਚ ਸਕੂਲ ਨੂੰ ਨਿਸ਼ਾਨਾ ਬਣਾਇਆ। ਉਸ ਨੇ ਕਾਫੀ ਗੋਲੀਆਂ ਚਲਾਈਆਂ। ਇਸ ਦੇ ਨਾਲ ਹੀ ਸੂਚਨਾ ਤੋਂ ਬਾਅਦ ਜਦੋਂ ਤੱਕ ਪੁਲੀਸ ਮੌਕੇ ‘ਤੇ ਪਹੁੰਚੀ, ਉਸ ਤੋਂ ਪਹਿਲਾਂ ਕਈ ਲੋਕ ਗੋਲੀਆਂ ਦੀ ਲਪੇਟ ‘ਚ ਆ ਚੁੱਕੇ ਸਨ। ਇਸ ਘਟਨਾ ‘ਚ ਕਈ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਇਲਾਕੇ ‘ਚ ਭਾਰੀ ਪੁਲੀਸ ਬਲ ਤਾਇਨਾਤ ਕਰ ਦਿੱਤਾ ਗਿਆ। ਸਕੂਲ ‘ਚ ਪਲੇਅ ਗਰੁੱਪ ਤੋਂ ਛੇਵੀਂ ਜਮਾਤ ਤੱਕ 200 ਦੇ ਕਰੀਬ ਵਿਦਿਆਰਥੀ ਸਨ। ਹਮਲੇ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਆਪਣੀ ਜਾਨ ਬਚਾਉਣ ਲਈ ਵਿਦਿਆਰਥੀ ਨੇੜਲੇ ਚਰਚ ਵੱਲ ਭੱਜੇ। ਇਕ ਰਿਪੋਰਟਰ ਹੈਨਾ ਮੈਕਡੋਨਲਡ ਨੇ ਕਿਹਾ ਕਿ ਉਸਦੀ ਸੱਸ ਕੌਵੈਂਟ ਸਕੂਲ ‘ਚ ਕੰਮ ਕਰਦੀ ਸੀ। ਮੈਕਡੋਨਲਡ ਨੇ ਲਾਈਵ ਪ੍ਰਸਾਰਣ ਦੌਰਾਨ ਕਿਹਾ ਕਿ ਉਹ ਸਵੇਰੇ ਬ੍ਰੇਕ ਲਈ ਬਾਹਰ ਗਈ ਸੀ ਅਤੇ ਵਾਪਸ ਆ ਰਹੀ ਸੀ ਜਦੋਂ ਉਸ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਰਿਪੋਰਟਰ ਨੇ ਕਿਹਾ ਕਿ ਉਹ ਆਪਣੀ ਸੱਸ ਨਾਲ ਗੱਲ ਕਰਨ ਦੇ ਯੋਗ ਨਹੀਂ ਹੈ। ਸਕੂਲ ਦੀ ਵੈੱਬਸਾਈਟ ਦੇ ਅਨੁਸਾਰ ਕੋਵੇਨੈਂਟ ਸਕੂਲ ਦੀ ਸਥਾਪਨਾ 2001 ‘ਚ ਕੋਵੈਂਟ ਪ੍ਰੈਸਬੀਟੇਰੀਅਨ ਚਰਚ ਦੁਆਰਾ ਕੀਤੀ ਗਈ ਸੀ। ਸਕੂਲ ‘ਚ 33 ਅਧਿਆਪਕ ਹਨ। ਬੱਚਿਆਂ ਦੀਆਂ ਲਾਸ਼ਾਂ ਨੂੰ ਸਥਾਨਕ ਵੈਂਡਰਬਿਲਟ ਦੇ ਮੋਨਰੋ ਕੈਰੇਲ ਜੂਨੀਅਰ ਚਿਲਡਰਨ ਹਸਪਤਾਲ ‘ਚ ਭੇਜਿਆ ਗਿਆ। ਹਸਪਤਾਲ ਦੇ ਬੁਲਾਰੇ ਜੌਨ ਹਾਉਸਰ ਨੇ ਦੱਸਿਆ ਕਿ ਹਸਪਤਾਲ ਪਹੁੰਚਦੇ ਹੀ ਡਾਕਟਰ ਨੇ ਤਿੰਨੋਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਇਲਾਵਾ 4 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਜਿਸ ਸਕੂਲ ‘ਚ ਗੋਲੀਬਾਰੀ ਦੀ ਘਟਨਾ ਵਾਪਰੀ ਉਸ ਸਕੂਲ ‘ਚ ਕੁੱਲ 200 ਬੱਚੇ ਪੜ੍ਹਦੇ ਹਨ।