ਕੈਨੇਡਾ ਦੀ 2019 ਦੀ ਯੂ.ਐੱਸ. ਓਪਨ ਚੈਂਪੀਅਨ ਬਿਆਂਕਾ ਆਂਦਰੀਸਕੂ ਨੇ ਮਿਆਮੀ ਓਪਨ ਦੇ ਤੀਜੇ ਦੌਰ ‘ਚ 2020 ਦੀ ਵਿੰਬਲਡਨ ਜੇਤੂ ਅਮਰੀਕਾ ਦੀ ਸੋਫੀਆ ਕੇਨਿਨ ਨੂੰ 6-4, 6-4 ਨਾਲ ਹਰਾਇਆ। ਆਂਦਰੀਸਕੂ ਨੇ ਤੀਜੀ ਵਾਰ ਮਿਆਮੀ ਓਪਨ ਦੇ ਚੌਥੇ ਦੌਰ ‘ਚ ਪ੍ਰਵੇਸ਼ ਕੀਤਾ। ਖੇਡੇ ਗਏ ਹੋਰ ਮੈਚਾਂ ‘ਚ ਦੁਨੀਆ ਦੀ ਨੌਵੇਂ ਨੰਬਰ ਦੀ ਖਿਡਾਰਨ ਅਤੇ ਟੋਕੀਓ ਓਲੰਪਿਕਸ ਦੀ ਸੋਨ ਤਗ਼ਮਾ ਜੇਤੂ ਬੇਲਿੰਡਾ ਬੇਨਸਿਚ ਨੇ ਰੂਸ ਦੀ ਕੈਟੇਰੀਨਾ ਅਲੈਗਜ਼ੈਂਡਰੋਵਾ ਨੂੰ 7-6, 6-3 ਨਾਲ ਹਰਾਇਆ। ਚੈੱਕ ਗਣਰਾਜ ਦੀ ਮਾਰਕੇਟਾ ਵੋਂਡਰੋਸੋਵਾ ਨੇ ਹਮਵਤਨ ਕੈਰੋਲੀਨਾ ਪਲਿਸਕੋਵਾ ਨੂੰ 6-1, 6-2 ਨਾਲ ਹਰਾਇਆ। ਪੁਰਸ਼ ਵਰਗ ‘ਚ ਅਮਰੀਕਾ ਦੇ ਟੌਮੀ ਪਾਲ ਅਤੇ ਵਿਸ਼ਵ ਦੇ 10ਵੇਂ ਨੰਬਰ ਦੇ ਖਿਡਾਰੀ ਟੇਲਰ ਫਰਿਟਜ਼ ਨੇ ਸਿੱਧੇ ਸੈੱਟਾਂ ‘ਚ ਅਗਲੇ ਦੌਰ ‘ਚ ਪ੍ਰਵੇਸ਼ ਕੀਤਾ। ਪੌਲ ਨੇ ਸਪੇਨ ਦੇ ਅਲੇਜਾਂਦਰੋ ਡੇਵਿਡੋਵਿਚ ਫੋਕੀਨਾ ਨੂੰ 6-3, 7-5 ਨਾਲ ਹਰਾਇਆ ਜਦਕਿ ਫਰਿਟਜ਼ ਨੇ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨੂੰ 6-4, 6-4 ਨਾਲ ਹਰਾਇਆ। ਵਿਸ਼ਵ ਦੇ ਅੱਠਵੇਂ ਨੰਬਰ ਦੇ ਖਿਡਾਰੀ ਹੋਲਗਰ ਰੂਨੇ ਨੇ ਅਰਜਨਟੀਨਾ ਦੇ ਡਇਏਗੋ ਸ਼ਵਾਰਟਜ਼ਮੈਨ ਨੂੰ 6-4, 6-2 ਨਾਲ ਹਰਾਇਆ। ਇਸ ਦੇ ਨਾਲ ਹੀ ਰੂਸ ਦੇ ਆਂਦਰੇ ਰੁਬਲੇਵ ਨੇ ਮਿਓਮੀਰ ਕੇਸਮਾਨੋਵਿਚ ਦੀ ਚੁਣੌਤੀ ਨੂੰ 6-1, 6-2 ਨਾਲ ਖਤਮ ਕੀਤੀ।