ਨਿਊ ਜਰਸੀ ਦੇ ਇਕ ਹੋਟਲ ‘ਚ ਪੈਸਿਆਂ ਨੂੰ ਲੈ ਕੇ ਹੋਏ ਝਗੜੇ ਕਾਰਨ ਸੈਕਸ ਵਰਕਰ ਨੂੰ ਕਥਿਤ ਤੌਰ ‘ਤੇ ਚਾਕੂ ਮਾਰਨ ਦੇ ਦੋਸ਼ ‘ਚ ਭਾਰਤੀ ਮੂਲ ਦੇ 26 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਰਸੀ ਸ਼ਹਿਰ ਦੇ ਵਿਨੀਤ ਰਾਵੁਰੀ ‘ਤੇ ਹਥਿਆਰਬੰਦ ਡਕੈਤੀ, ਹਮਲਾ, ਅਪਰਾਧਿਕ ਸੰਜਮ, ਗੈਰਕਾਨੂੰਨੀ ਹਥਿਆਰ ਰੱਖਣ ਅਤੇ ਵੇਸਵਾਪੁਣੇ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ। ਸੇਕੌਕਸ ਪੁਲੀਸ ਨੇ 9 ਅਪ੍ਰੈਲ ਨੂੰ ਹਾਰਮੋਨ ਮੀਡੋ ਬੁਲੇਵਾਰਡ ਵਿਖੇ ਐਲੋਫਟ ਹੋਟਲ ਤੋਂ ਮਦਦ ਲਈ ਬੁਲਾਉਣ ਵਾਲੀ ਔਰਤ ਕੋਲ ਗਏ। ਅਧਿਕਾਰੀਆਂ ਨੇ ਹੋਟਲ ਦੀ ਲਾਬੀ ‘ਚ ਇਕ ਔਰਤ ਨੂੰ ਵੇਖਿਆ ਜਿਸ ਦੇ ਹੱਥ ‘ਚੋਂ ਖੂਨ ਨਿਕਲ ਰਿਹਾ ਸੀ। ਇਸ ਔਰਤ ਨੇ ਕਿਹਾ ਕਿ ਉਹ ਪੈਸੇ ਦੇ ਬਦਲੇ ਜਿਨਸੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਉਦੇਸ਼ ਨਾਲ ਹੋਟਲ ‘ਚ ਇਕ ਆਦਮੀ ਨੂੰ ਮਿਲੀ ਸੀ। ਪੁਲੀਸ ਨੇ ਇਕ ਬਿਆਨ ‘ਚ ਕਿਹਾ ਕਿ ਔਰਤ ਵੱਲੋਂ ਰਾਵੁਰੀ ਨੂੰ ਕਮਰੇ ਤੋਂ ਬਾਹਰ ਜਾਣ ਲਈ ਕਹਿਣ ‘ਤੇ ਉਸ ਨੇ ਚਾਕੂ ਦਿਖਾਉਂਦੇ ਹੋਏ ਔਰਤ ਕੋਲੋਂ ਆਪਣੇ ਪੈਸੇ ਵਾਪਸ ਮੰਗੇ, ਜਿਸ ਨੂੰ ਦੇਣ ਤੋਂ ਉਸ ਨੇ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਰਾਵੂਰੀ ਨੇ ਔਰਤ ‘ਤੇ ਝਪਟਾ ਮਾਰਿਆ। ਇਸ ਸੰਘਰਸ਼ ਦੌਰਾਨ ਉਹ ਜ਼ਖ਼ਮੀ ਹੋ ਗਈ। ਰਾਵੂਰੀ ਨੇ ਉਸ ਨੂੰ ਕਮਰੇ ਤੋਂ ਬਾਹਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਔਰਤ ਮਦਦ ਲਈ ਰੌਲਾ ਪਾਉਂਦੇ ਹੋਏ ਹਾਲਵੇਅ ਵੱਲ ਜਾਣ ‘ਚ ਕਾਮਯਾਬ ਹੋ ਗਈ। ਸੱਟ ਲੱਗਣ ‘ਤੇ ਉਸ ਦਾ ਮੌਕੇ ‘ਤੇ ਹੀ ਇਲਾਜ ਕੀਤਾ ਗਿਆ। ਪੁਲੀਸ ਨੇ ਰਾਵੂਰੀ ਨੂੰ ਹੋਟਲ ਦੀ ਲਾਬੀ ‘ਚ ਉਸ ਦੀ ਜੈਕੇਟ ਅਤੇ ਪੈਰ ‘ਤੇ ਖੂਨ ਨਾਲ ਲਥਪਥ ਪਾਇਆ। ਉਸ ਕੋਲੋਂ ਹਮਲੇ ‘ਚ ਵਰਤਿਆ ਗਿਆ ਇਕ ਖੂਨ ਨਾਲ ਲਥਪਥ ਚਾਕੂ ਵੀ ਮਿਲਿਆ ਜਿਸ ਤੋਂ ਬਾਅਦ ‘ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸੇਕੌਕਸ ਪੁਲੀਸ ਦੇ ਮੁਖੀ ਡੇਨਿਸ ਮਿਲਰ ਨੇ ਕਿਹਾ ਕਿ ਵੇਸਵਾਵਾਂ ਅਕਸਰ ਖ਼ੁਦ ਸਰੀਰਕ ਅਤੇ ਜਿਨਸੀ ਹਮਲਿਆਂ ਅਤੇ ਲੁੱਟ ਦਾ ਸ਼ਿਕਾਰ ਹੁੰਦੀਆਂ ਹਨ।