ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡੇ ਗਏ ਆਈ.ਪੀ.ਐੱਲ. 2023 ਦੇ 20ਵੇਂ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਦਿੱਲੀ ਕੈਪੀਟਲਸ ਨੂੰ 23 ਦੌੜਾਂ ਨਾਲ ਹਰਾਇਆ। ਦਿੱਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਬੈਂਗਲੁਰੂ ਦੀ ਟੀਮ ਨੇ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 174 ਦੌੜਾਂ ਬਣਾਈਆਂ। ਇਸ ਤਰ੍ਹਾਂ ਬੈਂਗਲੁਰੂ ਨੇ ਦਿੱਲੀ ਨੂੰ ਜਿੱਤ ਲਈ 175 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਨੇ 20 ਓਵਰਾਂ ‘ਚ 9 ਵਿਕਟਾਂ ਗੁਆ ਕੇ 151 ਦੌੜਾਂ ਬਣਾਈਆਂ। ਇਸ ਤਰ੍ਹਾ ਬੈਂਗਲੂਰੂ ਨੇ ਇਹ ਮੈਚ 23 ਦੌੜਾਂ ਨਾਲ ਜਿੱਤ ਲਿਆ। ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ 0 ਦੇ ਨਿੱਜੀ ਸਕੋਰ ‘ਤੇ ਅਨੁਜ ਰਾਵਤ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਦਿੱਲੀ ਨੂੰ ਦੂਜਾ ਝਟਕਾ ਮਿਸ਼ੇਲ ਮਾਰਸ਼ ਦੇ ਆਊਟ ਹੋਣ ‘ਤੇ ਲੱਗਾ। ਮਾਰਸ਼ ਵੀ ਆਪਣਾ ਖਾਤਾ ਖੋਲੇ ਬਿਨਾ ਪਰਨੇਲ ਵਲੋ ਰਨਆਊਟ ਹੋ ਕੇ ਪਵੇਲੀਅਨ ਪਰਤ ਗਿਆ। ਦਿੱਲੀ ਦੀ ਤੀਜੀ ਵਿਕਟ ਯਸ਼ ਢੁਲ ਦੇ ਆਊਟ ਹੋਣ ਨਾਲ ਡਿੱਗੀ। ਯਸ਼ ਇਕ ਦੌੜ ਬਣਾ ਸਿਰਾਜ ਵਲੋਂ ਐੱਲ.ਬੀ.ਡਬਲਿਊ. ਆਊਟ ਹੋਇਆ। ਇਸ ਤੋਂ ਬਾਅਦ ਦਿੱਲੀ ਦੀ ਚੌਥੀ ਵਿਕਟ ਕਪਤਾਨ ਡੇਵਿਡ ਵਾਰਨਰ ਦੇ ਤੌਰ ‘ਤੇ ਡਿੱਗੀ। ਵਾਰਨਰ 19 ਦੌੜਾਂ ਬਣਾ ਵਿਜੇ ਕੁਮਾਰ ਵਲੋਂ ਆਊਟ ਹੋਇਆ। ਦਿੱਲੀ ਲਈ ਸਭ ਤੋਂ ਵਧ 50 ਦੌੜਾਂ ਮਨੀਸ਼ ਪਾਂਡੇ ਨੇ ਬਣਾਇਆ। ਇਸ ਤੋਂ ਇਲਾਵਾ ਅਕਸ਼ਰ ਪਟੇਲ ਨੇ 21 ਦੌੜਾਂ ਬਣਾਈਆਂ। ਬੈਂਗਲੁਰੂ ਲਈ ਮੁਹੰਮਦ ਸਿਰਾਜ ਨੇ 2, ਵੇਨ ਪਾਰਨੇਲ ਨੇ 1, ਵਿਜੇ ਕੁਮਾਰ ਵਿਸ਼ਾਕ ਨੇ 3, ਵਾਨੇਂਦੂ ਹਸਰੰਗਾ ਨੇ 1 ਤੇ ਹਰਸ਼ਲ ਪਟੇਲ ਨੇ 1 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਪਹਿਲਾਂ ਬੱਲੇਬਾਜ਼ੀ ਕਰਨ ਆਈ ਬੈਂਗਲੁਰੂ ਨੂੰ ਪਹਿਲਾ ਝਟਕਾ ਕਪਤਾਨ ਫਾਫ ਡੁ ਪਲੇਸਿਸ ਦੇ ਆਊਟ ਹੋਣ ਨਾਲ ਲੱਗਾ। ਡੁ ਪਲੇਸਿਸ 22 ਦੌੜਾਂ ਦੇ ਨਿੱਜੀ ਸਕੋਰ ‘ਤੇ ਮਿਸ਼ੇਲ ਮਾਰਸ਼ ਵਲੋਂ ਆਊਟ ਹੋਇਆ। ਬੈਂਗਲੁਰੂ ਨੂੰ ਦੂਜਾ ਵਿਰਾਟ ਕੋਹਲੀ ਦੇ ਆਊਟ ਹੋਣ ‘ਤੇ ਲੱਗਾ। ਕੋਹਲੀ 50 ਦੌੜਾਂ ਬਣਾ ਲਲਿਤ ਯਾਦਵ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਬੈਂਗਲੁਰੂ ਦੀ ਤੀਜੀ ਵਿਕਟ ਮਹੀਪਾਲ ਦੇ ਤੌਰ ‘ਤੇ ਡਿੱਗੀ। ਮਹੀਪਾਲ 26 ਦੌੜਾਂ ਬਣਾ ਮਿਸ਼ੇਲ ਮਾਰਸ਼ ਵਲੋਂ ਆਊਟ ਹੋਇਆ। ਬੈਂਗਲੁਰੂ ਨੂੰ ਚੌਥਾ ਝਟਕਾ ਹਰਸ਼ਲ ਪੇਟਲ ਦੇ ਆਊਟ ਹੋਣ ‘ਤੇ ਲੱਗਾ। ਹਰਸ਼ਲ 6 ਦੌੜਾਂ ਬਣਾ ਆਊਟ ਹੋਇਆ। ਇਸ ਤੋਂ ਬਾਅਦ ਗਲੇਨ ਮੈਕਸਵੇਲ 24 ਦੌੜਾਂ ਬਣਾ ਆਊਟ ਹੋਏ। ਇਸ ਤੋਂ ਬਾਅਦ ਬੈਂਗਲੁਰੂ ਦੀ ਛੇਵੀਂ ਵਿਕਟ ਦਿਨੇਸ਼ ਕਾਰਤਿਕ ਦੇ ਤੌਰ ‘ਤੇ ਡਿੱਗੀ। ਦਿਨੇਸ਼ ਆਪਣਾ ਖਾਤਾ ਵੀ ਨਾ ਖੋਲ੍ਹ ਸਕੇ ਤੇ ਕੁਲਦੀਪ ਵਲੋਂ ਆਊਟ ਹੋ ਗਏ। ਦਿੱਲੀ ਵਲੋਂ ਅਕਸ਼ਰ ਪਟੇਲ ਨੇ 1, ਮਿਸ਼ੇਲ ਮਾਰਸ਼ ਨੇ 2, ਲਲਿਤ ਯਾਦਵ ਨੇ 1 ਤੇ ਕੁਲਦੀਪ ਯਾਦਵ ਨੇ 2 ਵਿਕਟਾਂ ਲਈਆਂ।