ਮੋਦੀ ਸਰਕਾਰ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਨੋਇਡਾ ਤੋਂ ਵਿਧਾਇਕ ਪੁੱਤ ਪੰਕਜ ਸਿੰਘ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਬਣਨ ਜਾ ਰਿਹਾ ਹੈ। ਪੰਕਜ ਸਿੰਘ ਦੇ ਪ੍ਰਧਾਨ ਬਣਨ ਦਾ ਸਿਰਫ ਐਲਾਨ ਹੋਣਾ ਬਾਕੀ ਹੈ ਜਦਕਿ ਪ੍ਰਧਾਨਗੀ ਦੀ ਕੁਰਸੀ ਉਸੇ ਦੀ ਪੱਕੀ ਹੈ। ਇਸ ਦਾ ਕਾਰਨ ਇਹ ਹੈ ਕਿ ਪ੍ਰਧਾਨ ਦੇ ਅਹੁਦੇ ਲਈ ਉਹ ਇੱਕਲੌਤਾ ਉਮੀਦਵਾਰ ਹੈ। ਸਿਰਫ ਪੰਕਜ ਹੀ ਨਹੀਂ ਫੈਡਰੇਸ਼ਨ ਕੌਂਸਲ ਦੇ ਬਾਕੀ ਸਾਰੇ 24 ਮੈਂਬਰ ਵੀ ਉੱਤਰਾਖੰਡ ਦੇ ਨੈਨੀਤਾਲ ‘ਚ ਹੋਣ ਵਾਲੀ ਚੋਣ ਬੈਠਕ ਦੌਰਾਨ ਬਿਨਾਂ ਮੁਕਾਬਲਾ ਚੁਣੇ ਜਾਣਗੇ। ਪੰਕਜ ਪੰਜਾਬ ਦੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਥਾਂ ਲੈਣਗੇ ਜੋ ਸੀ.ਐੱਫ.ਆਈ. ਦੇ ਪ੍ਰਧਾਨ ਵਜੋਂ ਤਿੰਨ ਵਾਰ (2011 ਤੋਂ 12 ਸਾਲ) ਸੇਵਾ ਕਰਨ ਤੋਂ ਬਾਅਦ ਖੇਡ ਜ਼ਾਬਤੇ ਤਹਿਤ ਚੋਣ ਲੜਨ ਲਈ ਅਯੋਗ ਕਰਾਰ ਦਿੱਤੇ ਗਏ ਹਨ। ਇਸ ਦੌਰਾਨ ਮਨਿੰਦਰਪਾਲ ਸਿੰਘ ਵੀ ਲਗਾਤਾਰ ਦੂਜੀ ਵਾਰ ਜਨਰਲ ਸਕੱਤਰ ਚੁਣੇ ਜਾਣਗੇ। ਇਸ ਅਹੁਦੇ ਲਈ ਵੀ ਉਹ ਇਕੱਲੇ ਉਮੀਦਵਾਰ ਹਨ।