ਇੰਡੋ-ਕੈਨੇਡੀਅਨ ਰੂਪੀ ਕੌਰ ਦੀ ਕਿਤਾਬ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਅਮਰੀਕਨ ਸਕੂਲਾਂ ‘ਚ ਪੜ੍ਹਾਈਆਂ ਜਾਣ ਵਾਲੀਆਂ ਜਿਨ੍ਹਾਂ 11 ਕਿਤਾਬਾਂ ‘ਤੇ ਰੋਕ ਲਗਾਈ ਗਈ ਹੈ ਉਨ੍ਹਾਂ ‘ਚ ਰੂਪੀ ਕੌਰ ਦੀ ਕਿਤਾਬ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਰੂਪੀ ਕੌਰ ਦੇ ਟਵਿਟਰ ਅਕਾਊਂਟ ‘ਤੇ ਖਾਲਿਸਤਾਨੀ ਮਾਮਲਿਆਂ ਕਾਰਨ ਰੋਕ ਲਗਾ ਦਿੱਤੀ ਗਈ ਸੀ। ਰੂਪੀ ਕੌਰ ਦੀ ਕਿਤਾਬ ‘ਮਿਲਕ ਐਂਡ ਹਨੀ’ ਸਾਲ 2014 ‘ਚ ਪ੍ਰਕਾਸ਼ਿਤ ਹੋਈ ਸੀ। ਇਸ ‘ਚ ਜਿਨਸੀ ਹਿੰਸਾ ਵਰਗੇ ਮਾਮਲਿਆਂ ਨੂੰ ਸ਼ਾਮਲ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਨੂੰ ਟੋਨੀ ਮਾਰਿਸਨ ਦੀ ਕਿਤਾਬ ‘ਦਿ ਬਲਇਏਸਟ ਆਈ’ ਦੀ ਕੈਟੇਗਰੀ ‘ਚ ਰੱਖਿਆ ਗਿਆ ਹੈ। ਦੋਵਾਂ ਕਿਤਾਬਾਂ ‘ਤੇ 10 ਜ਼ਿਲ੍ਹਿਆਂ ‘ਚ ਪਾਬੰਦੀ ਲਗਾਈ ਗਈ ਹੈ। ਰੂਪੀ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਸਬੰਧੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਲੋਕਾਂ ਦਾ ਇਕ ਗਰੁੱਪ ਹੈ ਜਿਹੜਾ ਵਿਦਿਆਰਥੀਆਂ ਵੱਲੋਂ ਪਸੰਦ ਕੀਤੀਆਂ ਜਾਣ ਵਾਲੀਆਂ ਕਿਤਾਬਾਂ ਨੂੰ ਉਨ੍ਹਾਂ ਤੋਂ ਦੂਰ ਕਰਨ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਲਿਖਿਆ ਹੈ ਕਿ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਬਾਰੇ ਕਿਤਾਬਾਂ ‘ਤੇ ਪਾਬੰਦੀ ਚਾਹੁੰਦੇ ਹਨ ਜਦਕਿ ਅਧਿਆਪਕ ਤੇ ਲਾਈਬ੍ਰੇਰੀਅਨ ਦਾ ਕਹਿਣਾ ਹੈ ਕਿ ਬੱਚੇ ਏਨੇ ਵੱਡੇ ਹਨ ਕਿ ਇਨ੍ਹਾਂ ਪੁਸਤਕਾਂ ‘ਚ ਦਿੱਤੀ ਗਈ ਸਮੱਗਰੀ ਤੋਂ ਉਹ ਜਾਣੂ ਹਨ।