ਅੱਤਵਾਦੀਆਂ ਨੇ ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਦੀ ਉੱਪਰੀ ਕੁਰਮ ਤਹਿਸੀਲ ਦੇ ਇਕ ਸਕੂਲ ‘ਚ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਫਾਇਰਿੰਗ ‘ਚ 7 ਅਧਿਆਪਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪੁਲੀਸ ਨੇ ਦੱਸਿਆ ਕਿ ਤਹਿਸੀਲ ਦੇ ਹਾਈ ਸਕੂਲ ਦੇ ਸਟਾਫ ਰੂਮ ‘ਚ ਇਕ ਅਣਪਛਾਤੇ ਬੰਦੂਕਧਾਰੀ ਨੇ 7 ਅਧਿਆਪਕਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ। ਅਧਿਆਪਕ ਆਪਣੀ ਪ੍ਰੀਖਿਆ ਡਿਊਟੀ ਨਿਭਾਉਣ ਲਈ ਇਮਾਰਤ ‘ਚ ਸਨ। ਇਸੇ ਇਲਾਕੇ ‘ਚ ਵਾਪਰੀ ਇਕ ਹੋਰ ਘਟਨਾ ‘ਚ ਚੱਲਦੀ ਗੱਡੀ ‘ਚ ਇਕ ਅਧਿਆਪਕ ਦੀ ਮੌਤ ਹੋ ਗਈ ਜਿਸ ਨਾਲ ਇਕ ਦਿਨ ‘ਚ ਮਰਨ ਵਾਲੇ ਅਧਿਆਪਕਾਂ ਦੀ ਕੁੱਲ ਗਿਣਤੀ 8 ਹੋ ਗਈ ਹੈ। ਪੁਲੀਸ ਕਾਤਲਾਂ ਦੀ ਭਾਲ ਕਰ ਰਹੀ ਹੈ ਪਰ ਅਜੇ ਤੱਕ ਉਨ੍ਹਾਂ ਦਾ ਸੁਰਾਗ ਨਹੀਂ ਲਗਾ ਸਕੀ ਹੈ। ਇਸ ਦੇ ਨਾਲ ਹੀ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਸੂਬੇ ‘ਚ ਅੱਤਵਾਦੀਆਂ ਨਾਲ ਹੋਈ ਭਿਆਨਕ ਫਾਇਰਿੰਗ ‘ਚ 6 ਫੌਜੀ ਮਾਰੇ ਗਏ। ਫੌਜ ਨੇ ਇਹ ਜਾਣਕਾਰੀ ਦਿੱਤੀ। ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਟੇਟ ਪਬਲਿਕ ਰਿਲੇਸ਼ਨ ਨੇ ਇਕ ਬਿਆਨ ‘ਚ ਕਿਹਾ ਕਿ ਗੋਲ਼ੀਬਾਰੀ ਉੱਤਰੀ ਵਜ਼ੀਰਿਸਤਾਨ ਦੇ ਦੀਰ ਦੁਨੀ ਇਲਾਕੇ ‘ਚ ਹੋਈ। ਬਿਆਨ ‘ਚ ਕਿਹਾ ਗਿਆ ਹੈ ਕਿ ਛੇ ਫ਼ੌਜੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਅੱਤਵਾਦੀ ਮਾਰੇ ਗਏ।