ਟੈਕਸਾਸ ‘ਚ ਫਾਇਰਿੰਗ ਦੀ ਘਟਨਾ ਤੋਂ ਬਾਅਦ ਹੁਣ ਅਮਰੀਕਾ ਦੇ ਲਾਸ ਵੇਗਾਸ ਦੇ ਇਕ ਮਿਡਲ ਸਕੂਲ ‘ਚ ਫਾਇਰਿੰਗ ਦੀ ਘਟਨਾ ਵਾਪਰੀ ਹੈ। ਗੋਲੀ ਲੱਗਣ ਕਾਰਨ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਪੁਲੀਸ ਹਮਲਾਵਰ ਦੀ ਭਾਲ ਕਰ ਰਹੀ ਹੈ। ਪੁਲੀਸ ਨੇ ਕਿਹਾ ਹੈ ਕਿ ਸਕੂਲ ਨੂੰ ਹੁਣ ਕੋਈ ਖ਼ਤਰਾ ਨਹੀਂ ਹੈ।ਕਿ ਅਜੇ ਤੱਕ ਸ਼ੱਕੀ ਦੀ ਪਛਾਣ ਨਹੀਂ ਹੋ ਸਕੀ ਹੈ। ਲਾਸ ਵੇਗਾਸ ਮੈਟਰੋਪੋਲੀਟਨ ਪੁਲੀਸ ਵਿਭਾਗ ਦੇ ਕੈਪਟਨ ਨੋਏਲ ਰੌਬਰਟਸ ਨੇ ਐਡ ਵਾਨ ਟੋਬਲ ਮਿਡਲ ਸਕੂਲ ਦੇ ਬਾਹਰ ਇਕ ਬ੍ਰੀਫਿੰਗ ਦੌਰਾਨ ਕਿਹਾ ਕਿ ਹਮਲਾਵਰ ਕੋਈ ਸਰਗਰਮ ਸ਼ੂਟਰ ਨਹੀਂ ਸੀ। ਪੁਲੀਸ ਮੁਤਾਬਕ ਸਕੂਲ ‘ਚ ਗੋਲੀਬਾਰੀ ਦੁਪਹਿਰ 12.40 ਵਜੇ ਤੋਂ ਠੀਕ ਪਹਿਲਾਂ ਹੋਈ ਅਤੇ ਇਸ ਘਟਨਾ ‘ਚ ਕੋਈ ਵਿਦਿਆਰਥੀ ਜ਼ਖਮੀ ਨਹੀਂ ਹੋਇਆ। ਗੋਲੀਬਾਰੀ ਤੋਂ ਤੁਰੰਤ ਬਾਅਦ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਕ ਪੱਤਰ ਭੇਜਿਆ ਗਿਆ ਜਿਸ ‘ਚ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਕਲਾਸ ਰੂਮ ‘ਚ ਸੁਰੱਖਿਅਤ ਹਨ। ਹਾਲਾਂਕਿ ਕੈਂਪਸ ਦੇ ਬਾਹਰ ਇਕ ਨੌਜਵਾਨ ਨੂੰ ਗੋਲੀ ਲੱਗੀ ਹੈ। ਇਹ ਮਿਡਲ ਸਕੂਲ ਲਾਸ ਵੇਗਾਸ ਪੱਟੀ ਦੇ ਉੱਤਰ-ਪੂਰਬ ਵੱਲ ਲਗਭਗ 15 ਮਿੰਟ ਦੀ ਡਰਾਈਵ ‘ਤੇ ਸਥਿਤ ਹੈ। ਪੁਲੀਸ ਵੱਲੋਂ ਸਕੂਲ ਨੂੰ ਖਾਲੀ ਕਰਵਾਉਣ ਤੋਂ ਬਾਅਦ ਕੈਂਪਸ ਨੂੰ ਇਕ ਘੰਟੇ ਲਈ ਬੰਦ ਕਰ ਦਿੱਤਾ ਗਿਆ। ਫਾਇਰਿੰਗ ‘ਚ ਗੋਲੀ ਲੱਗਣ ਵਾਲੇ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਇਸ ਬਾਰੇ ਵੇਰਵੇ ਜਾਰੀ ਨਹੀਂ ਕੀਤੇ ਹਨ ਕਿ ਗੋਲੀ ਮਾਰਨ ਵਾਲਾ ਵਿਅਕਤੀ ਸਕੂਲ ਦਾ ਕਰਮਚਾਰੀ ਸੀ ਜਾਂ ਨਹੀਂ।