ਵਰਲਡ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਭਾਰਤੀ ਮੁੱਕੇਬਾਜ਼ਾਂ ਦੀਪਕ ਭੋਰੀਆ, ਮੁਹੰਮਦ ਹੁਸਾਮੂਦੀਨ ਅਤੇ ਨਿਸ਼ਾਂਤ ਦੇਵ ਨੂੰ ਕ੍ਰਮਵਾਰ 51 ਕਿੱਲੋ, 57 ਕਿੱਲੋ ਅਤੇ 71 ਕਿੱਲੋ ਭਾਰ ਵਰਗ ‘ਚ ਕਾਂਸੀ ਦੇ ਤਗ਼ਮੇ ਜਿੱਤੇ ਹਨ। ਹਸਾਮੂਦੀਨ ਨੇ ਗੋਡੇ ਦੀ ਸੱਟ ਕਾਰਨ ਸੈਮੀਫਾਈਨਲ ਵਿੱਚੋਂ ਨਾਂ ਵਾਪਸ ਲੈ ਲਿਆ ਅਤੇ ਉਸ ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨ ਪਿਆ। ਇਸੇ ਦੌਰਾਨ ਦੀਪਕ ਭੋਰੀਆ ਨੂੰ ਵਰਲਡ ਚੈਂਪੀਅਨਸ਼ਿਪ ‘ਚ ਦੋ ਵਾਰ ਕਾਂਸੀ ਦਾ ਤਗ਼ਮਾ ਜੇਤੂ ਫਰਾਂਸ ਦੇ ਬਿਲਾਲ ਬੇਨਾਮਾ ਕੋਲੋਂ ਫਸਵੇਂ ਮੁਕਾਬਲੇ ‘ਚ 3-4 ਨਾਲ ਹਾਰ ਮਿਲੀ। ਜਦਕਿ ਨਿਸ਼ਾਂਤ ਦੇਵ ਦਾ ਸੈਮੀਫਾਈਨਲ ਮੁਕਾਬਲਾ ਰੀਵਿਊ ਤੱਕ ਗਿਆ ਅਤੇ ਜੱਜਾਂ ਨੇ ਏਸ਼ੀਅਨ ਖੇਡਾਂ ‘ਚ ਸੋਨੇ ਅਤੇ ਚਾਂਦੀ ਦਾ ਤਗ਼ਮਾ ਜੇਤੂ ਕਜ਼ਾਖਸਤਾਨ ਦੇ ਅਸਲਾਨਬੇਕ ਸ਼ਿਮਬੇਰਗੇਨੋਵ ਦੇ ਹੱਕ ‘ਚ ਫ਼ੈਸਲਾ ਦਿੱਤਾ। ਇਸ ਤੋਂ ਪਹਿਲਾਂ ਭਾਰਤੀ ਮੁੱਕੇਬਾਜ਼ ਮੁਹੰਮਦ ਹੁਸਾਮੂਦੀਨ ਨੇ ਗੋਡੇ ਦੀ ਸੱਟ ਕਾਰਨ ਸੈਮੀਫਾਈਨਲ ਮੁਕਾਬਲੇ ‘ਚੋਂ ਆਪਣਾ ਨਾਮ ਵਾਪਸ ਲੈ ਲਿਆ ਸੀ ਜਿਸ ਕਾਰਨ ਉਸ ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਨੇ ਇਕ ਬਿਆਨ ‘ਚ ਦੱਸਿਆ, ‘ਹੁਸਾਮੂਦੀਨ ਨੂੰ ਸੱਟ ਕਾਰਨ ਵਿਰੋਧੀ ਮੁੱਕੇਬਾਜ਼ ਨੂੰ ਵਾਕਓਵਰ ਦੇਣਾ ਪਿਆ।’