ਕੋਵਿਡ-19 ਦੀ ਸ਼ੁਰੂਆਤ ਚੀਨ ਤੋਂ ਹੋਈ ਸੀ ਅਤੇ ਹੁਣ ਇਕ ਵਾਰ ਫਿਰ ਚੀਨ ਦੇ ਸ਼ੰਘਾਈ ’ਚ ਕਰੋਨਾ ਵਾਇਰਸ ਦਾ ਕਹਿਰ ਟੁੱਟਿਆ ਹੈ। ਕਰੋਨਾ ਲਾਗ ਨੂੰ ਰੋਕਣ ਲਈ ਚੀਨ ਸੰਘਰਸ਼ ਕਰ ਰਿਹਾ ਹੈ ਅਤੇ ਦੇਸ਼ ਭਰ ਤੋਂ 10,000 ਤੋਂ ਵੱਧ ਸਿਹਤ ਕਰਮਚਾਰੀਆਂ ਨੂੰ ਆਪਣੇ ਸਭ ਤੋਂ ਵੱਡੇ ਸ਼ਹਿਰ ’ਚ ਭੇਜਿਆ ਹੈ। ਇਨ੍ਹਾਂ ’ਚ 2000 ਤੋਂ ਵੱਧ ਫ਼ੌਜੀ ਮੈਡੀਕਲ ਕਰਮਚਾਰੀ ਵੀ ਸ਼ਾਮਲ ਹਨ। ਜਿਵੇਂ ਕਿ ਸ਼ੰਘਾਈ ਸੋਮਵਾਰ ਨੂੰ ਦੋ-ਪਡ਼ਾਅ ਦੀ ਤਾਲਾਬੰਦੀ ਦੇ ਦੂਜੇ ਹਫ਼ਤੇ ’ਚ ਦਾਖਲ ਹੋਇਆ ਸ਼ਹਿਰ ਦੇ ਢਾਈ ਕਰੋਡ਼ ਵਸਨੀਕਾਂ ਦੀ ਸਮੂਹਿਕ ਕੋਵਿਡ-19 ਜਾਂਚ ਜਾਰੀ ਹੈ। ਹਾਲਾਂਕਿ ਬਹੁਤ ਸਾਰੀਆਂ ਫੈਕਟਰੀਆਂ ਅਤੇ ਵਿੱਤ ਕੰਪਨੀਆਂ ਕਰਮਚਾਰੀਆਂ ਦੀ ਛਾਂਟੀ ਕਰਕੇ ਆਪਣਾ ਕੰਮ ਜਾਰੀ ਰੱਖਣ ’ਚ ਸਫਲ ਰਹੀਆਂ ਹਨ ਪਰ ਤਾਲਾਬੰਦੀ ਦੀ ਮਿਆਦ ਦੇ ਵਿਸਥਾਰ ਨਾਲ ਚੀਨ ਦੀ ਆਰਥਿਕ ਰਾਜਧਾਨੀ ਅਤੇ ਪ੍ਰਮੁੱਖ ਸ਼ਿਪਿੰਗ ਅਤੇ ਨਿਰਮਾਣ ਕੇਂਦਰ ’ਤੇ ਪੈਣ ਵਾਲੇ ਸੰਭਾਵਿਤ ਵਿੱਤੀ ਪ੍ਰਭਾਵ ਬਾਰੇ ਚਿੰਤਾਵਾਂ ਵਧ ਗਈਆਂ ਹਨ। ਸਾਰਸ ਕੋਵਿ-2 ਵਾਇਰਸ ਦਾ ਬਹੁਤ ਛੂਤਕਾਰੀ ਰੂਪ ਓਮੀਕਰੋਨ ਭੳ-2, ਆਪਣੀ ਜ਼ੀਰੋ-ਕੋਵਿਡ ਸਥਿਤੀ ਜ਼ਰੀਏ ਚੀਨ ਲਈ ਚੁਣੌਤੀ ਬਣਿਆ ਹੋਇਆ ਹੈ। ਚੀਨ ਦੀ ਰਣਨੀਤੀ ਦਾ ਉਦੇਸ਼ ਟੈਸਟ ’ਚ ਸੰਕਰਮਣ ਦੀ ਪੁਸ਼ਟੀ ਹੋਣ ਤੋਂ ਬਾਅਦ ਸਾਰੇ ਸੰਕਰਮਿਤ ਵਿਅਕਤੀਆਂ ਨੂੰ ਅਲੱਗ-ਥਲੱਗ ਕਰਕੇ ਵਾਇਰਸ ਦੇ ਫੈਲਣ ਨੂੰ ਰੋਕਣਾ ਹੈ, ਭਾਵੇਂ ਉਨ੍ਹਾਂ ’ਚ ਲੱਛਣ ਹੋਣ ਜਾਂ ਨਾ ਹੋਣ। ਸ਼ੰਘਾਈ ਨੇ ਇੱਕ ਪ੍ਰਦਰਸ਼ਨੀ ਹਾਲ ਅਤੇ ਹੋਰ ਅਦਾਰਿਆਂ ਨੂੰ ਵੱਡੇ ਅਲੱਗ-ਥਲੱਗ ਕੇਂਦਰਾਂ ’ਚ ਬਦਲ ਦਿੱਤਾ ਹੈ, ਜਿੱਥੇ ਹਲਕੇ ਜਾਂ ਅਸਥਾਈ ਤੌਰ ’ਤੇ ਹਲਕੇ ਜਾਂ ਬਿਨਾਂ ਲੱਛਣ ਵਾਲੇ ਸੰਕਰਮਿਤਾਂ ਨੂੰ ਰੱਖਿਆ ਜਾ ਰਿਹਾ ਹੈ। ਚੀਨ ’ਚ ਪਿਛਲੇ 24 ਘੰਟਿਆਂ ’ਚ ਕਰੋਨਾ ਵਾਇਰਸ ਦੀ ਲਾਗ ਦੇ 13,000 ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਲਗਭਗ 12,000 ਸੰਕਰਮਿਤ ਲੱਛਣ ਰਹਿਤ ਹਨ। ਲਗਭਗ 9,000 ਮਾਮਲੇ ਇਕੱਲੇ ਸ਼ੰਘਾਈ ਨਾਲ ਜੁਡ਼ੇ ਹੋਏ ਹਨ। ਸੋਮਵਾਰ ਤਡ਼ਕੇ ਜਿਆਂਗਸੂ ਅਤੇ ਝੇਜਿਆਂਗ ਦੇ ਕਰੀਬ 15,000 ਮੈਡੀਕਲ ਕਰਮਚਾਰੀਆਂ ਨੂੰ ਬੱਸਾਂ ਰਾਹੀਂ ਸ਼ੰਘਾਈ ਲਈ ਰਵਾਨਾ ਕੀਤਾ ਗਿਆ। ਇਕ ਫ਼ੌਜੀ ਅਖ਼ਬਾਰ ਮੁਤਾਬਕ ਇਸ ਤੋਂ ਪਹਿਲਾਂ ਐਤਵਾਰ ਨੂੰ ਫ਼ੌਜ, ਜਲ ਸੈਨਾ ਅਤੇ ਜੁਆਇੰਟ ਲੌਜਿਸਟਿਕ ਕਾਰਪੋਰੇਸ਼ਨ ਫੋਰਸ ਦੇ 2,000 ਤੋਂ ਵੱਧ ਜਵਾਨ ਸ਼ੰਘਾਈ ਪਹੁੰਚੇ ਸਨ।