ਨਿਊਜ਼ੀਲੈਂਡ ’ਚ ਕੋਵਿਡ-19 ਮਹਾਮਾਰੀ ਦਾ ਕਹਿਰ ਜਾਰੀ ਹੈ। ਇੱਥੇ 13,344 ਨਵੇਂ ਭਾਈਚਾਰਕ ਮਾਮਲੇ ਦਰਜ ਕੀਤੇ ਗਏ ਹਨ ਅਤੇ ਮਹਾਮਾਰੀ ਨਾਲ 23 ਹੋਰ ਮੌਤਾਂ ਹੋਈਆਂ ਹਨ। ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨਵੇਂ ਕੇਸਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਸਖਤ ਸਰਦੀਆਂ ਦੇ ਪ੍ਰਭਾਵ ਅਤੇ ਦੇਸ਼ ’ਚ ਬੀ.ਏ.2.75 ਦੀ ਖੋਜ ਕਾਰਨ ਸੀ, ਜੋ ਕਿ ਬੀ.ਏ.2 ਦਾ ਇਕ ਹਾਲ ਹੀ ’ਚ ਪਛਾਣਿਆ ਗਿਆ ਦੂਜੀ-ਪੀਡ਼੍ਹੀ ਦਾ ਸਬਵੇਰੀਐਂਟ ਹੈ, ਜੋ ਕਿ ਨਿਊਜ਼ੀਲੈਂਡ ’ਚ ਪ੍ਰਚਲਿਤ ਰੂਪ ਹੈ। ਮੰਤਰਾਲੇ ਨੇ ਕਿਹਾ ਕਿ ਵਰਤਮਾਨ ’ਚ 587 ਕੋਵਿਡ-19 ਮਰੀਜ਼ਾਂ ਦਾ ਹਸਪਤਾਲਾਂ ’ਚ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ ’ਚ ਨੌਂ ਇੰਟੈਂਸਿਵ ਕੇਅਰ ਯੂਨਿਟਾਂ ਜਾਂ ਉੱਚ ਨਿਰਭਰਤਾ ਯੂਨਿਟਾਂ ’ਚ ਸ਼ਾਮਲ ਹਨ। 2020 ਦੇ ਸ਼ੁਰੂ ’ਚ ਦੇਸ਼ ’ਚ ਮਹਾਮਾਰੀ ਦੇ ਆਉਣ ਤੋਂ ਬਾਅਦ ਨਿਊਜ਼ੀਲੈਂਡ ’ਚ ਕੋਵਿਡ-19 ਦੇ 1,404,119 ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ।