ਇੰਗਲੈਂਡ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਬੋਰਿਸ ਜਾਨਸਨ ਵੱਲੋਂ ਅਸਤੀਫਾ ਦੇਣ ਮਗਰੋਂ ਹੁਣ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਹੋਣ ਜਾ ਰਹੀ ਹੈ। ਇਸ ’ਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਦੇ ਬੇਹਦ ਨੇਡ਼ੇ ਪਹੁੰਚ ਗਏ ਹਨ। ਸਾਬਕਾ ਬ੍ਰਿਟਿਸ਼ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਚੁਣੇ ਜਾਣ ਲਈ ਪਹਿਲੇ ਰਾਊਂਡ ਦੀ ਵੋਟਿੰਗ ’ਚ ਸਭ ਤੋਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ ਹਨ। ਸੁਨਕ ਨੇ 88 ਵੋਟਾਂ ਹਾਸਲ ਕੀਤੀਆਂ ਹਨ। ਸੁਨਕ ਤੋਂ ਬਾਅਦ ਵਣਜ ਮੰਤਰੀ ਪੈਨੀ ਮੋਰਡੈਂਟ ਨੇ 77 ਅਤੇ ਵਿਦੇਸ਼ ਮੰਤਰੀ ਲਿਜ਼ ਟ੍ਰਸ ਨੇ 55 ਵੋਟਾਂ ਹਾਸਲ ਕੀਤੀਆਂ ਹਨ। ਇਸ ਦਰਮਿਆਨ ਸਾਬਕਾ ਕੈਬਨਿਟ ਮੰਤਰੀ ਜੇਰੇਮੀ ਹੰਟ ਅਤੇ ਵਰਤਮਾਨ ਚਾਂਸਲਰ ਨਾਦਿਮ ਜਾਹਾਵੀ ਪਹਿਲੇ ਦੌਰੇ ਦੀ ਵੋਟਿੰਗ ਤੋਂ ਬਾਅਦ ਅਗਵਾਈ ਦੀ ਦੌਡ਼ ਤੋਂ ਹਟ ਗਏ ਹਨ। ਉਹ ਲੋਕ ਅਗਲੇ ਪਡ਼ਾਅ ’ਚ ਥਾਂ ਬਣਾਉਣ ਲਈ ਲੋਡ਼ੀਂਦੀਆਂ 30 ਵੋਟਾਂ ਹਾਸਲ ਕਰਨ ’ਚ ਅਸਫਲ ਰਹੇ। ਹੁਣ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਦੌਡ਼ ’ਚ ਸਭ ਤੋਂ ਅੱਗੇ ਸੁਨਕ ਅਤੇ ਵਿਦੇਸ਼ ਸਕੱਤਰ ਲਿਜ਼ ਟਰਸ ਅਤੇ ਵਪਾਰ ਮੰਤਰੀ ਪੈਨੀ ਮੋਰਡੈਂਟ ਹਨ। 42 ਸਾਲਾ ਸੁਨਕ ਨੇ ਆਪਣੇ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਮੈਂ ਸਕਾਰਾਤਮਕ ਪ੍ਰਚਾਰ ਮੁਹਿੰਮ ਚੱਲਾ ਰਿਹਾ ਹਾਂ ਜੋ ਇਸ ਗੱਲ ’ਤੇ ਕੇਂਦਰਿਤ ਹੈ ਕਿ ਮੇਰੀ ਅਗਵਾਈ ਨਾਲ ਪਾਰਟੀ ਅਤੇ ਦੇਸ਼ ਨੂੰ ਕੀ ਲਾਭ ਹੋ ਸਕਦਾ ਹੈ। ਹੁਣ ਬੁੱਧਵਾਰ ਨੂੰ ਪਹਿਲੇ ਦੌਰ ਦੀ ਵੋਟਿੰਗ ’ਚ ਮੁਕਾਬਲਾ ਜਿੱਤਣ ਤੋਂ ਬਾਅਦ ਉਹ ਦੂਜੇ ਦੌਰ ’ਚ ਪਹੁੰਚ ਗਏ ਹਨ। ਹਾਲਾਂਕਿ ਉਨ੍ਹਾਂ ਦੀ ਟੱਕਰ ਇਕ ਹੋਰ ਭਾਰਤੀ ਰਾਜਨੇਤਾ ਸੁਏਲਾ ਬ੍ਰੇਵਰਮੈਨ ਨਾਲ ਹੈ। ਇਸ ਫੇਜ਼ ’ਚ ਕੁੱਲ 8 ਉਮੀਦਵਾਰ ਹਨ। ਇਹ ਉਮੀਦਵਾਰ ਹਨ-ਸੁਏਲਾ ਬ੍ਰੇਵਰਮੈਨ, ਰਿਸ਼ੀ ਸੁਨਕ, ਲਿਜ਼ ਟ੍ਰਾਸ, ਨਧੀਮ ਜਵਾਹੀ, ਪੈਨੀ ਮਾਰਡਨਟ, ਕੇਮੀ ਬੇਡੇਨੋਕ, ਜਰਮੀ ਹੰਟ ਅਤੇ ਟਾਮ ਟੁਜ਼ੈਂਟ ਸ਼ਾਮਲ ਹਨ। ਕੰਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਬੋਰਿਸ ਜੌਹਨਸਨ ਦੀ ਥਾਂ ਲੈਣ ਤੇ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਨ ਲਈ ਭਿੰਨਤਾ ਦੇ ਪੱਖ ਤੋਂ ਵੀ ਇਤਿਹਾਸ ਸਿਰਜ ਦਿੱਤਾ ਹੈ। ਭਾਰਤੀ ਮੂਲ ਦੇ ਦੋ ਬਰਤਾਨਵੀ ਨਾਗਰਿਕਾਂ ਸਣੇ ਇਸ ਵਾਰ ਵੱਖ-ਵੱਖ ਨਸਲਾਂ ਦੇ ਉਮੀਦਵਾਰ ਮੈਦਾਨ ’ਚ ਹਨ। ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ। ਮੋਹਰੀ ਉਮੀਦਵਾਰਾਂ ’ਚ ਸ਼ੁਮਾਰ ਰਿਸ਼ੀ ਸੂਨਕ ਤੇ ਸੁਏਲਾ ਬ੍ਰੇਵਰਮੈਨ ਇੰਗਲੈਂਡ ਦੇ ਜੰਮਪਲ ਹਨ ਤੇ ਭਾਰਤੀ ਮੂਲ ਦੇ ਹਨ। ਪਾਰਟੀ ਆਗੂ ਤੇ ਪ੍ਰਧਾਨ ਮੰਤਰੀ ਬਣਨ ਲਈ ਨਾਮਜ਼ਦਗੀ ਦੀ ਪ੍ਰਕਿਰਿਆ ਖ਼ਤਮ ਹੋ ਗਈ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਮੁਕਾਬਲੇ ’ਚ ਲੰਡਨ ਦੇ ਜੰਮਪਲ ਸਾਬਕਾ ਮੰਤਰੀ ਕੇਮੀ ਬਦੇਨੋਚ ਸ਼ਾਮਲ ਹਨ ਜੋ ਕਿ ਨਾਇਜੀਰੀਅਨ ਮੂਲ ਦੇ ਹਨ, ਜਦਕਿ ਨਦੀਮ ਜ਼ਹਾਵੀ ਇਰਾਕੀ ਮੂਲ ਦੇ ਹਨ। ਜ਼ਹਾਵੀ ਸ਼ਰਨਾਰਥੀ ਵਜੋਂ ਉਸ ਵੇਲੇ ਯੂ.ਕੇ. ਆਏ ਸਨ ਜਦ ਉਹ 11 ਸਾਲ ਦੇ ਸਨ। ਉਨ੍ਹਾਂ ਦਾ ਪਰਿਵਾਰ ਸੱਦਾਮ ਹੁਸੈਨ ਦੇ ਰਾਜ ਸਮੇਂ ਇਰਾਕ ਛੱਡ ਯੂ.ਕੇ. ਆ ਗਿਆ ਸੀ। ਵਪਾਰ ਮੰਤਰੀ ਪੈਨੀ ਮੌਰਡੌਂਟ ਤੇ ਟੌਮ ਟਿਊਜੈਂਡਹਾਟ ਸੈਨਿਕ ਪਿਛੋਕਡ਼ ਤੋਂ ਹਨ। ਇਸ ਤੋਂ ਇਲਾਵਾ ਉਮੀਦਵਾਰਾਂ ’ਚ ਵਿਦੇਸ਼ ਮੰਤਰੀ ਲਿਜ਼ ਟਰੱਸ ਤੇ ਸਾਬਕਾ ਮੰਤਰੀ ਜੈਰੇਮੀ ਹੰਟ ਸ਼ਾਮਲ ਹਨ।