ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਨੇ ਨਵੇਂ ਬੰਦੂਕ ਕੰਟਰੋਲ ਬਿੱਲ ’ਤੇ ਦਸਤਖ਼ਤ ਕੀਤੇ ਹਨ। ਇਸ ਦੀ ਮਦਦ ਨਾਲ ਹਥਿਆਰਾਂ ਖਾਸ ਕਰਕੇ ਬੰਦੂਕ ਤੱਕ ਆਮ ਲੋਕਾਂ ਦੀ ਪਹੁੰਚ ਨੂੰ ਕੰਟਰੋਲ ਕੀਤਾ ਜਾ ਸਕੇਗਾ। ਇਹ ਜਾਣਕਾਰੀ ਖਲੀਜ ਟਾਈਮਜ਼ ਨੇ ਆਪਣੀ ਰਿਪੋਰਟ ’ਚ ਦਿੱਤੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਮਰੀਕਨ ਸੁਪਰੀਮ ਕੋਰਟ ਨੇ ਗਰਭਪਾਤ ਦੇ ਦੇਸ਼ ਵਿਆਪੀ ਅਧਿਕਾਰ ਨੂੰ ਖਤਮ ਕਰ ਦਿੱਤਾ ਸੀ। ਇਸ ਤੋਂ ਬਾਅਦ ਰਿਪਬਲਿਕਨ ਪਾਰਟੀ ਦੇ ਨਿਯੰਤਰਿਤ ਰਾਜ ਟੈਕਸਾਸ ਨੇ ਇਕ ਨਵਾਂ ਕਾਨੂੰਨ ਬਣਾਇਆ ਸੀ ਜਿਸ ’ਚ ਲੋਕਾਂ ਨੂੰ ਗਰਭ ’ਚ ਦਿਲ ਦੀ ਧਡ਼ਕਣ ਆਉਣ ਦੇ ਬਾਅਦ ਗਰਭਪਾਤ ’ਚ ਮਦਦ ਕਰਨ ਵਾਲੇ ਕਿਸੇ ਵੀ ਵਿਅਕਤੀ ’ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਨੇ ਸ਼ੁੱਕਰਵਾਰ ਨੂੰ ਬੰਦੂਕ ਪਹੁੰਚ ਕੰਟਰੋਲ ਲਈ ਬਣੇ ਇਸ ਪ੍ਰਭਾਵੀ ਕਾਨੂੰਨ ’ਤੇ ਦਸਤਖ਼ਤ ਕੀਤੇ। ਇਸ ਦੇ ਤਹਿਤ ਵਿਅਕਤੀਆਂ ਨੂੰ ਰਾਜ ’ਚ ਪਾਬੰਦੀਸ਼ੁਦਾ ਬੰਦੂਕਾਂ ਦਾ ਨਿਰਮਾਣ, ਵਿਕਰੀ ਜਾਂ ਟਰਾਂਸਪੋਰਟ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਕੰਪਨੀ ਨੂੰ 10,000 ਡਾਲਰ ਜੁਰਮਾਨੇ ਦੀ ਵਿਵਸਥਾ ਹੈ। ਪਾਬੰਦੀਸ਼ੁਦਾ ਹਥਿਆਰਾਂ ’ਚ ਅਸਾਲਟ ਰਾਈਫਲਾਂ ਅਤੇ ਘਰ ’ਚ ਬਣੀਆ ਬੰਦੂਕਾਂ ਸ਼ਾਮਲ ਹਨ। ਕੈਲੀਫੋਰਨੀਆ ਦੇ ਸੈਨੇਟਰ ਐਂਥਨੀ ਪੋਟੇਂਟਿਨੋ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣਾ ਕਾਨੂੰਨ ਲਿਖਿਆ ਸੀ ਤਾਂ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਬਿੱਲ ਸਹਿ-ਲੇਖਕਾਂ ਦੇ ਮਨ ’ਚ ਟੈਕਸਸ ਕਾਨੂੰਨ ਸੀ ਜੋ ਕਾਨੂੰਨ 1 ਜਨਵਰੀ 2023 ਤੋਂ ਪ੍ਰਭਾਵੀ ਹੋਣ ਵਾਲਾ ਹੈ।