ਸੱਤ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਤੇ ਚੋਟੀ ਦੀ ਟੈਨਿਸ ਖਿਡਾਰੀ ਵੀਨਸ ਵਿਲੀਅਮਸ ਨੂੰ ਅਗਲੇ ਮਹੀਨੇ ਹੋਣ ਵਾਲੇ ਨੈਸ਼ਨਲ ਬੈਂਕ ਓਪਨ ਦੇ ਮੁੱਖ ਡਰਾਅ ’ਚ ਵਾਈਡ ਕਾਰਡ ਨਾਲ ਪ੍ਰਵੇਸ਼ ਦਿੱਤਾ ਗਿਆ ਹੈ। ਵੀਨਸ 2019 ਦੇ ਬਾਅਦ ਪਹਿਲੀ ਵਾਰ ਟੋਰੰਟੋ ’ਚ ਖੇਡੇਗੀ ਤੇ ਅਗਸਤ 2021 ਦੇ ਬਾਅਦ ਪਹਿਲੀ ਵਾਰ ਡਬਲਿਊ.ਟੀ.ਏ. ਟੂਰ ’ਚ ਸਿੰਗਲ ’ਚ ਵਾਪਸੀ ਕਰੇਗੀ। ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰੀ ਤੇ 5 ਵਾਰ ਦੀ ਵਿੰਬਲਡਨ ਚੈਂਪੀਅਨ ਆਖ਼ਰੀ ਵਾਰ ਇਸ ਮਹੀਨੇ ਦੀ ਸ਼ੁਰੂਆਤ ’ਚ ਵਿੰਬਲਡਨ ’ਚ ਮਿਕਸਡ ਡਬਲਜ਼ ’ਚ ਖੇਡੀ ਸੀ ਜਿੱਥੇ ਉਨ੍ਹਾਂ ਨੇ ਬ੍ਰਿਟੇਨ ਦੀ ਜੇਮੀ ਮੱਰੇ ਦੇ ਨਾਲ ਜੋਡ਼ੀ ਬਣਾਈ ਸੀ। ਵੀਨਸ 41 ਵਾਰ ਦੀ ਡਬਲਿਊ.ਟੀ.ਏ. ਸਿੰਗਲ ਚੈਂਪੀਅਨ ਤੇ ਓਲੰਪਿਕ ਤਗ਼ਮਾ ਜੇਤੂ ਹੈ। ਉਸ ਦੀ ਭੈਣ ਸੇਰੇਨਾ ਵਿਲੀਅਮਸ ਟੋਰਾਂਟੋ ਓਪਨ ਦੇ ਪਿਛਲੇ ਹਫਤੇ ਜਾਰੀ ਕੀਤੇ ਗਏ ਅਧਿਕਾਰਤ ਡਰਾਅ ’ਚ ਸ਼ਾਮਲ ਸੀ।