ਫੇਸਬੁੱਕ ਦੇ ਸਹਿ-ਸੰਸਥਾਪਕ ਮਾਰਕ ਜ਼ੁਕਰਬਰਗ ਨੇ ਸੈਨ ਫਰਾਂਸਿਸਕੋ ’ਚ ਆਪਣਾ ਲਗਜ਼ਰੀ ਘਰ ਵੇਚ ਦਿੱਤਾ ਹੈ। ਇਹ ਇਸ ਸਾਲ ਸੈਨ ਫਰਾਂਸਿਸਕੋ ’ਚ ਵਿਕਿਆ ਸਭ ਤੋਂ ਮਹਿੰਗਾ ਘਰ ਹੈ। ਮਾਰਕ ਜ਼ੁਕਰਬਰਗ ਨੇ 2012 ’ਚ ਖਰੀਦੇ ਇਸ ਘਰ ਨੂੰ ਵੇਚ ਕੇ ਤਿੰਨ ਗੁਣਾ ਤੋਂ ਵੱਧ ਮੁਨਾਫਾ ਕਮਾਇਆ ਹੈ। 7,000 ਵਰਗ ਫੁੱਟ ਤੋਂ ਵੱਧ ’ਚ ਬਣੇ ਇਸ ਘਰ ਨੂੰ ਜ਼ੁਕਰਬਰਗ ਨੇ 31 ਮਿਲੀਅਨ ਡਾਲਰ ਯਾਨੀ ਕਰੀਬ 250 ਕਰੋਡ਼ ਰੁਪਏ ’ਚ ਵੇਚਿਆ ਹੈ। ਮਾਰਕ ਜ਼ੁਕਰਬਰਗ ਨੇ ਇਹ ਘਰ ਨਵੰਬਰ 2012 ’ਚ 10 ਮਿਲੀਅਨ ਡਾਲਰ ਯਾਨੀ ਕਰੀਬ 80 ਕਰੋਡ਼ ਰੁਪਏ ’ਚ ਖਰੀਦਿਆ ਸੀ। ਜ਼ੁਕਰਬਰਗ ਕੋਲ ਸਿਲੀਕਾਨ ਵੈਲੀ, ਤਾਹੋਏ ਝੀਲ ਅਤੇ ਹਵਾਈ ’ਚ ਕਈ ਹੋਰ ਲਗਜ਼ਰੀ ਘਰ ਹਨ। ਮੀਡੀਆ ਰਿਪੋਰਟਾਂ ਮੁਤਾਬਕ ਜ਼ੁਕਰਬਰਗ ਨੇ ਇਸ ਘਰ ਨੂੰ ਵੇਚ ਕੇ ਇਸ ਸਾਲ ਸੈਨ ਫਰਾਂਸਿਸਕੋ ’ਚ ਸਭ ਤੋਂ ਮਹਿੰਗਾ ਘਰ ਵੇਚਣ ਦਾ ਰਿਕਾਰਡ ਵੀ ਬਣਾ ਲਿਆ ਹੈ। ਇਹ ਘਰ ਮਿਸ਼ਨ ਡਿਸਟ੍ਰਿਕਟ ਅਤੇ ਜ਼ੁਕਰਬਰਗ ਸੈਨ ਫਰਾਂਸਿਸਕੋ ਜਨਰਲ ਹਸਪਤਾਲ ਅਤੇ ਟਰੌਮਾ ਸੈਂਟਰ ਦੇ ਨੇਡ਼ੇ ਹੈ। ਇਹ ਘਰ 1928 ’ਚ ਬਣਾਇਆ ਗਿਆ ਸੀ। ਜ਼ੁਕਰਬਰਗ ਨੇ ਫੇਸਬੁੱਕ ਆਈ.ਪੀ.ਓ. ਦੇ ਕੁਝ ਸਮੇਂ ਬਾਅਦ ਹੀ ਘਰ ਖਰੀਦਿਆ ਸੀ। ਸਾਲ 2013 ’ਚ ਜ਼ੁਕਰਬਰਗ ਅਤੇ ਉਨ੍ਹਾਂ ਦੀ ਪਤਨੀ ਪ੍ਰਿਸਿਲਾ ਚੈਨ ਨੇ ਇਸ ਘਰ ਨੂੰ ਨਵਾਂ ਰੂਪ ਦੇਣ ’ਤੇ ਲੱਖਾਂ ਡਾਲਰ ਖਰਚ ਕੀਤੇ ਸਨ। ਇਸ ’ਚ ਲਾਂਡਰੀ ਰੂਮ, ਵਾਈਨ ਰੂਮ, ਵੇਟ ਬਾਰ ਅਤੇ ਗ੍ਰੀਨਹਾਉਸ ਵਰਗੀਆਂ ਸੋਧਾਂ ਸ਼ਾਮਲ ਹਨ। ਉਂਝ ਜ਼ੁਕਰਬਰਗ ਕੋਲ ਸਿਲੀਕਾਨ ਵੈਲੀ, ਲੇਕ ਤਾਹੋਏ ਅਤੇ ਹਵਾਈ ’ਚ ਕਈ ਹੋਰ ਲਗਜ਼ਰੀ ਘਰ ਹਨ। ਲੇਕ ਤਾਹੋਏ, ਜੋ ਕੈਲੀਫੋਰਨੀਆ ਅਤੇ ਨੇਵਾਦਾ ਦੀ ਸਰਹੱਦ ’ਤੇ ਫੈਲਿਆ ਹੋਇਆ ਹੈ, ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਮਾਰਕ ਜ਼ੁਕਰਬਰਗ ਦੇ ਗੁਆਂਢ ’ਚ ਹਨ। ਜ਼ੁਕਰਬਰਗ ਕੋਲ ਕੈਲੀਫੋਰਨੀਆ ਦੇ ਪਾਲੋ ਆਲਟੋ ’ਚ 5617 ਵਰਗ ਫੁੱਟ ’ਚ ਫੈਲਿਆ ਇਕ ਘਰ ਵੀ ਹੈ।