ਹਾਲੀਵੁੱਡ ਰੈਪਰ ਡਰੇਕ ਦਾ ਨਾਂ ਚੱਲਦਾ ਹੈ। ਇਕੱਲੇ ਇੰਸਟਾਗ੍ਰਾਮ ਦੀ ਗੱਲ ਕਰੀਏ ਤਾਂ ਡਰੇਕ ਦੇ 118 ਮਿਲੀਅਨ ਫਾਲੋਅਰਜ਼ ਹਨ। ਇੰਸਟਾਗ੍ਰਾਮ ’ਤੇ ਡਰੇਕ ਕੁਲ 2812 ਅਕਾਊਂਟਸ ਫਾਲੋਅ ਕਰਦਾ ਹੈ, ਜਿਨ੍ਹਾਂ ’ਚੋਂ ਸਿਰਫ ਇਕੋ ਪੰਜਾਬੀ ਉਸ ਨੇ ਫਾਲੋਅ ਕੀਤਾ ਹੈ ਤੇ ਉਹ ਹੈ ਸਿੱਧੂ ਮੂਸੇ ਵਾਲਾ। ਇਹ ਗੱਲ ਸਾਰੇ ਜਾਣਦੇ ਹਨ ਕਿ ਡਰੇਕ ਵਰਗੇ ਹਾਲੀਵੁੱਡ ਰੈਪਰ ਨੂੰ ਵੀ ਸਿੱਧੂ ਮੂਸੇ ਵਾਲਾ ਦੇ ਗੀਤ ਪਸੰਦ ਹਨ। ਇਸੇ ਦੇ ਚਲਦਿਆਂ ਡਰੇਕ ਨੇ ਹੁਣ ਕੁਝ ਅਜਿਹਾ ਕਰ ਦਿੱਤਾ ਹੈ, ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਰਅਸਲ ਡਰੇਕ ਦਾ ਬੀਤੇ ਦਿਨੀਂ ਟੋਰਾਂਟੋ ਵਿਖੇ ਲਾਈਵ ਸ਼ੋਅ ਸੀ। ਇਸ ਸ਼ੋਅ ਦੌਰਾਨ ਡਰੇਕ ਨੇ ਸਿੱਧੂ ਮੂਸੇ ਵਾਲਾ ਦੀ ਤਸਵੀਰ ਤੇ ਨਾਂ ਵਾਲੀ ਟੀ-ਸ਼ਰਟ ਪਾਈ ਹੋਈ ਸੀ। ਡਰੇਕ ਦੀ ਟੀ-ਸ਼ਰਟ ’ਤੇ ਸਿੱਧੂ ਦੀ ਉਹੀ ਤਸਵੀਰ ਸੀ ਜੋ ਸਿੱਧੂ ਦੇ ਪਿਤਾ ਵਲੋਂ ਟੈਟੂ ’ਚ ਬਣਵਾਈ ਗਈ ਹੈ। ਤਸਵੀਰ ਨਾਲ ਸਿੱਧੂ ਮੂਸੇ ਵਾਲਾ ਦੇ ਜਨਮ ਤੇ ਮੌਤ ਦਾ ਸਾਲ 1993-2022 ਲਿਖਿਆ ਹੋਇਆ ਹੈ। ਦੱਸਦਈਏ ਕਿ ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਵੀ ਡਰੇਕ ਨੇ ਸਿੱਧੂ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। ਅਜਿਹੇ ’ਚ ਉਸ ਵਲੋਂ ਸਿੱਧੂ ਨੂੰ ਸ਼ੋਅ ਦੌਰਾਨ ਸ਼ਰਧਾਂਜਲੀ ਦੇਣਾ ਇਹ ਦਰਸਾਉਂਦਾ ਹੈ ਕਿ ਡਰੇਕ ਸਿੱਧੂ ਨੂੰ ਕਿੰਨਾ ਪਸੰਦ ਕਰਦਾ ਸੀ।