ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਿੰਗਾਈ, ਬੇਰੁਜ਼ਗਾਰੀ ਅਤੇ ਸਮਾਜਿਕ ਹਾਲਾਤ ਬਾਰੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਦਾਅਵਾ ਕੀਤਾ ਕਿ ਇੰਡੀਆ ’ਚ ਲੋਕਤੰਤਰ ਮਰ ਰਿਹਾ ਹੈ ਅਤੇ ਇਥੇ ਸਿਰਫ ਚਾਰ ਵਿਅਕਤੀਆਂ ਦੀ ਤਾਨਾਸ਼ਾਹੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੀ ਨਿਸ਼ਾਨਾ ਸਾਧਦੇ ਹੋਏ ‘ਨੈਸ਼ਨਲ ਹੈਰਾਲਡ’ ਮਾਮਲੇ ’ਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਦਾ ਅਸਿੱਧੇ ਤੌਰ ’ਤੇ ਜ਼ਿਕਰ ਕੀਤਾ ਅਤੇ ਕਿਹਾ ਕਿ ਜੋ ਡਰਦਾ ਹੈ ਉਹ ਸਿਰਫ ਧਮਕੀਆਂ ਦਿੰਦਾ ਹੈ ਅਤੇ ਗਾਂਧੀ ਪਰਿਵਾਰ ਵਿਚਾਰਧਾਰਾ ਲਈ ਲਡ਼ਦਾ ਹੈ। ਇਸ ਲਈ ਉਨ੍ਹਾਂ ’ਤੇ ਹਮਲਾ ਕੀਤਾ ਜਾ ਰਿਹਾ ਹੈ। ਪਾਰਟੀ ਵੱਲੋਂ ਮਹਿੰਗਾਈ ਅਤੇ ਬੇਰੁਜ਼ਗਾਰੀ ਵਿਰੁੱਧ ਕੀਤੇ ਜਾ ਰਹੇ ਪ੍ਰਦਰਸ਼ਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਸਮੇਂ ਦੇਸ਼ ਦੀ ਹਰ ਸੰਸਥਾ ’ਤੇ ਰਾਸ਼ਟਰੀ ਸੋਇਮ ਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ਦਾ ਕਬਜ਼ਾ ਹੈ ਅਤੇ ਸੰਸਥਾਵਾਂ ਦੇ ਸੁਤੰਤਰ ਨਾ ਹੋਣ ਕਾਰਨ ਵਿਰੋਧੀ ਧਿਰ ਦੇ ਸੰਘਰਸ਼ ਦਾ ਉਹ ਅਸਰ ਨਜ਼ਰ ਨਹੀਂ ਆ ਰਿਹਾ ਰਿਹਾ, ਜੋ ਨਜ਼ਰ ਆਉਣਾ ਚਾਹੀਦਾ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਨੂੰ ਲੈ ਕੇ ਰਾਹੁਲ ਗਾਂਧੀ ਨੇ ਸਖ਼ਤ ਲਹਿਜੇ ’ਚ ਕਿਹਾ ਕਿ ਸਰਕਾਰ ਨੂੰ ਜੋ ਕਰਨਾ ਹੈ ਕਰੇ, ਅਸੀਂ ਡਰਨ ਵਾਲੇ ਨਹੀਂ ਹਾਂ। ਅਸੀਂ ਹਮੇਸ਼ਾ ਦੇਸ਼ ਹਿੱਤ ’ਚ ਕੰਮ ਕਰਦੇ ਰਹਾਂਗੇ। ਦੱਸਦੇਈਏ ਕਿ ਨੈਸ਼ਨਲ ਹੈਰਾਲਡ ਅਖ਼ਬਾਰ ਨਾਲ ਜੁਡ਼ੇ ਕੇਸ ’ਚ ਈ.ਡੀ. ਦੀ ਛਾਪੇਮਾਰੀ ਅਤੇ ਨੈਸ਼ਨਲ ਹੈਰਾਲਡ ਦੇ ਯੰਗ ਇੰਡੀਅਨ ਲਿਮਟਿਡ ਦਫ਼ਤਰ ਸੀਲ ਕੀਤੇ ਜਾਣ ਮਗਰੋਂ ਰਾਹੁਲ ਗਾਂਧੀ ਦਾ ਪਾਰਾ ਸੱਤਵੇਂ ਆਸਮਾਨ ’ਤੇ ਹੈ। ਈ.ਡੀ. ਵਲੋਂ ਦਫ਼ਤਰ ਸੀਲ ਕੀਤੇ ਜਾਣ ਦੀ ਕਾਰਵਾਈ ਦੇ ਚੱਲਦੇ ਰਾਹੁਲ ਆਪਣਾ ਕਰਨਾਟਕ ਦਾ ਦੋ ਦਿਨ ਦੌਰਾ ਛੱਡ ਕੇ ਦਿੱਲੀ ਪਰਤ ਆਏ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਤਲਖ਼ ਤੇਵਰ ’ਚ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ, ‘ਸੱਚਾਈ ਨੂੰ ਬੈਰੀਕੇਡ ਨਹੀਂ ਕੀਤਾ ਜਾ ਸਕਦਾ। ਕਰ ਲਓ ਜੋ ਕਰਨਾ ਹੈ, ਮੈਂ ਪ੍ਰਧਾਨ ਮੰਤਰੀ ਤੋਂ ਨਹੀਂ ਡਰਦਾ। ਮੈਂ ਹਮੇਸ਼ਾ ਦੇਸ਼ ਹਿੱਤ ’ਚ ਕੰਮ ਕਰਦਾ ਰਹਾਂਗਾ। ਸੁਣ ਲਓ ਅਤੇ ਸਮਝ ਲਓ।’
ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਲੈ ਕੇ ਕਾਂਗਰਸ ਦਾ ਮੋਦੀ ਸਰਕਾਰ ’ਤੇ ਹਮਲਾ
Related Posts
Add A Comment