ਵਿਵਾਦਾਂ ‘ਚ ਰਹਿਣ ਵਾਲੇ ਲੁਧਿਆਣਾ ਤੋਂ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਆਪਣੇ ਕੁਝ ਸਾਥੀਆਂ ਨਾਲ ਜਾ ਕੇ ਸਿੱਖਸ ਫਾਰ ਜਸਟਿਸ ਦੇ ਬਾਨੀ ਗੁਰਪਤਵੰਤ ਸਿੰਘ ਪੰਨੂ ਦੇ ਚੰਡੀਗੜ੍ਹ ਦੇ ਸੈਕਟਰ 15 ਸਥਿਤ ਘਰ ‘ਤੇ ਤਿਰੰਗਾ ਝੰਡਾ ਲਗਾਇਆ। ਉਨ੍ਹਾਂ ਇਹ ਕਦਮ ਹਰ ਘਰ ਤਰਿੰਗਾ ਮੁਹਿੰਮ ਤਹਿਤ ਚੁੱਕਿਆ। ਯਾਦ ਰਹੇ ਕਿ ਪਾਬੰਦੀਸ਼ੁਦਾ ਜਥੇਬੰਦੀ ਸਿਖਸ ਫਾਰ ਜਸਟਿਸ (ਐੱਸ.ਐੱਫ.ਜੇ.) ਦੇ ਪੰਨੂ ਨੇ ਲੋਕਾਂ ਨੂੰ ਆਜ਼ਾਦੀ ਦਿਹਾੜੇ ‘ਤੇ ਮੁੱਖ ਥਾਵਾਂ ‘ਤੇ ਖਾਲਿਸਤਾਨੀ ਝੰਡਾ ਲਗਾਉਣ ਦੀ ਅਪੀਲ ਕੀਤੀ ਸੀ। ਉਂਝ ਵੀ ਉਹ ਸਮੇਂ ਸਮੇਂ ਇੰਡੀਆ ਵਿਰੋਧੀ ਬਿਆਨ ਵਾਲੀਆਂ ਵੀਡੀਓ ਪਾਉਂਦੇ ਰਹਿੰਦੇ ਹਨ ਅਤੇ ਪੰਜਾਬ ‘ਚ ਬੈਠੇ ਸਿੱਖਾਂ ਨੂੰ ਕੋਈ ਸੱਦਾ ਦਿੰਦੇ ਰਹਿੰਦੇ ਹਨ। ਪੰਨੂ ਨੇ ਖਾਲਿਸਤਾਨੀ ਝੰਡਾ ਲਹਿਰਾਉਣ ਲਈ ਨਕਦ ਇਨਾਮ ਤੋਂ ਇਲਾਵਾ ਵਿਦੇਸ਼ਾਂ ‘ਚ ਨੌਕਰੀ ਦੀ ਪੇਸ਼ਕਸ਼ ਵੀ ਕੀਤੀ ਹੈ। ਇਸ ਦੇ ਜਵਾਬ ‘ਚ ਹੀ ਗੁਰਸਿਮਰਨ ਸਿੰਘ ਮੰਡ ਨੇ ਪੰਨੂ ਦੇ ਘਰ ਦੇ ਗੇਟ ‘ਤੇ ਤਿਰੰਗਾ ਝੰਡਾ ਲਾਇਆ।