ਮੈਕਸੀਕੋ ਦੇ ਮੱਧ ਸੂਬੇ ਮੋਰੇਲੋਸ ‘ਚ ਇਕ ਸਾਕਰ ਮੈਚ ‘ਚ ਹਥਿਆਰਬੰਦ ਸ਼ੱਕੀਆਂ ਨੇ ਫਾਇਰਿੰਗ ਕਰ ਦਿੱਤੀ ਜਿਸ ‘ਚ ਇਕ ਸਾਬਕਾ ਮੇਅਰ ਸਮੇਤ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਸਥਾਨਕ ਵਕੀਲ ਦੇ ਦਫ਼ਤਰ ਨੇ ਦਿੱਤੀ। ਦਫ਼ਤਰ ਮੁਤਾਬਕ ਫਾਇਰਿੰਗ ਦੀ ਘਟਨਾ ਯੇਕਾਪਿਕਸਟਲਾ ਸ਼ਹਿਰ ‘ਚ ਵਾਪਰੀ। ਦਫ਼ਤਰ ਮੁਤਾਬਕ ਹਥਿਆਰਬੰਦ ਸ਼ੱਕੀ ਆਏ ਅਤੇ ਉਥੇ ਮੌਜੂਦ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ‘ਿਚ ਯੇਕਾਪਿਕਸਟਲਾ ਦੇ ਸਾਬਕਾ ਮੇਅਰ ਰਿਫਿਊਜੀਓ ਅਮਾਰੋ ਲੂਨਾ ਸਮੇਤ ਦੋ ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਦੋ ਹੋਰ ਲੋਕਾਂ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਦਫ਼ਤਰ ਨੇ ਸ਼ੁੱਕਰਵਾਰ ਨੂੰ ਇਕ ਬਿਆਨ ‘ਚ ਦੱਸਿਆ ਕਿ ਇਸ ਘਟਨਾ ਵਿਚ ਕਰੀਬ 10 ਲੋਕ ਜ਼ਖ਼ਮੀ ਹੋਏ ਹਨ। ਮੈਕਸੀਕੋ ਦੇ ਰੱਖਿਆ ਮੰਤਰਾਲਾ ਮੁਤਾਬਕ ਮੋਰੇਲੋਸ ‘ਚ ਹਿੰਸਕ ਘਟਨਾਵਾਂ ਵੱਧ ਗਈਆਂ ਹਨ। ਇਹ ਸੂਬਾ ਅਗਵਾ ਦੀਆਂ ਘਟਨਾਵਾਂ ਦੇ ਮਾਮਲੇ ‘ਚ ਦੇਸ਼ ‘ਚ ਪਹਿਲੇ ਸਥਾਨ ‘ਤੇ ਹੈ।