ਦੋ ਸਾਲ ਪਹਿਲਾਂ ਇਕ ਵਿਅਕਤੀ ਨੂੰ ਚਾਕੂ ਮਾਰ ਕੇ ਕਤਲ ਕਰਨ ਵਾਲੇ ਭਾਰਤੀ ਮੂਲ ਦੇ ਨੌਜਵਾਨ ਨੂੰ ਸਿੰਗਾਪੁਰ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਸਜ਼ਾ ਦੇ ਨਾਲ ਅਦਾਲਤ ਨੇ ਉਸ ਦੇ 15 ਕੋੜੇ ਮਾਰਨ ਦੀ ਵੀ ਸਜ਼ਾ ਸੁਣਾਈ ਹੈ। 2020 ‘ਚ ਕੋਵਿਡ-19 ‘ਸਰਕਟ ਬ੍ਰੇਕਰ’ ਦੌਰਾਨ ਸਿੰਗਾਪੁਰ ਆਰਮਡ ਫੋਰਸਿਜ਼ ਨੂੰ ਜਾਰੀ ਕੀਤੇ ਗਏ ਸਵਿਸ ਫੋਲਡਿੰਗ ਚਾਕੂ ਨਾਲ ਇਕ ਅਣਪਛਾਤੇ ਵਿਅਕਤੀ ਨੂੰ ਚਾਕੂ ਮਾਰ ਕੇ ਉਸਦਾ ਕਤਲ ਕਰਨ ਦਾ ਦੋਸ਼ ਐੱਸ. ਦਿਵਾਕਰ ਮਨੀ ਤ੍ਰਿਪਾਠੀ ਨਾਂ ਦੇ 22 ਸਾਲਾ ਭਾਰਤੀ ਮੂਲ ਦੇ ਨੌਜਵਾਨ ਸਿਰ ਲੱਗਿਆ ਸੀ। ਸਿੰਗਾਪੁਰ ਦੀ ਇਕ ਅਦਾਲਤ ਨੇ ਹੁਣ ਇਸ ਮਾਮਲੇ ‘ਚ ਤ੍ਰਿਪਾਠੀ ਨੂੰ ਉਮਰ ਕੈਦ ਅਤੇ 15 ਕੋੜੇ ਮਾਰਨ ਦੀ ਸਜ਼ਾ ਸੁਣਾਈ ਹੈ। ਖ਼ਬਰਾਂ ਮੁਤਾਬਕ ਐੱਸ. ਦਿਵਾਕਰ ਮਨੀ ਤ੍ਰਿਪਾਠੀ ਨੇ ਕਤਲ ਦਾ ਦੋਸ਼ ਕਬੂਲ ਕਰ ਲਿਆ ਹੈ। ਉਸਨੇ 10 ਮਈ 2020 ਨੂੰ ਸੈਰ ਦੌਰਾਨ 38 ਸਾਲਾ ਟੇ ਰੁਈ ਹਾਓ ਨਾਂ ਦਾ ਵਿਅਕਤੀ ਨੂੰ ਚਾਕੂ ਮਾਰ ਦਿੱਤਾ ਸੀ। ਤ੍ਰਿਪਾਠੀ ਅਤੇ ਟੇ ਦੋਵੇਂ ਹੀ ਪੁੰਗੋਲ ਇਲਾਕੇ ‘ਚ ਰਹਿੰਦੇ ਸਨ ਪਰ ਉਹ ਇਕ-ਦੂਜੇ ਨੂੰ ਨਹੀਂ ਜਾਣਦੇ ਸਨ। ਸਰਕਟ ਬ੍ਰੇਕਰ ਦੌਰਾਨ ਟੇ ਨੇ ਹਫ਼ਤੇ ‘ਚ ਦੋ-ਤਿੰਨ ਵਾਰ ਸੈਰ ਲਈ ਜਾਣਾ ਸ਼ੁਰੂ ਕੀਤਾ ਸੀ, ਜਦੋਂ ਕਿ ਤ੍ਰਿਪਾਠੀ ਰੋਜ਼ਾਨਾ ਸੈਰ ‘ਤੇ ਜਾਂਦਾ ਸੀ। ਸਰਕਟ ਬ੍ਰੇਕਰ ਦੌਰਾਨ ਲੋਕਾਂ ਨੂੰ ਸਿਰਫ਼ ਜ਼ਰੂਰੀ ਕੰਮ ਲਈ ਹੀ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਸੀ, ਹਾਲਾਂਕਿ ਕਸਰਤ ਲਈ ਜਾਣ ‘ਤੇ ਕੋਈ ਪਾਬੰਦੀ ਨਹੀਂ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਤ੍ਰਿਪਾਠੀ ਲਈ 10 ਮਈ ਮਹੱਤਵਪੂਰਨ ਦਿਨ ਸੀ ਕਿਉਂਕਿ ਉਸੇ ‘ਰਾਸ਼ਟਰੀ ਸੇਵਾ’ ਵਿੱਚ ਉਸ ਦੀ ਭਰਤੀ ਹੋਈ ਸੀ ਅਤੇ ਉਸੇ ਦਿਨ ਉਸ ਦੇ ਪਿਤਾ ਨੇ ਪਰਿਵਾਰ ਨੂੰ ਛੱਡਿਆ ਸੀ। ਇਸ ਦਿਨ ਦੀਆਂ ਯਾਦਾਂ ਤੋਂ ਤ੍ਰਿਪਾਠੀ ਬਹੁਤ ਪਰੇਸ਼ਾਨ ਅਤੇ ਗੁੱਸੇ ‘ਚ ਸੀ ਜਦੋਂ ਉਸ ਦਾ ‘ਪੰਗਾ’ ਪਿਆ ਅਤੇ ਉਸ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ।