ਕੋਸਟਾ ਰੀਕਾ ‘ਚ ਅੰਤਰ-ਅਮਰੀਕੀ ਹਾਈਵੇਅ ‘ਤੇ ਇਕ ਯਾਤਰੀ ਬੱਸ 75 ਮੀਟਰ ਦੀ ਉਚਾਈ ਤੋਂ ਖੱਡ ਵਿਚ ਡਿੱਗ ਗਈ ਜਿਸ ਨਾਲ ਉਸ ‘ਚ ਸਵਾਰ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 34 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਇਹ ਹਾਦਸਾ ਵਾਪਰਿਆ। ਸੈਨ ਜੋਸ ਤੋਂ 70 ਕਿਲੋਮੀਟਰ ਦੂਰ ਕੈਂਬਰੋਨੀਰੋ ‘ਚ ਇਹ ਹਾਦਸਾ ਵਾਪਰਿਆ। ਰੈੱਡ ਕਰਾਸ ਸੰਸਥਾ ਨੇ ਕਿਹਾ ਕਿ ਜ਼ਮੀਨ ਖਿਸਕਣ ਕਾਰਨ ਦੋ ਵਾਹਨ ਬੱਸ ਨਾਲ ਟਕਰਾ ਗਏ ਅਤੇ ਬੱਸ ਸੜਕ ਤੋਂ ਹੇਠਾਂ ਖੱਡ ‘ਚ ਡਿੱਗ ਗਈ। ਪੁਲੀਸ ਨੇ ਕਿਹਾ ਕਿ ਐਮਰਜੈਂਸੀ ਟੀਮ ਨੇ ਐਤਵਾਰ ਨੂੰ 9 ਵਿਚੋਂ 4 ਲਾਸ਼ਾਂ ਬਾਹਰ ਕੱਢੀਆਂ। ਰੈੱਡ ਕਰਾਸ ਮੁਤਾਬਕ 34 ਲੋਕ ਜ਼ਖ਼ਮੀ ਹੋਏ ਹਨ।