ਨਾਈਜੀਰੀਆ ਦੀ ਰਾਜਧਾਨੀ ਅਬੂਜਾ ‘ਚ ਤਿੰਨ ਵਾਹਨਾਂ ਦੀ ਟੱਕਰ ‘ਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਫੈਡਰਲ ਰੋਡ ਸੇਫਟੀ ਕੋਰ ਦੇ ਕਾਰਜਕਾਰੀ ਰਾਸ਼ਟਰੀ ਮੁਖੀ ਦਾਊਦ ਬੀਊ ਨੇ ਘਟਨਾ ਸਥਾਨ ਦੇ ਦੌਰੇ ਦੌਰਾਨ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਐਤਵਾਰ ਨੂੰ ਵਾਪਰੀ ਜਦੋਂ ਅਬੂਜਾ ਦੇ ਬਾਹਰੀ ਇਲਾਕੇ ਯੰਗੋਜ਼ੀ-ਗਵਾਗਵਾਲਡਾ ਰੋਡ ‘ਤੇ 2 ਬੱਸਾਂ ਇਕ ਟਰੱਕ ਨਾਲ ਟਕਰਾ ਗਈਆਂ। ਬੀਊ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਤਿੰਨੋਂ ਵਾਹਨ ਅੱਗ ਦੀ ਲਪੇਟ ‘ਚ ਆ ਗਏ। ਉਨ੍ਹਾਂ ਨੇ ਇਸ ਘਾਤਕ ਹਾਦਸੇ ਦਾ ਕਾਰਨ ਓਵਰ ਸਪੀਡ ਅਤੇ ਗਲਤ ਓਵਰਟੇਕਿੰਗ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਇਸ ਦੇ ਨਤੀਜੇ ਵਜੋਂ ਡਰਾਈਵਰਾਂ ਨੇ ਵਾਹਨਾਂ ‘ਤੇ ਕੰਟਰੋਲ ਗੁਆ ਦਿੱਤਾ। ਪੀੜਤਾਂ ਦੀ ਪਛਾਣ ਨਹੀਂ ਹੋ ਸਕੀ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਸੜ ਗਏ ਸਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਨਹੀਂ ਕੀਤਾ ਜਾ ਸਕਦਾ ਸੀ। ਉਨ੍ਹਾਂ ਕਿਹਾ, ’19 ਲਾਸ਼ਾਂ ਫਸੀਆਂ ਹੋਈਆਂ ਸਨ, ਪਰ ਬਚਾਅ ਕਰਮੀਆਂ ਨੇ ਉਨ੍ਹਾਂ ਨੂੰ ਬਾਹਰ ਕੱਢ ਲਿਆ।’ ਉਨ੍ਹਾਂ ਕਿਹਾ ਕਿ ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਸੜਕ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਅਤੇ ਹੋਰ ਸੜਕ ਉਪਭੋਗਤਾਵਾਂ, ਖਾਸ ਤੌਰ ‘ਤੇ ਯਾਤਰੀਆਂ ਚੇਤਾਵਨੀ ਦਿੱਤੀ ਹੈ ਕਿ ਉਹ ਹਮੇਸ਼ਾ ਵਪਾਰਕ ਵਾਹਨ ਚਾਲਕਾਂ ਨੂੰ ਓਵਰ ਸਪੀਡਿੰਗ ਪ੍ਰਤੀ ਸਾਵਧਾਨ ਕਰਨ।