ਰੂਸ ਦੀ ਲਿਊਡਮਿਲਾ ਸੈਮਸੋਨੋਵਾ ਨੇ ਚੀਨ ਦੀ ਝੇਂਗ ਕਿਨਵੇਨ ਨੂੰ 7-5, 7-5 ਨਾਲ ਹਰਾ ਕੇ ਦੋ ਮਹੀਨੇ ਦੇ ਅੰਦਰ ਆਪਣਾ ਤੀਜਾ ਡਬਲਿਊ.ਟੀ.ਏ. ਖ਼ਿਤਾਬ ਹਾਸਲ ਕੀਤਾ। ਵਿਸ਼ਵ ਰੈਂਕਿੰਗ ‘ਚ 30ਵੀਂ ਰੈਂਕਿੰਗ ਦੀ ਸੈਮਸੋਨੋਵਾ ਨੇ ਅਗਸਤ ‘ਚ ਵਾਸ਼ਿੰਗਟਨ ਤੇ ਕਲੀਵਲੈਂਡ ‘ਚ ਵੀ ਟਰਾਫੀ ਜਿੱਤੀ ਸੀ। ਉਹ ਯੂ.ਐੱਸ. ਓਪਨ ਦੇ ਵੀ ਚੌਥੇ ਗੇੜ ਤੱਕ ਪੁੱਜੀ ਸੀ। 23 ਸਾਲ ਦੀ ਖਿਡਾਰਨ ਨੇ ਆਪਣੇ ਪਿਛਲੇ 19 ਵਿੱਚੋਂ 18 ਮੈਚ ਜਿੱਤੇ ਹਨ ਤੇ ਟੋਕੀਓ ‘ਚ ਇਕ ਵੀ ਸੈੱਟ ਨਹੀਂ ਗੁਆਇਆ। ਸੈਮਸੋਨੋਵਾ ਨੇ ਕਿਹਾ ਕਿ ਇਹ ਸ਼ਾਨਦਾਰ ਹੈ। ਮੈਨੂੰ ਇਸ ਨੂੰ ਮਹਿਸੂਸ ਕਰਨ ‘ਚ ਥੋੜ੍ਹਾ ਹੋਰ ਸਮਾਂ ਲੱਗੇਗਾ ਪਰ ਇਹ ਸ਼ਾਨਦਾਰ ਹੈ।