ਇੰਗਲੈਂਡ ਦੀ ਤੇਜ਼ ਗੇਂਦਬਾਜ਼ ਕੇਟ ਕ੍ਰਾਸ ਲਾਰਡਸ ‘ਚ ਇੰਡੀਆ ਵਿਰੁੱਧ ਆਖਰੀ ਵਨ ਡੇ ਕੌਮਾਂਤਰੀ ਮੈਚ ‘ਚ ਚਾਰਲੀ ਡੀਨ ਦੇ ਵਿਵਾਦਪੂਰਨ ਤਰੀਕੇ ਨਾਲ ਰਨ ਆਊਟ ਹੋਣ ਤੋਂ ਬਾਅਦ ਚਾਹੁੰਦੀ ਹੈ ਕਿ ਗੇਂਦਬਾਜ਼ੀ ਪਾਸੇ ‘ਤੇ ਕ੍ਰੀਜ਼ ‘ਚੋਂ ਬਾਹਰ ਨਿਕਲਣ ‘ਤੇ ਰਨ ਆਊਟ ਨਾਲ ਜੁੜੇ ‘ਅਸਪੱਸ਼ਟ’ ਨਿਯਮ ਨੂੰ ਲੈ ਕੇ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ। ਕ੍ਰਾਸ ਨੇ ਕਿਹਾ, ‘ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਸਾਹਮਣੇ ਆਉਂਦੀ ਹੈ ਕਿ ਨਿਯਮਾਂ ਨੂੰ ਸਹੀ ਤਰੀਕੇ ਨਾਲ ਨਹੀਂ ਲਿਖਿਆ ਗਿਆ ਹੈ, ਜਿਸ ਨਾਲ ਕਿ ਉਹ ਸਪੱਸ਼ਟ ਹੋਣ।’ ਉਸ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਨਿਯਮਾਂ ਨੂੰ ਲੈ ਕੇ ਹੋਰ ਸਪੱਸ਼ਟ ਸ਼ਬਦਾਂ ਦਾ ਇਸਤੇਮਾਲ ਕਰਨ ਦੀ ਲੋੜ ਹੈ ਕਿਉਂਕਿ ਇਹ ਕਾਫ਼ੀ ਅਸਪੱਸ਼ਟ ਹਨ। ਇਹ ਨਜ਼ਰੀਏ ‘ਤੇ ਨਿਰਭਰ ਕਰਦਾ ਹੈ ਕਿ ਜਿਵੇਂ ਕਿ ਗੇਂਦਬਾਜ਼ ਕਿੱਥੋਂ ਗੇਂਦਬਾਜ਼ੀ ਕਰ ਰਿਹਾ ਸੀ। ਇਸ ਨੂੰ ਸਪੱਸ਼ਟ ਕਰੋ, ਇਹ ਪੈਰ ਦੇ ਪਿਛਲੇ ਹਿੱਸੇ ਦਾ ਸੰਪਰਕ ਹੋਵੇ ਜਾਂ ਅਗਲੇ ਹਿੱਸਾ ਦਾ ਸੰਪਰਕ, ਜੋ ਵੀ ਹੈ।’ ਕ੍ਰਾਸ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਚਿਤਾਵਨੀ ਦੇਣ ਦੀ ਲੋੜ ਹੈ ਤੇ ਨਿਯਮਾਂ ਨੂੰ ਸਪੱਸ਼ਟ ਕਰਨ ਦੀ ਲੋੜ ਹੈ ਕਿ ਅਗਲਾ ਪੈਰ ਕਿੱਥੇ ਡਿੱਗਦਾ ਹੈ ਜਾਂ ਗੇਂਦਬਾਜ਼ ਕਿੱਥੋਂ ਗੇਂਦਬਾਜ਼ੀ ਕਰ ਰਿਹਾ ਹੈ। ਇਸ ਨੂੰ ਸਪੱਸ਼ਟ ਕਰੋ।’