ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਤੇ ਪੰਜਾਬ ਦੇ ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਰੈਂਕਿੰਗ ‘ਚ ਸੁਧਾਰ ਕਰਦੇ ਪੰਜਵੇਂ ਸਥਾਨ ‘ਤੇ ਪਹੁੰਚ ਗਈ ਹੈ। ਇੰਗਲੈਂਡ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਹਰਮਨਪ੍ਰੀਤ ਕੌਰ ਆਈ.ਸੀ.ਸੀ. ਮਹਿਲਾ ਵਨਡੇ ਖਿਡਾਰੀਆਂ ਦੀ ਰੈਂਕਿੰਗ ‘ਚ ਪੰਜਵੇਂ ਸਥਾਨ ‘ਤੇ ਹੈ। ਇੰਗਲੈਂਡ ਨੂੰ 3-0 ਨਾਲ ਹਰਾਉਣ ਤੋਂ ਬਾਅਦ ਭਾਰਤੀ ਖਿਡਾਰੀਆਂ ਦੀ ਰੈਂਕਿੰਗ ‘ਚ ਕਾਫੀ ਸੁਧਾਰ ਹੋਇਆ ਹੈ। ਹਰਮਨਪ੍ਰੀਤ ਨੇ ਦੂਜੇ ਮੈਚ ‘ਚ 111 ਗੇਂਦਾਂ ‘ਚ ਅਜੇਤੂ 143 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਦੀਪਤੀ ਸ਼ਰਮਾ ਦੀ ਰੈਂਕਿੰਗ ‘ਚ ਵੀ ਸੁਧਾਰ ਹੋਇਆ ਹੈ। ਮੰਧਾਨਾ ਇਕ ਸਥਾਨ ਚੜ੍ਹ ਕੇ ਛੇਵੇਂ ਅਤੇ ਸ਼ਰਮਾ ਅੱਠ ਸਥਾਨ ਚੜ੍ਹ ਕੇ 24ਵੇਂ ਸਥਾਨ ‘ਤੇ ਪਹੁੰਚ ਗਈ ਹੈ। ਪੂਜਾ ਵਸਤਰਕਾਰ ਚਾਰ ਸਥਾਨ ਚੜ੍ਹ ਕੇ 49ਵੇਂ ਅਤੇ ਹਰਲੀਨ ਦਿਓਲ 46 ਸਥਾਨ ਚੜ੍ਹ ਕੇ 81ਵੇਂ ਸਥਾਨ ‘ਤੇ ਪਹੁੰਚ ਗਈ ਹੈ। ਰੇਣੂਕਾ ਸਿੰਘ 35 ਸਥਾਨਾਂ ਦੀ ਚੜ੍ਹਾਈ ਕਰਕੇ 35ਵੇਂ ਸਥਾਨ ‘ਤੇ ਪਹੁੰਚ ਗਈ ਹੈ। ਝੂਲਨ ਗੋਸਵਾਮੀ ਪੰਜਵੇਂ ਸਥਾਨ ਤੋਂ ਸੰਨਿਆਸ ਲੈ ਚੁੱਕੀ ਹੈ। ਇੰਗਲੈਂਡ ਦੀ ਡੈਨੀ ਵਿਆਟ ਦੋ ਸਥਾਨ ਚੜ੍ਹ ਕੇ 21ਵੇਂ ਜਦਕਿ ਐਮੀ ਜੋਨਸ ਚਾਰ ਸਥਾਨ ਚੜ੍ਹ ਕੇ 30ਵੇਂ ਸਥਾਨ ‘ਤੇ ਪਹੁੰਚ ਗਈ ਹੈ। ਚਾਰਲੀ ਡੀਨ 24 ਸਥਾਨ ਚੜ੍ਹ ਕੇ 62ਵੇਂ ਸਥਾਨ ‘ਤੇ ਪਹੁੰਚ ਗਈ ਹੈ।