ਭਾਰਤੀ ਕ੍ਰਿਕਟ ਟੀਮ ਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿੱਠ ਦੀ ਸੱਟ ਦੇ ਦਰਦ ਕਾਰਨ ਆਗਾਮੀ ਟੀ-20 ਵਰਲਡ ਕੱਪ ਤੋਂ ਬਾਹਰ ਹੋ ਗਿਆ ਹੈ। ਬੀ.ਸੀ.ਸੀ.ਆਈ. ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਬੁਮਰਾਹ ਦੀ ਥਾਂ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ ਬਾਕੀ ਦੋ ਟੀ-20 ਮੈਚਾਂ ਲਈ ਉਨ੍ਹਾਂ ਦੇ ਬਦਲ ਵਜੋਂ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਬੀ.ਸੀ.ਸੀ.ਆਈ. ਵੱਲੋਂ ਵਰਲਡ ਕੱਪ ‘ਚ ਉਸ ਦੀ ਥਾਂ ਲੈਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਬੁਮਰਾਹ ਪਿੱਠ ਦੀ ਸੱਟ ਕਾਰਨ ਆਉਣ ਵਾਲੇ ਟੀ-20 ਵਰਲਡ ਕੱਪ ਤੋਂ ਬਾਹਰ ਹੋ ਗਿਆ ਹੈ। ਏਸ਼ੀਆ ਕੱਪ ਤੋਂ ਬਾਅਦ ਬੁਮਰਾਹ ਨੇ ਆਸਟਰੇਲੀਆ ਖ਼ਿਲਾਫ਼ ਟੀ-20 ਸੀਰੀਜ਼ ‘ਚ ਵਾਪਸੀ ਕੀਤੀ ਪਰ ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਉਸ ਨੂੰ ਪਲੇਇੰਗ ਯੀ ‘ਚ ਸ਼ਾਮਲ ਨਹੀਂ ਕੀਤਾ ਗਿਆ। ਬੁਮਰਾਹ ਦੇ ਸੱਟ ਕਾਰਨ ਟੀ-20 ਵਰਲਡ ਕੱਪ ਤੋਂ ਬਾਹਰ ਹੋਣ ਕਾਰਨ ਅਗਲੇ ਮਹੀਨੇ ਹੋਣ ਵਾਲੇ ਆਈ.ਸੀ.ਸੀ. ਟੂਰਨਾਮੈਂਟ ਤੋਂ ਪਹਿਲਾਂ ਇੰਡੀਅਨ ਟੀਮ ਲਈ ਵੱਡਾ ਝਟਕਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੁਮਰਾਹ ਪਿੱਠ ਦੇ ਗੰਭੀਰ ਦਰਦ ਤੋਂ ਪੀੜਤ ਹੈ ਅਤੇ ਉਸ ਨੂੰ ਮਹੀਨਿਆਂ ਤੱਕ ਟੀਮ ਤੋਂ ਬਾਹਰ ਹੋਣਾ ਪੈ ਸਕਦਾ ਹੈ। ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਅਧਿਕਾਰੀ ਨੇ ਦੱਸਿਆ, ‘ਇਹ ਤੈਅ ਹੈ ਕਿ ਬੁਮਰਾਹ ਟੀ-20 ਵਰਲਡ ਕੱਪ ‘ਚ ਨਹੀਂ ਖੇਡ ਸਕੇਗਾ। ਉਸਦੀ ਪਿੱਠ ‘ਚ ਗੰਭੀਰ ਦਰਦ ਹੈ ਅਤੇ ਉਸ ਨੂੰ 6 ਮਹੀਨਿਆਂ ਲਈ ਬਾਹਰ ਹੋਣਾ ਪੈ ਸਕਦਾ ਹੈ।’