ਮਹਿਲਾ ਏਸ਼ੀਆ ਕੱਪ ‘ਚ ਅੱਜ ਇੰਡੀਆ ਦੀ ਕ੍ਰਿਕਟ ਟੀਮ ਨੇ ਜੇਤੂ ਸ਼ੁਰੂਆਤ ਕਰਦਿਆਂ ਸ੍ਰੀਲੰਕਾ ਨੂੰ 41 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਬੰਗਲਾਦੇਸ਼ ਦੇ ਸਿਲਹਟ ‘ਚ ਖੇਡੇ ਗਏ ਏਸ਼ੀਆ ਕੱਪ ਦੇ ਪਹਿਲੇ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਡੀਆ ਨੇ ਜੇਮਿਮਾ ਰੌਡਰਿਗੇਜ਼ ਦੀ ਬਦੌਲਤ 150/6 ਦਾ ਸਕੋਰ ਬਣਾਇਆ। ਭਾਰਤੀ ਮਹਿਲਾ ਟੀਮ ਨੇ ਪਹਿਲਾਂ ਖੇਡਦਿਆਂ 20 ਓਵਰਾਂ ‘ਚ 156 ਦੌੜਾਂ ਬਣਾਈਆਂ। ਜਵਾਬ ‘ਚ ਸ੍ਰੀਲੰਕਾ ਦੀ ਟੀਮ 18.2 ਓਵਰਾਂ ‘ਚ ਸਿਰਫ 109 ਦੌੜਾਂ ‘ਤੇ ਆਲ ਆਊਟ ਹੋ ਗਈ। ਸ੍ਰੀਲੰਕਾ ਨੇ 61 ਦੌੜਾਂ ਦੇ ਸਕੋਰ ‘ਤੇ ਪੰਜ ਵਿਕਟਾਂ ਗੁਆ ਦਿੱਤੀਆਂ ਸਨ। ਇੰਡੀਆ ਲਈ ਪੂਜਾ ਵਸਤਰਕਾਰ ਨੇ ਦੋ ਵਿਕਟਾਂ ਲਈਆਂ ਸਨ, ਜਦਕਿ ਇਕ ਸਫਲਤਾ ਦੀਪਤੀ ਸ਼ਰਮਾ ਦੇ ਨਾਂ ਰਹੀ ਹੈ। ਹਰਸ਼ਿਤਾ ਮਾਧਵੀ ਨੇ ਸ੍ਰੀਲੰਕਾ ਲਈ ਹੁਣ ਤੱਕ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਉਸ ਨੇ 20 ਗੇਂਦਾਂ ‘ਚ 26 ਦੌੜਾਂ ਬਣਾਈਆਂ। ਇੰਡੀਆ ਨੇ 20 ਓਵਰਾਂ ‘ਚ ਛੇ ਵਿਕਟਾਂ ‘ਤੇ 150 ਦੌੜਾਂ ਬਣਾਈਆਂ। ਉਨ੍ਹਾਂ ਨੇ ਸ੍ਰੀਲੰਕਾ ਦੀ ਟੀਮ ਨੂੰ 151 ਦੌੜਾਂ ਦਾ ਟੀਚਾ ਦਿੱਤਾ। ਟੀਮ ਇੰਡੀਆ ਲਈ ਜੇਮਿਮਾ ਰੌਡਰਿਗਜ਼ ਨੇ ਸਭ ਤੋਂ ਵੱਧ 76 ਦੌੜਾਂ ਬਣਾਈਆਂ। ਉਨ੍ਹਾਂ ਨੇ 53 ਗੇਂਦਾਂ ਦੀ ਆਪਣੀ ਪਾਰੀ ‘ਚ 11 ਚੌਕੇ ਲਾਏ। ਜੇਮਿਮਾ ਦੇ ਬੱਲੇ ‘ਤੇ ਵੀ ਛੱਕਾ ਲੱਗਾ। ਉਨ੍ਹਾਂ ਤੋਂ ਇਲਾਵਾ ਕਪਤਾਨ ਹਰਮਨਪ੍ਰੀਤ ਕੌਰ ਨੇ 33 ਦੌੜਾਂ ਦੀ ਪਾਰੀ ਖੇਡੀ। ਦਯਾਨਲ ਹੇਮਲਤਾ ਨੇ 13 ਅਤੇ ਸ਼ੈਫਾਲੀ ਵਰਮਾ ਨੇ 10 ਦੌੜਾਂ ਦਾ ਯੋਗਦਾਨ ਪਾਇਆ। ਰਿਚਾ ਘੋਸ਼ 9, ਸਮ੍ਰਿਤੀ ਮੰਧਾਨਾ 6 ਅਤੇ ਪੂਜਾ ਵਸਤਰਕਾਰ ਇਕ ਦੌੜ ਬਣਾ ਕੇ ਆਊਟ ਹੋਈ।