ਟੋਰਾਂਟੋ ਦੇ ਸਵਾਮੀ ਨਾਰਾਇਣ ਮੰਤਰ ‘ਚ ਭੰਨਤੋੜ ਤੇ ਇਤਰਾਜ਼ਯੋਗ ਨਾਅਰੇ ਲਿਖੇ ਜਾਣ ਤੋਂ ਕੁਝ ਦਿਨਾਂ ਬਾਅਦ ਸ੍ਰੀ ਭਗਵਦ ਗੀਤਾ ਪਾਰਕ ਦੇ ਚਿੰਨ੍ਹ ਦੀ ਕਥਿਤ ਤੌਰ ‘ਤੇ ਭੰਨਤੋੜ ਕੀਤੀ ਗਈ ਤੇ ਅਧਿਕਾਰੀਆਂ ਨੇ ਇਸਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਮੇਅਰ ਪੈਟਰਿਕ ਬ੍ਰਾਊਨ ਨੇ ਟਵਿੱਟਰ ‘ਤੇ ਇਸ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਲਿਖਿਆ ਕਿ ਹਾਲ ਹੀ ‘ਚ ਸ੍ਰੀ ਭਗਵਦ ਗੀਤਾ ਪਾਰਕ ਦੇ ਚਿੰਨ੍ਹ ਦੀ ਭੰਨਤੋੜ ਕੀਤੀ ਗਈ। ਇਹ ਘਟਨਾ ਕੈਨੇਡਾ ਦੇ ਸਵਾਮੀਨਾਰਾਇਣ ਮੰਦਰ ‘ਚ ਭੰਨਤੋੜ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਹੋਈ ਹੈ ਜਿਸ ਤੋਂ ਬਾਅਦ ਮੋਦੀ ਸਰਕਾਰ ਨੇ ਕੈਨੇਡਾ ‘ਚ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਲਈ ਇਕ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ। ਮੇਅਰ ਪੈਟ੍ਰਿਕ ਬਰਾਊਨ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ‘ਸਾਡੇ ਕੋਲ ਇਸ ਲਈ ਜ਼ੀਰੋ ਟੋਲਰੈਂਸ ਹੈ।’ ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਨੂੰ ਹੁਣ ਅਗਲੀ ਜਾਂਚ ਲਈ ਪੀਲ ਰੀਜਨਲ ਪੁਲੀਸ ਕੋਲ ਭੇਜ ਦਿੱਤਾ ਗਿਆ ਹੈ ਤੇ ਪਾਰਕਸ ਵਿਭਾਗ ਇਸ ਚਿੰਨ੍ਹ ਨੂੰ ਜਲਦ ਤੋਂ ਜਲਦ ਤੋਂ ਠੀਕ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਘਟਨਾ ਦੀ ਨਿੰਦਾ ਕਰਨ ਵਾਲੇ ਟਵਿੱਟਰ ਯੂਜ਼ਰ ਦੇ ਜਵਾਬ ‘ਚ ਇਕ ਹੋਰ ਯੂਜ਼ਰ ਬ੍ਰਾਊਨ ਨੇ ਟਵੀਟ ਕੀਤਾ, ‘ਪੀਲ ਰੀਜਨਲ ਪੁਲੀਸ ਮੁਖੀ ਨਿਸ਼ਾਨ ਦੁਰੈੱਪਾ ਨੇ ਭਰੋਸਾ ਦਿੱਤਾ ਹੈ ਕਿ ਅਜਿਹੀ ਹਰਕਤ ਗੰਭੀਰਤਾ ਨਾਲ ਲਿਆ ਜਾਵੇਗਾ ਤੇ ਇਸ ਤਰ੍ਹਾਂ ਦੀ ਨਫ਼ਰਤ ਤੇ ਬਰਬਾਦੀ ਲਈ ਜ਼ੀਰੋ ਟੋਲੈਰਂਸ ਅਪਨਾਈ ਜਾਵੇਗੀ।’