ਨਾਰਥ ਕੋਰੀਆ ਵੱਲੋਂ ਬੁੱਧਵਾਰ ਨੂੰ 23 ਮਿਜ਼ਾਈਲਾਂ ਦਾਗੇ ਜਾਣ ਤੋਂ ਬਾਅਦ ਇਕ ਸਾਊਥ ਕੋਰੀਅਨ ਟਾਪੂ ‘ਤੇ ਹਵਾਈ ਹਮਲੇ ਦੇ ਸਾਇਰਨ ਬਜਾਏ ਗਏ ਅਤੇ ਲੋਕ ਭੂਮੀ ਬੰਕਰਾਂ ‘ਚ ਚਲੇ ਗਏ। ਨਾਰਥ ਕੋਰੀਆ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ‘ਚ ਘੱਟ ਤੋਂ ਘੱਟ ਤੋਂ ਇਕ ਦੀ ਦਿਸ਼ਾ ਸਾਊਥ ਕੋਰੀਅਨ ਟਾਪੂ ਵੱਲ ਸੀ। ਹਾਲਾਂਕਿ ਉਹ ਮਿਜ਼ਾਈਲਾਂ ਦੋਵੇਂ ਸਮੁੰਦਰੀ ਸਰਹੱਦ ਦੇ ਡਿੱਗੀਆਂ। ਸਾਊਥ ਕੋਰੀਆ ਨੇ ਵੀ ਜਵਾਬੀ ਕਾਰਵਾਈ ਤਹਿਤ ਇਸੇ ਸਰਹੱਦੀ ਖੇਤਰ ‘ਚ ਆਪਣੀ ਮਿਜ਼ਾਈਲ ਦਾਗੀ। ਇਸ ਤੋਂ ਘੰਟੇ ਪਹਿਲਾਂ ਨਾਰਥ ਕੋਰੀਆ ਨੇ ਸਾਊਥ ਕੋਰੀਆ-ਅਮਰੀਕਾ ਵਿਚਾਲੇ ਚੱਲ ਰਹੇ ਫ਼ੌਜੀ ਅਭਿਆਸ ਦੇ ਵਿਰੋਧ ‘ਚ ਦੋਹਾਂ ਦੇਸ਼ਾਂ ਨੂੰ ਧਮਕੀ ਦਿੱਤੀ ਸੀ ਕਿ ਉਨ੍ਹਾਂ ਨੂੰ ‘ਇਤਿਹਾਸ ਦੀ ਸਭ ਤੋਂ ਭਿਆਨਕ ਕੀਮਤ’ ਚੁਕਾਉਣੀ ਪੈ ਸਕਦੀ ਹੈ। ਨਾਰਥ ਕੋਰੀਆ ਨੇ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਧਮਕੀ ਵੀ ਦਿੱਤੀ ਸੀ। ਹਾਲਾਂਕਿ ਅਮਰੀਕਾ ਨੇ ਕਿਹਾ ਕਿ ਉਸ ਦਾ ਨਾਰਥ ਕੋਰੀਆ ਪ੍ਰਤੀ ਕੋਈ ਵਿਰੋਧੀ ਇਰਾਦਾ ਨਹੀਂ ਹੈ ਅਤੇ ਨਾਰਥ ਕੋਰੀਆ ਦੀਆਂ ਪ੍ਰਮਾਣੂ ਇੱਛਾਵਾਂ ਨੂੰ ਰੋਕਣ ਲਈ ਆਪਣੇ ਸਹਿਯੋਗੀਆਂ ਨਾਲ ਕੰਮ ਕਰਨ ‘ਤੇ ਜ਼ੋਰ ਦਿੱਤਾ। ਸਾਊਥ ਕੋਰੀਆ ਨੇ ਕਿਹਾ ਹੈ ਕਿ ਨਾਰਥ ਕੋਰੀਆ ਨੇ ਆਪਣੇ ਪੂਰਬੀ ਅਤੇ ਪੱਛਮੀ ਤੱਟਾਂ ਤੋਂ ਕੁੱਲ 23 ਮਿਜ਼ਾਈਲਾਂ ਦਾਗੀਆਂ ਹਨ। ਸਾਊਥ ਕੋਰੀਆ ਦੀ ਫ਼ੌਜ ਨੇ ਕਿਹਾ ਕਿ 17 ਮਿਜ਼ਾਈਲਾਂ ਵਿੱਚੋਂ ਇਕ ਨੇ ਸਾਊਥ ਕੋਰੀਆ ਦੇ ਇਕ ਟਾਪੂ ਦੀ ਦਿਸ਼ਾ ‘ਚ ਉਡਾਣ ਭਰੀ ਪਰ ਦੋ ਵਿਰੋਧੀਆਂ ਦੀ ਸਮੁੰਦਰੀ ਸਰਹੱਦ ਦੇ ਨੇੜੇ ਡਿੱਗ ਗਈਆਂ। ਸਾਊਥ ਕੋਰੀਆ ਨੇ ਕਿਹਾ ਕਿ ਉਸ ਨੇ ਉਸ ਟਾਪੂ ਲਈ ਹਵਾਈ ਹਮਲੇ ਦੀ ਚਿਤਾਵਨੀ ਜਾਰੀ ਕੀਤੀ ਹੈ। ਕੁਝ ਘੰਟਿਆਂ ਬਾਅਦ ਸਾਊਥ ਕੋਰੀਆ ਦੀ ਫੌਜ ਨੇ ਕਿਹਾ ਕਿ ਉਸ ਨੇ ਟਾਪੂ ‘ਤੇ ਹਵਾਈ ਹਮਲੇ ਦੀ ਚਿਤਾਵਨੀ ਵਾਪਸ ਲੈ ਲਈ ਹੈ। ਸਾਊਥ ਕੋਰੀਆ ਦੇ ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਉਸ ਨੇ ਨਾਰਥ ਕੋਰੀਆ ਵੱਲੋ ਮਿਜ਼ਾਈਲਾਂ ਦਾਗੇ ਜਾਣ ਦੇ ਮੱਦੇਨਜ਼ਰ ਦੇਸ਼ ਦੇ ਪੂਰਬੀ ਜਲ ਖੇਤਰ ‘ਤੇ ਕੁਝ ਹਵਾਈ ਮਾਰਗਾਂ ਨੂੰ ਬੰਦ ਕਰ ਦਿੱਤਾ ਸੀ।