ਅਮਰੀਕਾ ਦੇ ਕੋਲੋਰਾਡੋ ਸਪ੍ਰਿੰਗਸ ਸ਼ਹਿਰ ਦੇ ਇਕ ਨਾਈਟ ਕਲੱਬ ‘ਚ ਐਤਵਾਰ ਨੂੰ ਅੰਨ੍ਹੇਵਾਹ ਫਾਇਰਿੰਗ ਹੋਈ। ਇਸ ਫਾਇਰਿੰਗ ‘ਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਜਦਕਿ 18 ਹੋਰ ਜ਼ਖਮੀ ਹੋ ਗਏ। ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਦੇ ਅਨੁਸਾਰ ਕੋਲੋਰਾਡੋ ਸਪ੍ਰਿੰਗਜ਼ ਪੁਲੀਸ ਵਿਭਾਗ ਦੀ ਅਧਿਕਾਰੀ ਲੈਫਟੀਨੈਂਟ ਪਾਮੇਲਾ ਕਾਸਤਰੋ ਨੇ ਕਿਹਾ ਕਿ ਇਕ ਐੱਲ.ਜੀ.ਬੀ.ਟੀ.ਕਿਊ. ਨਾਈਟ ਕਲੱਬ ‘ਚ ਦੇਰ ਰਾਤ ਹੋਈ ਫਾਇਰਿੰਗ ‘ਚ ਘੱਟੋ ਘੱਟ ਪੰਜ ਲੋਕ ਮਾਰੇ ਗਏ ਅਤੇ 18 ਹੋਰ ਜ਼ਖਮੀ ਹੋ ਗਏ। ਅੰਕੜਿਆਂ ‘ਚ ਵੀ ਬਦਲਾਅ ਹੋ ਸਕਦਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਰਾਤ 11:57 ‘ਤੇ ਫਾਇਰਿੰਗ ਦੀ ਸੂਚਨਾ ਮਿਲੀ ਜਿਸ ਤੋਂ ਤੁਰੰਤ ਬਾਅਦ ਪੁਲੀਸ ਟੀਮ ਕਲੱਬ ਪਹੁੰਚੀ ਅਤੇ ਇਕ ਵਿਅਕਤੀ ਨੂੰ ਸ਼ੱਕੀ ਸਮਝਦਿਆਂ ਹਿਰਾਸਤ ‘ਚ ਲੈ ਲਿਆ। ਫਾਇਰਿੰਗ ‘ਚ ਸ਼ੱਕੀ ਵੀ ਜ਼ਖਮੀ ਹੋ ਗਿਆ।