ਨਿਊਯਾਰਕ ਤੇ ਬਫਲੋ ‘ਚ ਭਾਰੀ ਬਰਫ਼ਬਾਰੀ ਹੋਣ ਨਾਲ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕੁਝ ਹੋਰਨਾਂ ਸ਼ਹਿਰਾਂ ‘ਚ ਵੀ ਭਾਰੀ ਸਨੋਅ ਪੈਣ ਦੀ ਖ਼ਬਰ ਹੈ। ਅਮਰੀਕ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਤਿਹਾਸਕ ਬਰਫ਼ਬਾਰੀ ਤੋਂ ਬਾਅਦ ਨਿਊਯਾਰਕ ਰਾਜ ਲਈ ਐਮਰਜੈਂਸੀ ਘੋਸ਼ਣਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸ ਅਨੁਸਾਰ ਬਾਇਡਨ ਨੇ ਸਰਦੀਆਂ ਦੇ ਗੰਭੀਰ ਅਤੇ ਬਰਫੀਲੇ ਤੂਫਾਨ ਤੋਂ ਬਾਅਦ ਸੰਬੋਧਿਤ ਕਰਨ ਦੌਰਾਨ ਰਾਜ ਅਤੇ ਸਥਾਨਕ ਪ੍ਰਤੀਕਿਰਿਆ ਦੇ ਯਤਨਾਂ ਨੂੰ ਪੂਰਕ ਕਰਨ ਲਈ ਸੰਘੀ ਸਹਾਇਤਾ ਦਾ ਆਦੇਸ਼ ਦਿੱਤਾ ਸੀ। ਇਸ ਤੋਂ ਇਲਾਵਾ ਫੈਡਰਲ ਸਰਕਾਰ ਨੇ ਤੂਫਾਨ ਨਾਲ ਪ੍ਰਭਾਵਿਤ ਖੇਤਰਾਂ ‘ਚ ਸੰਘੀ ਰਿਕਵਰੀ ਕਾਰਜਾਂ ਲਈ ਇਕ ਤਾਲਮੇਲ ਅਧਿਕਾਰੀ ਦਾ ਨਾਮ ਦਿੱਤਾ ਹੈ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਅਸੀਂ ਇਸ ਹਫ਼ਤੇ ਦੇ ਅੰਤ ‘ਚ ਰਿਕਾਰਡ ਤੋੜ ਬਰਫੀਲੇ ਤੂਫਾਨ ਦਾ ਸਾਹਮਣਾ ਕੀਤਾ। ਤੂਫਾਨ ਨੇ 24 ਘੰਟਿਆਂ ਦੀ ਮਿਆਦ ਦੇ ਅੰਦਰ ਸਭ ਤੋਂ ਵੱਧ ਬਰਫ਼ਬਾਰੀ ਦਾ ਰਾਜ ਰਿਕਾਰਡ ਕਾਇਮ ਕੀਤਾ। ਏਰੀ ਕਾਉਂਟੀ ਦੇ ਕੁਝ ਹਿੱਸਿਆਂ ‘ਚ 6 ਫੁੱਟ ਤੋਂ ਵੱਧ ਬਰਫ਼ ਪਈ। ਯੂ.ਐਸ. ਨੈਸ਼ਨਲ ਵੈਦਰ ਸਰਵਿਸ ਦੇ ਅਨੁਸਾਰ ਏਰੀ ਕਾਉਂਟੀ ਦੇ ਇਕ ਪਿੰਡ ਓਰਚਰਡ ਪਾਰਕ ‘ਚ ਵੀਰਵਾਰ ਅਤੇ ਐਤਵਾਰ ਦੁਪਹਿਰ ਦਰਮਿਆਨ 80 ਇੰਚ ਬਰਫ ਡਿੱਗੀ। ਇਸੇ ਦੌਰਾਨ ਕੈਨੇਡਾ ਦੇ ਕੁਝ ਹਿੱਸਿਆਂ ‘ਚ ਵੀ ਭਾਰੀ ਬਰਫ਼ਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।