ਇਕ ਪਾਸੇ ਕ੍ਰੋਏਸ਼ੀਆ ਨੇ ਪੰਜ ਵਾਰ ਦੀ ਚੈਂਪੀਅਨ ਟੀਮ ਬ੍ਰਾਜ਼ੀਲ ਨੂੰ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ ਤਾਂ ਦੂਜੇ ਪਾਸੇ ਅਰਜਨਟੀਨਾ ਦੀ ਟੀਮ ਨੀਦਰਲੈਂਡ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਹੁਣ ਇਨ੍ਹਾਂ ਦੋਹਾਂ ਟੀਮਾਂ ਕ੍ਰੋਏਸ਼ੀਆ ਅਤੇ ਅਰਜਨਟੀਨਾ ‘ਚ 13 ਦਸੰਬਰ ਨੂੰ ਫੀਫਾ ਵਰਲਡ ਕੱਪ ਦਾ ਸੈਮੀਫਾਈਨਲ ਖੇਡਿਆ ਜਾਵੇਗਾ। ਕ੍ਰੋਏਸ਼ੀਆ ਤੋਂ ਹਾਰਨ ਕਰਕੇ ਪੰਜ ਵਾਰ ਦਾ ਚੈਂਪੀਅਨ ਬ੍ਰਾਜ਼ੀਲ ਆਖ਼ੀਰਕਾਰ ਫੀਫਾ ਵਰਲਡ ਕੱਪ 2022 ਤੋਂ ਬਾਹਰ ਹੋ ਗਿਆ ਹੈ। ਐਜੂਕੇਸ਼ਨ ਸਿਟੀ ਸਟੇਡੀਅਮ ‘ਚ ਕ੍ਰੋਏਸ਼ੀਆ ਖ਼ਿਲਾਫ਼ ਕੁਆਰਟਰ ਫਾਈਨਲ ਮੈਚ ‘ਚ ਬ੍ਰਾਜ਼ੀਲ 4-2 ਨਾਲ ਹਾਰ ਗਿਆ। ਖੇਡ ਖਤਮ ਹੋਣ ਤੱਕ ਦੋਵੇਂ ਟੀਮਾਂ ਗੋਲ ਨਹੀਂ ਕਰ ਸਕੀਆਂ। ਵਾਧੂ ਸਮੇਂ ‘ਚ ਦੋਵੇਂ ਟੀਮਾਂ ਨੇ 1-1 ਗੋਲ ਕੀਤਾ। ਇਸ ਤੋਂ ਬਾਅਦ ਮੈਚ ਦਾ ਫੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ। ਕ੍ਰੋਏਸ਼ੀਆ ਨੇ ਲਗਾਤਾਰ 4 ਕੋਸ਼ਿਸ਼ਾਂ ‘ਚ ਗੋਲ ਕੀਤੇ ਜਦਕਿ ਬ੍ਰਾਜ਼ੀਲ ਦੋ ਵਾਰ ਖੁੰਝ ਗਿਆ। ਇਸ ਦੇ ਨਾਲ ਹੀ ਕਤਰ ਵਰਲਡ ਕੱਪ ‘ਚ ਦਿੱਗਜ ਟੀਮਾਂ ਦੇ ਬਾਹਰ ਹੋਣ ਦਾ ਸਿਲਸਿਲਾ ਜਾਰੀ ਹੈ।
ਦੂਜੇ ਪਾਸੇ ਅਰਜਨਟੀਨਾ ਨੇ ਪੈਨਲਟੀ ਸ਼ੂਟਆਊਟ ‘ਚ ਨੀਦਰਲੈਂਡ ਨੂੰ 4-3 ਨਾਲ ਹਰਾ ਕੇ ਫੀਫਾ ਵਰਲਡ ਕੱਪ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਮੇਸੀ ਨੇ ਆਪਣੀ ਪੈਨਲਟੀ ਨੂੰ ਸ਼ੂਟਆਊਟ ‘ਚ ਬਦਲਿਆ ਅਤੇ ਅਰਜਨਟੀਨਾ ਦੇ ਗੋਲਕੀਪਰ ਐਮਿਲਿਆਨੋ ਮਾਰਟੀਨੇਜ਼ ਨੇ ਦੋ ਕੋਸ਼ਿਸ਼ਾਂ ਨੂੰ ਬਚਾਇਆ। ਲਾਉਟਾਰੋ ਮਾਰਟੀਨੇਜ਼ ਨੇ ਕਲੀਨਚਿੰਗ ਪੈਨਲਟੀ ‘ਤੇ ਗੋਲ ਕੀਤਾ। ਨੀਦਰਲੈਂਡ ਨੇ ਦੂਜੇ ਹਾਫ ਦੇ ਸਟਾਪੇਜ ਟਾਈਮ ਦੇ 11ਵੇਂ ਮਿੰਟ ‘ਚ ਬਰਾਬਰੀ ਕਰ ਲਈ। ਮੈਚ ਵਾਧੂ ਸਮੇਂ ਤੋਂ ਬਾਅਦ 2-2 ਨਾਲ ਸਮਾਪਤ ਹੋਇਆ, ਮੇਸੀ ਨੇ ਇਕ ਗੋਲ ਕੀਤਾ ਅਤੇ ਦੂਜਾ ਸੈੱਟ ਕੀਤਾ। ਇਸ ਤੋਂ ਬਾਅਦ ਅਰਜਨਟੀਨਾ ਨੇ ਪੈਨਲਟੀ ‘ਤੇ ਨੀਦਰਲੈਂਡ ਨੂੰ ਹਰਾਇਆ।
ਕ੍ਰੋਏਸ਼ੀਆ ਹੱਥੋਂ ਹਾਰ ਕੇ ਪੰਜ ਵਾਰ ਦਾ ਚੈਂਪੀਅਨ ਬ੍ਰਾਜ਼ੀਲ ਬਾਹਰ, ਅਰਜਨਟੀਨਾ ਵੀ ਜਿੱਤ ਕੇ ਸੈਮੀਫਾਈਨਲ ‘ਚ
Related Posts
Add A Comment