Author: editor

ਇਕ ਹੋਰ ਗੁਰਦੁਆਰਾ ਸਾਹਿਬ ਦਾ ਕਰਮਚਾਰੀ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਰੀ ਵਿਖੇ ਕੈਨੇਡੀਅਨ ਪੁਲੀਸ ਨੂੰ ਇਕ ਰਿਪੋਰਟ ਮਿਲੀ ਸੀ ਕਿ 68ਵੇਂ ਐਵੇਨਿਊ ‘ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ‘ਚ ਜਾਂ ਉਸ ਦੇ ਖੇਤਰ ‘ਚ ਇਕ ਨਾਬਾਲਗਾ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਕੈਨੇਡੀਅਨ ਪੁਲੀਸ ਦੀ ਇਕ ਰਿਲੀਜ਼ ਅਨੁਸਾਰ ਇਸ ਦੀ ਵਿਸ਼ੇਸ਼ ਪੀੜਤ ਯੂਨਿਟ ਨੇ ਜਾਂਚ ਕੀਤੀ ਤੇ ਸ਼ੱਕੀ ਦੀ ਪਛਾਣ ਕੀਤੀ ਅਤੇ 5 ਮਈ 2023 ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ। ਸ਼ੱਕੀ, ਜਿਸ ਨੂੰ ਸ਼ਰਤਾਂ ‘ਤੇ ਰਿਹਾਅ ਕੀਤਾ ਗਿਆ ਹੈ, ਸਰੀ ਗੁਰਦੁਆਰਾ ਸਾਹਿਬ ਦਾ ਕਰਮਚਾਰੀ ਹੈ ਅਤੇ ਉਸ ਦੇ ਮਾਲਕ ਨੂੰ ਕਰਮਚਾਰੀ ‘ਤੇ ਲੱਗੇ ਦੋਸ਼ਾਂ ਬਾਰੇ ਸੂਚਿਤ…

Read More

ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਹੋਏ 3 ਧਮਾਕਿਆਂ ਦੇ ਮਾਮਲੇ ‘ਚ ਪੰਜਾਬ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕੇ ਧਮਾਕੇ ਕਰਨ ਵਾਲੇ ਮੁਲਜ਼ਮਾਂ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਤੇ ਇਸ ਮਾਮਲੇ ‘ਚ ਹੋਰ ਖ਼ੁਲਾਸੇ ਹੋਣ ਦੀ ਉਮੀਦ ਹੈ। ਬੀਤੀ ਦਰਮਿਆਨੀ ਰਾਤ ਨੂੰ ਹੋਏ ਧਮਾਕੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਨੇ ਕੈਮਰਿਆਂ ਦੀ ਮਦਦ ਨਾਲ ਇਕ ਮੁਲਜ਼ਮ ਨੂੰ ਫੜ ਕੇ ਪੁਲੀਸ ਹਵਾਲੇ ਕੀਤਾ ਜਿਸ ਕੋਲੋਂ ਪੁੱਛ ਪੜਤਾਲ ਉਪਰੰਤ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ‘ਚ ਪੁਲੀਸ ਕਾਮਯਾਬ…

Read More

ਪੰਜਾਬੀਆਂ ਦੇ ਗੜ੍ਹ ਸਾਊਥਾਲ (ਇੰਗਲੈਂਡ) ਵਿੱਚ 24 ਨਵੰਬਰ 2021 ਦੀ ਰਾਤ 16 ਸਾਲਾ ਅਫਗਾਨ ਸਿੱਖ ਸ਼ਰਨਾਰਥੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਸਬੰਧ ‘ਚ ਦੋਸ਼ੀ ਦੋ ਮੁੰਡਿਆਂ ਨੂੰ ਬ੍ਰਿਟੇਨ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਲੰਡਨ ਦੀ ਓਲਡ ਬੇਲੀ ਕੋਰਟ ‘ਚ ਵਨੁਸ਼ਾਨ ਬਾਲਾਕ੍ਰਿਸ਼ਨਨ ਅਤੇ ਇਲਿਆਸ ਸੁਲੇਮਾਨ ਨੂੰ ਰਿਸ਼ਮੀਤ ਸਿੰਘ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ। ਸਜ਼ਾ ਸੁਣਾਉਂਦੇ ਹੋਏ ਅਦਾਲਤ ਨੇ ਟਿੱਪਣੀ ਕੀਤੀ ਕਿ ਇਹ ਕਤਲ ਬਹੁਤ ਹੀ ਦੁਖਦਾਈ ਹੈ ਅਤੇ ਦੋਸ਼ੀਆਂ ਨੇ ਇਸ ਕਤਲ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਹੈ। ਜੱਜ ਸਾਰਾਹ ਮੁਨਰੋ ਨੇ ਇਸ ਮਾਮਲੇ ਨੂੰ ਦੁਖਦਾਈ ਦੱਸਿਆ ਅਤੇ ਦੋਸ਼ੀਆਂ ਦੀ ਪੈਰੋਲ ‘ਤੇ ਵਿਚਾਰ…

Read More

ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਸਮੂਹ ਵਿਖੇ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਗਲਿਆਰੇ ‘ਚ ਹੋਏ ਧਮਾਕੇ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਪੁਲੀਸ ਦੇ ਹਵਾਲੇ ਕੀਤਾ ਹੈ। ਇਸ ਦਾ ਖੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਦਰਬਾਰ ਸਾਹਿਬ ਵਿਚਲੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਨਿਗਰਾਨੀ ਕਰ ਰਹੀ ਟੀਮ ਦੀ ਚੌਕਸੀ ਕਾਰਨ ਇਹ ਵਿਅਕਤੀ ਕਾਬੂ ਕੀਤੇ ਗਏ ਹਨ। ਧਮਾਕਾ ਹੋਣ ਤੋਂ ਬਾਅਦ ਟੀਮ ਨੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਘਟਨਾ ਦਾ ਪਤਾ ਲਾਇਆ। ਇਸ ਮਾਮਲੇ ‘ਚ ਸ੍ਰੀ ਗੁਰੂ ਰਾਮਦਾਸ ਸਰਾਂ ਦੀ ਦੂਜੀ ਮੰਜ਼ਿਲ ਤੋਂ ਇਕ ਵਿਅਕਤੀ ਨੂੰ ਕਾਬੂ ਕੀਤਾ,…

Read More

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ‘ਚ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਜਾ ਰਹੇ ਹਨ। ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਇਕ ਦਿਨ ਬਾਅਦ ਪਾਕਿਸਤਾਨ ਦੇ ਕਈ ਸ਼ਹਿਰਾਂ ‘ਚ ਹਿੰਸਾ ਭੜਕ ਗਈ ਅਤੇ ਸਥਿਤੀ ਤਣਾਅਪੂਰਨ ਬਣੀ ਰਹੀ। ਪਿਛਲੇ 24 ਘੰਟਿਆਂ ਦੌਰਾਨ ਕਈ ਸ਼ਹਿਰਾਂ ‘ਚ ਇਮਰਾਨ ਖਾਨ ਦੇ ਸਮਰਥਕਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈਆਂ ਹਿੰਸਕ ਝੜਪਾਂ ‘ਚ ਘੱਟੋ-ਘੱਟ 7 ਲੋਕ ਮਾਰੇ ਗਏ ਅਤੇ ਕਰੀਬ 300 ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਇਕ ਮਾਮਲੇ ‘ਚ ਇਮਰਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸਦੇ ਸਮਰਥਕਾਂ ਨੇ ਪੰਜਾਬ ‘ਚ 14 ਸਰਕਾਰੀ ਇਮਾਰਤਾਂ ਅਤੇ…

Read More

ਟਿਊਨੀਸ਼ੀਆ ‘ਚ ਸਮੁੰਦਰੀ ਫ਼ੌਜ ਦੇ ਇਕ ਮੁਲਾਜ਼ਮ ਨੇ ਜੇਰਬਾ ਆਈਲੈਂਡ ‘ਤੇ ਇਕ ਯਹੂਦੀ ਪੂਜਾ ਘਰ ਅਲ ਘਰਿਬਾ ਸਿਨਾਗੋਗ ਨੇੜੇ ਫਾਇਰਿੰਗ ਕੀਤੀ ਜਿਸ ਨਾਲ ਇਕ ਸਮੁੰਦਰੀ ਫ਼ੌਜ ਦੇ ਮੁਲਾਜ਼ਮ ਸਮੇਤ 4 ਲੋਕਾਂ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਦੀ ਕਾਰਵਾਈ ‘ਚ ਹਮਲਾਵਰ ਵੀ ਮਾਰਿਆ ਗਿਆ। ਟਿਊਨੀਸ਼ੀਆ ਦੇ ਗ੍ਰਹਿ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਅਜੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਹਮਲੇ ਦਾ ਮਕਸਦ ਕੀ ਸੀ। ਜੇਰਬਾ ‘ਚ ਵੱਡੀ ਗਿਣਤੀ ‘ਚ ਯਹੂਦੀ ਰਹਿੰਦੇ ਹਨ। ਮੰਤਰਾਲਾ ਨੇ ਦੱਸਿਆ ਕਿ ਹਮਲੇ ‘ਚ ਮਾਰੇ ਗਏ 2 ਆਮ ਨਾਗਰਿਕਾਂ ‘ਚੋਂ ਇਕ ਫਰਾਂਸ ਅਤੇ…

Read More

ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਨਾਬਾਲਗ ਪਹਿਲਵਾਨ ਨੇ ਫੌਜਦਾਰੀ ਜਾਬਤਾ ਦੀ ਧਾਰਾ 164 ਦੇ ਤਹਿਤ ਮੈਜਿਸਟਰੇਟ ਦੇ ਸਾਹਮਣੇ ਬਿਆਨ ਦਰਜ ਕਰਵਾ ਦਿੱਤਾ ਹੈ। ਪੁਲੀਸ ਨੇ ਦੱਸਿਆ ਕਿ ਨਾਬਾਲਗ ਪਹਿਲਵਾਨ ਦਾ ਬਿਆਨ ਅਧਿਕਾਰਤ ਤੌਰ ‘ਤੇ ਸੀ.ਆਰ.ਪੀ.ਸੀ. ਦੀ ਧਾਰਾ 164 ਦੇ ਤਹਿਤ ਮੈਜਿਸਟਰੇਟ ਦੇ ਸਾਹਮਣੇ ਦਰਜ ਕੀਤਾ ਗਿਆ। ਨੇੜ ਭਵਿੱਖ ‘ਚ ਬਾਕੀ ਛੇ ਮਹਿਲਾ ਪਹਿਲਵਾਨਾਂ ਦੇ ਵੀ ਮੈਜਿਸਟਰੇਟ ਦੇ ਸਾਹਮਣੇ ਬਿਆਨ ਲਏ ਜਾਣਗੇ। ਇਸ ਦੌਰਾਨ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਖ਼ਿਲਾਫ਼ ਢੁਕਵੀਂ ਕਾਰਵਾਈ ਨਾ ਹੋਣ ਤੋਂ ਨਾਰਾਜ਼ ਪ੍ਰਦਰਸ਼ਨਕਾਰੀ ਭਲਾਵਨਾਂ ਨੇ ਸਿਰ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਗਟ ਕੀਤਾ। ਇਹ ਭਲਵਾਨ…

Read More

ਚੇਨਈ ਸੁਪਰ ਕਿੰਗਜ਼ ਨੇ ਆਈ.ਪੀ.ਐੱਲ. ‘ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਦਿੱਲੀ ਕੈਪੀਟਲਸ ਨੂੰ ਹਰਾ ਕੇ ਪਲੇਆਫ਼ ਮੁਕਾਬਲਿਆਂ ਵੱਲ ਇਕ ਹੋਰ ਕਦਮ ਵਧਾ ਲਿਆ ਹੈ। ਇਸ ਜਿੱਤ ਦੇ ਨਾਲ ਚੇਨਈ 15 ਅੰਕਾਂ ਦੇ ਨਾਲ ਦੂਜੇ ਨੰਬਰ ‘ਤੇ ਕਾਬਜ਼ ਹੈ ਤੇ ਆਪਣੀ ਪਲੇਆਫ਼ ਮੁਕਾਬਲਿਆਂ ਲਈ ਦਾਅਵੇਦਾਰੀ ਨੂੰ ਹੋਰ ਵੀ ਮਜ਼ਬੂਤ ਕਰ ਲਿਆ ਹੈ। ਦਿੱਲੀ ਖ਼ਿਲਾਫ਼ ਮੁਕਾਬਲੇ ਦੌਰਾਨ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਦਿੱਲੀ ਦੇ ਫ਼ਿਰਕੀ ਗੇਂਦਬਾਜ਼ਾਂ ਨੇ ਸ਼ੁਰੂਆਤ ‘ਚ ਤਾਂ ਚੇਨਈ ਦੇ ਬੱਲੇਬਾਜ਼ਾਂ ਨੂੰ ਫਸਾ ਕੇ ਰੱਖਿਆ। ਫਿਰ ਸ਼ਿਵਮ ਦੂਬੇ, ਰਾਇਡੂ ਅਤੇ ਰਵਿੰਦਰ ਜਡੇਜਾ ਨੇ ਚੰਗੀਆਂ ਪਾਰੀਆਂ ਖੇਡ ਕੇ ਟੀਮ…

Read More

ਅਜਰਬਾਇਜਾਨ ਦੀ ਰਾਜਧਾਨੀ ਬਾਕੂ ‘ਚ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਰਾਈਫਲ/ਪਿਸਟਲ ਦੇ ਮਹਿਲਾ 10 ਮੀਟਰ ਪਿਸਟਲ ਈਵੈਂਟ ‘ਚ ਇੰਡੀਆ ਦੀ ਰਿਦਮ ਸਾਂਗਵਾਨ ਨੇ ਫਾਈਨਲ ‘ਚ ਪੱਛੜਣ ਮਗਰੋਂ ਜ਼ੋਰਦਾਰ ਵਾਪਸੀ ਕਰਦਿਆਂ ਕਾਂਸੇ ਦਾ ਤਗ਼ਮਾ ਜਿੱਤਿਆ ਹੈ। ਇਸ ਮੁਕਾਬਲੇ ‘ਚ ਦੋ ਵਾਰ ਦੀ ਓਲੰਪਿਕ ਚੈਂਪੀਅਨ ਯੂਨਾਨ ਦੀ ਅੰਨਾ ਕੋਰਾਕਾਕੀ ਨੇ ਸੋਨੇ ਦਾ ਤਗ਼ਮਾ ਜਿੱਤਿਆ ਅਤੇ ਯੂਕਰੇਨ ਦੀ ਓਲੇਨਾ ਕੋਸਟੇਵਿਚ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸੇ ਦੌਰਾਨ ਸਰਬਜੋਤ ਸਿੰਘ ਅਤੇ ਈਸ਼ਾ ਸਿੰਘ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗਾਂ ਦੇ 10 ਮੀਟਰ ਏਅਰ ਪਿਸਟਲ ਈਵੈਂਟ ਦੇ ਫਾਈਨਲ ‘ਚ ਥਾਂ ਬਣਾਉਣ ਦੇ ਬਾਵਜੂਦ ਤਗ਼ਮਾ ਜਿੱਤਣ ‘ਚ ਨਾਕਾਮ ਰਹੇ। ਰਿਦਮ ਨੇ 60 ਸ਼ਾਟ ਦੇ ਕੁਆਲੀਫਿਕੇਸ਼ਨ ਰਾਊਂਡ ‘ਚ 581 ਅੰਕ…

Read More

ਉੱਘੇ ਪੰਜਾਬੀ ਗਾਇਕ ਮਰਹੂਮ ਅਮਰ ਸਿੰਘ ਚਮਕੀਲਾ ‘ਤੇ ਬਣੀ ਫਿਲਮ ਨੂੰ ਰਿਲੀਜ਼ ਕਰਨ ‘ਤੇ ਲਗਾਈ ਰੋਕ ਅਦਾਲਤ ਨੇ ਹਟਾ ਦਿੱਤੀ ਹੈ ਜਿਸ ਨਾਲ ਰਿਲਾਇੰਸ ਐਂਟਰਟੇਨਮੈਂਟ, ਇਮਤਿਆਜ਼ ਅਲੀ ਨਿਰਮਾਤਾ, ਅਦਾਕਾਰ ਦਿਲਜੀਤ ਦੁਸਾਂਝ, ਅਦਾਕਾਰਾ ਪਰਿਣੀਤੀ ਚੋਪੜਾ ਅਤੇ ਹੋਰਨਾਂ ਨੂੰ ਵੱਡੀ ਰਾਹਤ ਮਿਲੀ ਹੈ। ਲੁਧਿਆਣਾ ਦੀ ਅਦਾਲਤ ਵੱਲੋਂ ਰੋਕ ਹਟਾਉਣ ਤੋਂ ਬਾਅਦ ਹੁਣ ਫਿਲਮ ਰਿਲੀਜ਼ ਕਰਨ ਦਾ ਰਸਤਾ ਸਾਫ ਹੋ ਗਿਆ ਹੈ। ਸਿਵਲ ਜੱਜ ਸੀਨੀਅਰ ਡਵੀਜ਼ਨ ਸੁਮਿਤ ਕੱਕੜ ਨੇ ਮਾਮਲੇ ‘ਤੇ ਸੁਣਵਾਈ ਕਰਦਿਆਂ ਪਟੀਸ਼ਨਕਰਤਾ ਦੀ ਸਟੇਅ ਦੀ ਅਰਜ਼ੀ ਖਾਰਜ ਕਰ ਦਿੱਤੀ। ਇਸ ਤੋਂ ਪਹਿਲਾਂ ਤੱਤਕਾਲੀ ਸਿਵਲ ਜੱਜ ਸੀਨੀਅਰ ਡਵੀਜ਼ਨ ਹਰਸਿਮਰਨਜੀਤ ਸਿੰਘ ਨੇ ਰਿਲਾਇੰਸ ਐਂਟਰਟੇਨਮੈਂਟ, ਇਮਤਿਆਜ਼ ਅਲੀ ਨਿਰਮਾਤਾ ਅਤੇ ਹੋਰਨਾਂ ਤੋਂ ਇਲਾਵਾ ਪੰਜਾਬੀ ਗਾਇਕ…

Read More