Author: editor
ਦੱਖਣੀ ਪੇਰੂ ਦੇ ਕਈ ਪਿੰਡਾਂ ‘ਚ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੈਮਨਾ ਸੂਬੇ ‘ਚ ਮਾਰੀਆਨੋ ਨਿਕੋਲਸ ਵਾਲਕਾਰਸੇਲ ਨਗਰਪਾਲਿਕਾ ਦੇ ਸਿਵਲ ਡਿਫੈਂਸ ਅਫਸਰ ਵਿਲਸਨ ਗੁਟੇਰੇਜ਼ ਨੇ ਦੱਸਿਆ ਕਿ ਮਿਸਕੀ ਨਾਮਕ ਇਕ ਦੂਰ-ਦੁਰਾਡੇ ਖੇਤਰ ‘ਚ 36 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ‘ਚੋਂ 5 ਲੋਕ ਇਕ ਵੈਨ ‘ਚ ਸਵਾਰ ਸਨ ਜੋ ਜ਼ਮੀਨ ਖਿਸਕਣ ਤੋਂ ਬਾਅਦ ਨਦੀ ‘ਚ ਜਾ ਡਿੱਗੀ। ਸਥਾਨਕ ਅਧਿਕਾਰੀਆਂ ਨੇ ਮਲਬੇ ਨਾਲ ਬੰਦ ਮੁੱਖ ਸੜਕ ਦੇ ਲਗਭਗ ਤਿੰਨ ਕਿਲੋਮੀਟਰ ਦੇ ਖੇਤਰ ਨੂੰ ਸਾਫ਼ ਕਰਨ ਲਈ ਮਦਦ ਦੀ ਅਪੀਲ ਕੀਤੀ ਹੈ। ਸਿਵਲ ਡਿਫੈਂਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ…
ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਅੱਜ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਦੇਣ ਲਈ ਕਾਂਗਰਸ ਪਾਰਟੀ ‘ਤੇ ਪਲਟਵਾਰ ਕੀਤਾ ਹੈ। ਕਾਂਗਰਸ ਦੇ ਅਨੁਸ਼ਾਸਨੀ ਐਕਸ਼ਨ ਕਮੇਟੀ ਦੇ ਮੈਂਬਰ ਸਕੱਤਰ ਤਾਰਿਕ ਅਨਵਰ ਨੂੰ ਲਿਖੇ ਆਪਣੇ ਪੱਤਰ ‘ਚ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, ‘ਮੈਂ ਇਹ ਦੇਖ ਕੇ ਹੈਰਾਨ ਹਾਂ ਕਿ ਇਕ ਵਿਅਕਤੀ ਜਿਸਨੇ ਸੋਨੀਆ ਗਾਂਧੀ ਦੇ ਵਿਦੇਸ਼ੀ ਨਾਗਰਿਕ ਹੋਣ ਦੇ ਮੁੱਦੇ ‘ਤੇ 1999 ‘ਚ ਕਾਂਗਰਸ ਪਾਰਟੀ ਛੱਡ ਦਿੱਤੀ ਸੀ ਅਤੇ 20 ਸਾਲ 2019 ਤੱਕ ਪਾਰਟੀ ਤੋਂ ਬਾਹਰ ਰਿਹਾ ਸੀ ਅਤੇ ਜਿਸਨੂੰ ਖੁਦ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ, ਹੁਣ ਇਕ ਅਖੌਤੀ…
ਹਮੇਸ਼ਾ ਚਰਚਾ ‘ਚ ਰਹਿਣ ਵਾਲੇ ਅਤੇ ਜਬਰ ਜਨਾਹ ਤੇ ਕਤਲ ਦੇ ਕੇਸ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਨ੍ਹੀਂ ਦਿਨੀਂ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਹੈ। ਇਸ ਦੌਰਾਨ ਡੇਰਾ ਮੁਖੀ ਨੇ ਨਸ਼ਿਆਂ ਖ਼ਿਲਾਫ਼ ਇਕ ਹੋਰ ‘ਦੇਸ਼ ਕੀ ਜਵਾਨੀ’ ਗਾਣਾ ਰਿਲੀਜ਼ ਕੀਤਾ ਹੈ। 4 ਮਿੰਟ ਤੇ 21 ਸੈਕਿੰਡ ਦੇ ਇਸ ਗਾਣੇ ‘ਚ ਉਸ ਨੇ ਦੇਸ਼ ਦੇ ਨੌਜਵਾਨਾਂ ਨੂੰ ਨਸ਼ੇ ਦੀ ਅਲਾਮਤ ਨੂੰ ਛੱਡਣ ਦਾ ਸੰਦੇਸ਼ ਦਿੱਤਾ ਹੈ। ਜ਼ਿਕਰਯੋਗ ਹੈ ਕਿ ਡੇਰਾ ਮੁਖੀ 40 ਦਿਨ ਦੀ ਪੈਰੋਲ ‘ਤੇ ਆਇਆ ਹੈ ਤੇ ਇਸ ਸਮੇਂ ਉਹ ਆਪਣੇ ਬਾਗਪਤ ਵਿਖੇ ਆਸ਼ਰਮ ‘ਚ ਹੈ। ਉਥੋਂ…
ਤੁਰਕੀ ‘ਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤੁਰਕੀ ਦੇ ਨੂਰਦਗੀ ਤੋਂ 23 ਕਿਲੋਮੀਟਰ ਪੂਰਬ ‘ਚ 7.8 ਤੀਬਰਤਾ ਦਾ ਭੂਚਾਲ ਆਇਆ। ਕਰੀਬ ਇਕ ਮਿੰਟ ਤੱਕ ਚੱਲੇ ਇਸ ਭੂਚਾਲ ਕਾਰਨ ਕਈ ਇਮਾਰਤਾਂ ਢਹਿ ਗਈਆਂ ਹਨ। ਇਮਾਰਤਾਂ ਦੇ ਮਲਬੇ ਹੇਠਾਂ ਦੱਬੇ ਜਾਣ ਕਾਰਨ ਸੈਂਕੜੇ ਲੋਕਾਂ ਦੀ ਮੌਤ ਵੀ ਹੋ ਗਈ। ਇਮਾਰਤਾਂ ਦੇ ਮਲਬੇ ਹੇਠਾਂ ਦੱਬਣ ਕਾਰਨ ਕੁੱਲ 306 ਲੋਕਾਂ ਦੀ ਮੌਤ ਵੀ ਹੋ ਗਈ। ਸਰਕਾਰੀ ਪ੍ਰਸਾਰਕ ਟੀ.ਆਰ.ਟੀ. ਦੀਆਂ ਤਸਵੀਰਾਂ ‘ਚ ਇਮਾਰਤਾਂ ਨੂੰ ਭਾਰੀ ਨੁਕਸਾਨ ਹੋਇਆ ਅਤੇ ਲੋਕ ਬਚਣ ਲਈ ਬਰਫੀਲੀਆਂ ਸੜਕਾਂ ‘ਤੇ ਫਸੇ ਦਿਖਾਈ ਦਿੱਤੇ। ਭੂਚਾਲ ਲਗਪਗ ਇਕ ਮਿੰਟ ਤੱਕ ਚੱਲਿਆ ਅਤੇ ਖਿੜਕੀਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਇਸ ਖੇਤਰ…
ਅਮਰੀਕਾ ਵਿਖੇ ਹਾਰਵਰਡ ਲਾਅ ਰਿਵਿਊ ਨੇ ਅਪਸਰਾ ਅਈਅਰ ਨੂੰ ਆਪਣੀ 137ਵੀਂ ਪ੍ਰਧਾਨ ਚੁਣਿਆ ਹੈ ਜਿਸ ਨਾਲ ਉਹ ਆਪਣੇ 136 ਸਾਲਾਂ ਦੇ ਇਤਿਹਾਸ ‘ਚ ਇਸ ਵੱਕਾਰੀ ਪ੍ਰਕਾਸ਼ਨ ਦੀ ਮੁਖੀ ਬਣਨ ਵਾਲੀ ਪਹਿਲੀ ਇੰਡੋ-ਅਮਰੀਕਨ ਔਰਤ ਬਣ ਗਈ ਹੈ। 29 ਸਾਲਾ ਹਾਰਵਰਡ ਲਾਅ ਸਕੂਲ ਦੀ ਵਿਦਿਆਰਥਣ, ਜੋ ਕਿ 2018 ਤੋਂ ਕਲਾ ਅਪਰਾਧ ਅਤੇ ਦੇਸ਼ ਹਵਾਲਗੀ ਦੀ ਜਾਂਚ ਕਰ ਰਹੀ ਹੈ, ਪ੍ਰਿਸੀਲਾ ਕਰੋਨਾਡੋ ਦੀ ਜਗ੍ਹਾ ਲਵੇਗੀ। ਇਥੇ ਜ਼ਿਕਰਯੋਗ ਹੈ ਕਿ ਹਾਰਵਰਡ ਲਾਅ ਰਿਵਿਊ ਹਾਰਵਰਡ ਲਾਅ ਸਕੂਲ ਦੇ ਇਕ ਸੁਤੰਤਰ ਵਿਦਿਆਰਥੀ ਸਮੂਹ ਦੁਆਰਾ ਪ੍ਰਕਾਸ਼ਿਤ ਇਕ ਕਾਨੂੰਨ ਸਮੀਖਿਆ ਹੈ। ਅਈਅਰ ਨੇ ਆਪਣੀ ਨਿਯੁਕਤੀ ਦਾ ਐਲਾਨ ਕਰਦੇ ਹੋਏ ਇਕ ਬਿਆਨ ‘ਚ ਕਿਹਾ ਕਿ ਮੈਂ ਪ੍ਰਿਸੀਲਾ ਦੇ ਕੁਸ਼ਲ…
ਭਾਰਤੀ ਮਹਿਲਾ ਕ੍ਰਿਕਟ ਟੀਮ ਇਸ ਸਮੇਂ 10 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਆਈ.ਸੀ.ਸੀ. ਟੀ-20 ਵਰਲਡ ਕੱਪ ‘ਚ ਹਿੱਸਾ ਲੈਣ ਲਈ ਦੱਖਣੀ ਅਫਰੀਕਾ ਪਹੁੰਚ ਗਈ ਹੈ। ਭਾਰਤੀ ਮਹਿਲਾ ਕ੍ਰਿਕਟ ਆਪਣੀ ਮੁਹਿੰਮ ਦੀ ਸ਼ੁਰੂਆਤ 12 ਫਰਵਰੀ ਨੂੰ ਪਾਕਿਸਤਾਨ ਮਹਿਲਾ ਟੀਮ ਖ਼ਿਲਾਫ਼ ਕਰੇਗੀ। ਇਸ ਦੌਰਾਨ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਪਣੇ ਇਕ ਬਿਆਨ ਤੋਂ ਸਪੱਸ਼ਟ ਕੀਤਾ ਕਿ ਟੀਮ ਦੀਆਂ ਸਾਰੀਆਂ ਖਿਡਾਰਨਾਂ ਦਾ ਧਿਆਨ ਫਿਲਹਾਲ ਵਰਲਡ ਕੱਪ ‘ਤੇ ਹੈ ਨਾ ਕਿ ਆਉਣ ਵਾਲੀ ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ ‘ਤੇ। ਜ਼ਿਕਰਯੋਗ ਹੈ ਕਿ ਮਹਿਲਾ ਪ੍ਰੀਮੀਅਰ ਲੀਗ ‘ਚ ਖਿਡਾਰੀਆਂ ਦੀ ਨਿਲਾਮੀ ਪ੍ਰਕਿਰਿਆ 13 ਫਰਵਰੀ ਨੂੰ ਮੁੰਬਈ ‘ਚ ਆਯੋਜਿਤ ਕੀਤੀ ਜਾਵੇਗੀ। ਇਸ ਤੋਂ ਇਕ ਦਿਨ ਪਹਿਲਾਂ ਭਾਰਤੀ…
ਮਿੰਨੀ ਓਲੰਪਿਕ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅਗਲੇ ਸਾਲ ਮੁੜ ਖੇਡ ਮੈਦਾਨ ‘ਚ ਜੁੜਨ ਦੇ ਵਾਅਦੇ ਨਾਲ ਸਮਾਪਤ ਹੋ ਗਈਆਂ। ਇਨ੍ਹਾਂ ਖੇਡਾਂ ਦੇ ਆਖਰੀ ਦਿਨ ਹਾਕੀ ਮੁਕਾਬਲਿਆਂ ‘ਚ ਕਿਲ੍ਹਾ ਰਾਏਪੁਰ ਦੇ ਲੜਕੇ ਅਤੇ ਸੋਨੀਪਤ ਦੀਆਂ ਲੜਕੀਆਂ ਜੇਤੂ ਰਹੀਆਂ ਜਦਕਿ ਕਬੱਡੀ ‘ਚ ਪੰਜਾਬ ਦੀਆਂ ਕੁੜੀਆਂ ਨੇ ਬਾਜ਼ੀ ਮਾਰੀ। ਇਸੇ ਤਰ੍ਹਾਂ ਟੀਮ ਮੁਕਾਬਲਿਆਂ ‘ਚ ਸੋਨੀਪਤ ਦੀ ਸਵੈਚ ਹਾਕੀ ਅਕੈਡਮੀ ਨੇ ਖਾਲਸਾ ਫਿਜ਼ੀਕਲ ਕਾਲਜ ਅੰਮ੍ਰਿਤਸਰ ਨੂੰ 2-1 ਗੋਲਾਂ ਨਾਲ ਹਰਾ ਕੇ 75 ਹਜ਼ਾਰ ਦਾ ਨਕਦ ਇਨਾਮ ਜਿੱਤਿਆ। ਪੁਰਸ਼ਾਂ ਦੇ ਵਰਗ ‘ਚ ਕਿਲ੍ਹਾ ਰਾਏਪੁਰ ਦੀ ਟੀਮ ਨੇ ਸ਼ਾਹਬਾਦ ਮਾਰਕੰਡਾ ਦੀ ਟੀਮ ਨੂੰ ਟਾਈਬਰੇਕਰ ਰਾਹੀਂ 2-1 ਗੋਲਾਂ ਨਾਲ ਹਰਾ ਕੇ ਇਨਾਮ…
ਰੇਤ ਮਾਫੀਆ ਨੂੰ ਨੱਥ ਪਾ ਕੇ ਲੋਕਾਂ ਨੂੰ ਸਸਤੇ ਭਾਅ ਰੇਤ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਗਰਾਉਂ ਨੇੜਲੇ ਪਿੰਡ ਗੋਰਸੀਆਂ ਖਾਨ ਮੁਹੰਮਦ ਵਿਖੇ ਰੇਤੇ ਦੀ ਸਰਕਾਰੀ ਖੱਡ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਨਾਲ ਹੀ ਸੂਬੇ ਅੰਦਰ 16 ਜਨਤਕ ਖੱਡਾਂ ਦਾ ਆਗਾਜ਼ ਹੋ ਗਿਆ ਹੈ ਜਿੱਥੋਂ ਲੋਕ ਟਰੈਕਟਰ-ਟਰਾਲੀ ਲਿਜਾ ਕੇ 5.50 ਰੁਪਏ ਕਿਊਬਿਕ ਫੁੱਟ ਦੇ ਭਾਅ ਰੇਤ ਭਰ ਸਕਣਗੇ। ਉਨ੍ਹਾਂ ਕਿਹਾ ਕਿ ਮੋਬਾਈਲ ਐਪ ਰਾਹੀਂ ਸਭ ਤੋਂ ਨੇੜਲੀ ਖੱਡ ਬਾਰੇ ਜਾਣਕਾਰੀ ਮਿਲ ਜਾਵੇਗੀ। ਲੋਕਾਂ ਨੂੰ ਟਰੈਕਟਰ-ਟਰਾਲੀ ਦੇ ਨਾਲ ਲੇਬਰ ਲਿਜਾਣੀ ਹੋਵੇਗੀ ਅਤੇ ਲੇਬਰ ਨਾ ਹੋਣ ‘ਤੇ ਖੱਡਾਂ ‘ਤੇ…
ਪੰਜਾਬ ਦੀ ਸਿਆਸਤ ‘ਚ ਵੱਡਾ ਭੂਚਾਲ ਲਿਆਉਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਤਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਧਾਰਮਿਕ ਮਾਮਲੇ ਹਾਲੇ ਤੱਕ ਉਸੇ ਤਰ੍ਹਾਂ ਵੱਡਾ ਮੁੱਦਾ ਬਣੇ ਹੋਏ ਹਨ ਅਤੇ ਇਨਸਾਫ਼ ਦੀ ਮੰਗ ਚੱਲ ਰਹੀ ਹੈ। ‘ਬਹਿਬਲ ਕਲਾਂ ਬੇਅਦਬੀ ਇਨਸਾਫ਼ ਮੋਰਚਾ’ ਦੇ ਕਾਰਕੁੰਨਾਂ ਨੇ ਅੱਜ ਪਿੰਡ ਬਹਿਬਲ ਕਲਾਂ ਨੇੜਿਓਂ ਗੁਜ਼ਰਦੇ ਬਠਿੰਡਾ-ਸ੍ਰੀ ਅੰਮ੍ਰਿਤਸਰ ਸਾਹਿਬ ਕੌਮੀ ਸ਼ਾਹ ਰਾਹ ਦੇ ਦੋਵੇਂ ਪਾਸੇ ਧਰਨਾ ਲਾ ਕੇ ਸੜਕ ਨੂੰ ਮੁਕੰਮਲ ਤੌਰ ‘ਤੇ ਬੰਦ ਕਰ ਦਿੱਤਾ ਹੈ। ਧਰਨਾਕਾਰੀਆਂ ਨੇ ਨੇੜੇ ਹੀ ਸਟੇਜ ਲਾ ਲਈ ਹੈ ਅਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਮਾਮਲੇ ‘ਚ ਸਰਕਾਰ ਤੋਂ ਇਨਸਾਫ਼ ਦੀ ਮੰਗ…
ਕੈਨੇਡਾ ਦੇ ਐਬਟਸਫੋਰਡ ‘ਚ ਇਕ ਸੜਕ ਦੇ ਇਕ ਹਿੱਸੇ ਦਾ ਨਾਂ ਉਨ੍ਹਾਂ 376 ਭਾਰਤੀਆਂ ਦੀ ਯਾਦ ‘ਚ ‘ਕਾਮਾਗਾਟਾ ਮਾਰੂ ਵੇਅ” ਰੱਖਿਆ ਜਾਵੇਗਾ, ਜੋ 1914 ‘ਚ ਇੰਡੀਆ ਤੋਂ ਕੈਨੇਡਾ ਗਏ ਸਨ, ਪਰ ਦੇਸ਼ ਵੱਲੋਂ ਉਨ੍ਹਾਂ ਨੂੰ ਮੋੜ ਦਿੱਤਾ ਗਿਆ ਸੀ। ਸਰੀ-ਨਾਓ ਲੀਡਰ ਨੇ ਦੱਸਿਆ ਕਿ ਐਬਟਸਫੋਰਡ ਸਿਟੀ ਕੌਂਸਲ ਨੇ ਪਿਛਲੇ ਹਫ਼ਤੇ ਸਾਊਥ ਫਰੇਜ਼ਰ ਵੇਅ ਦੇ ਇਕ ਹਿੱਸੇ ਦਾ ਨਾਮ ਕਾਮਾਗਾਟਾ ਮਾਰੂ ਵੇਅ ‘ਚ ਬਦਲਣ ਲਈ ਸਰਬਸੰਮਤੀ ਨਾਲ ਵੋਟ ਕੀਤਾ – ਜੋ ਵੇਅਰ ਸਟਰੀਟ ਤੋਂ ਫੇਅਰਲੇਨ ਸਟ੍ਰੀਟ ਤੱਕ ਫੈਲਿਆ ਹੋਇਆ ਹੈ। ਇਹ ਫ਼ੈਸਲਾ ਉਦੋਂ ਲਿਆ ਗਿਆ ਹੈ ਜਦੋਂ ਵੈਨਕੂਵਰ ‘ਚ ਕਾਮਾਗਾਟਾ ਮਾਰੂ ਜਹਾਜ਼ ‘ਚ ਫਸੇ ਲੋਕਾਂ ਦੇ ਵੰਸ਼ਜਾਂ ਨੇ ਕੌਂਸਲ ਨੂੰ ਉਸ…