Author: editor
ਕਾਂਗਰਸ ਹਾਈ ਕਮਾਨ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਹਵਾਲੇ ਨਾਲ ਮੁਅੱਤਲ ਕਰਨ ਦੇ ਬਾਵਜੂਦ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਪਾਰਟੀ ਪ੍ਰਤੀ ਕੁਝ ਗਲਤ ਨਹੀਂ ਬੋਲਿਆ। ਵੱਡਾ ਐਕਸ਼ਨ ਹੋਣ ਅਤੇ ਬਰਖਾਸਤੀ ਸਬੰਧੀ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ‘ਚ ਜਵਾਬ ਮੰਗ ਲੈਣ ਦੇ ਬਾਵਜੂਦ ਉਨ੍ਹਾਂ ਨੇ ਪਾਰਟੀ ਦੀ ਸ਼ਾਨ ਖਿਲਾਫ਼ ਇਕ ਵੀ ਮਾੜਾ ਸ਼ਬਦ ਨਹੀਂ ਬੋਲਿਆ। ਆਪਣੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ‘ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਆਖਿਆ ਕਿ ਪਾਰਟੀ ਕੋਈ ਵੀ ਕਾਰਵਾਈ ਕਰਨ ਦਾ ਪੂਰਨ ਅਧਿਕਾਰ ਰੱਖਦੀ ਹੈ। ਇਸ ਕਰਕੇ ਪਾਰਟੀ ਵੱਲੋਂ ਕੀਤੀ ਗਈ ਕਾਰਵਾਈ ਦਾ ਉਹ ਸਵਾਗਤ ਕਰਦੇ ਹਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ…
ਮੋਗਾ ਦੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਵੱਲੋਂ ਕੀਤੇ ਮਾਣਹਾਨੀ ਕੇਸ ‘ਚ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੀਫ ਜੁਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ੀ ਭੁਗਤੀ। ਵਿੱਤ ਮੰਤਰੀ ਹਰਪਾਲ ਚੀਮਾ ਦੇ ਵਕੀਲਾਂ ਐਡਵੋਕੇਟ ਰਵਿੰਦਰਪਾਲ ਸਿੰਘ ਰੱਤੀਆਂ ਅਤੇ ਬਰਿੰਦਰਪਾਲ ਸਿੰਘ ਰੱਤੀਆਂ ਨੇ ਦੱਸਿਆ ਕਿ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਲਈ 17 ਫਰਵਰੀ ਦੀ ਤੈਅ ਕੀਤੀ ਹੈ। ਪੇਸ਼ੀ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਸੂਬੇ ਦੀ ਆਰਥਿਕਤਾ ਨੂੰ ਲੀਹ ‘ਤੇ ਲਿਆਉਣ ਲਈ ਸਰਕਾਰ ਗੰਭੀਰਤਾ ਨਾਲ ਯਤਨ ਕਰ ਰਹੀ ਹੈ। ਜੀ.ਐੱਸ.ਟੀ. ਮਾਲੀਏ ਵਿੱਚ ਪਹਿਲੀ ਵਾਰ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਸੂਬੇ ‘ਚ ਵਿੱਤੀ ਸੰਕਟ…
ਇਕ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਨੇੜਲੇ ਪਿੰਡ ਲੰਗ ਮਜਾਰੀ ਦੇ ਪੰਜ ਨੌਜਵਾਨਾਂ ਸਮੇਤ ਕੁਲ 12 ਨੌਜਵਾਨ ਲਿਬੀਆ ‘ਚ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਪੀੜਤ ਨੌਜਵਾਨਾਂ ਦੇ ਪਰਿਵਾਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕੀਤੀ ਹੈ। ਪੀੜਤ ਪਰਿਵਾਰਾਂ ਨੇ ਪਿੰਡ ਮਜਾਰੀ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿੱਲੀ ਦੇ ਇਕ ਏਜੰਟ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਤੇ ਉਨ੍ਹਾਂ ਦੇ ਨੌਜਵਾਨ ਪੁੱਤਾਂ ਨੂੰ ਲਿਬੀਆ ਭੇਜ ਦਿੱਤਾ ਹੈ। ਇਸ ਵੇਲੇ ਸਾਰੇ ਨੌਜਵਾਨ ਲਿਬੀਆ ‘ਚ ਬਿਨਾਂ ਰੋਟੀ-ਪਾਣੀ ਤੋਂ ਮਾੜੇ ਹਾਲਾਤ ‘ਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਉਥੇ ਨੌਜਵਾਨਾਂ ਨਾਲ ਕੁੱਟਮਾਰ…
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਦੇਹਾਂਤ ਹੋ ਗਿਆ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਨੇ ਸੂਤਰਾਂ ਦੇ ਹਵਾਲੇ ਨਾਲ ਐਤਵਾਰ ਨੂੰ ਇਹ ਖ਼ਬਰ ਦਿੱਤੀ। ਮੁਸ਼ੱਰਫ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਡੁਬਈ ਦੇ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਪਰਵੇਜ਼ ਮੁਸ਼ੱਰਫ ਦੀ ਆਖਰੀ ਵੀਡੀਓ ਸਾਹਮਣੇ ਆਈ ਸੀ ਜਿਸ ਤੋਂ ਪਤਾ ਚੱਲਦਾ ਸੀ ਕਿ ਉਹ ਤੁਰਨ-ਫਿਰਨ ਤੋਂ ਅਸਮਰੱਥ ਸੀ। ਉਹ ਪੂਰੀ ਤਰ੍ਹਾਂ ਵ੍ਹੀਲ ਚੇਅਰ ‘ਤੇ ਨਿਰਭਰ ਸੀ ਅਤੇ ਖਾਣਾ ਵੀ ਨਹੀਂ ਖਾ ਸਕਦਾ ਸੀ। ਪਰਵੇਜ਼ ਮੁਸ਼ੱਰਫ ਦਾ ਜਨਮ 11 ਅਗਸਤ 1943 ਨੂੰ ਦਰਿਆਗੰਜ ਨਵੀਂ ਦਿੱਲੀ ‘ਚ ਹੋਇਆ ਸੀ। 1947 ‘ਚ ਉਨ੍ਹਾਂ ਦੇ ਪਰਿਵਾਰ ਨੇ ਪਾਕਿਸਤਾਨ ਜਾਣ ਦਾ ਫ਼ੈਸਲਾ…
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਡੈਮੋਕ੍ਰੇਟਿਕ ਪਾਰਟੀ ਦੀ ਮੀਟਿੰਗ ਦੌਰਾਨ ਦੂਜੇ ਕਾਰਜਕਾਲ ਲਈ ਉਮੀਦਵਾਰੀ ਪੇਸ਼ ਕਰਨ ਦਾ ਸੰਕੇਤ ਦਿੱਤਾ। ਮੀਟਿੰਗ ‘ਚ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਨੇ ‘ਚਾਰ ਹੋਰ ਸਾਲ’ ਦੇ ਨਾਅਰੇ ਲਾਏ। ਹਾਲਾਂਕਿ ਇਸ ਸਬੰਧ ‘ਚ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਬਾਇਡਨ ਨੇ ‘ਡੈਮੋਕ੍ਰੇਟਿਕ ਨੈਸ਼ਨਲ ਕਮੇਟੀ’ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਇਕ ਮਜ਼ਬੂਤ ਆਰਥਿਕਤਾ ਬਣਾਉਣ ‘ਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਜਨਤਕ ਕੰਮਾਂ, ਸਿਹਤ ਦੇਖ਼ਭਾਲ ਅਤੇ ਗਰੀਨ ਤਕਨਾਲੋਜੀ ‘ਚ ਦੇਸ਼ ਦੇ ਵੱਡੇ ਸੰਘੀ ਨਿਵੇਸ਼ ਕੀਤੇ ਹਨ। ਉਨ੍ਹਾਂ ਨੇ ਰਿਪਬਲਿਕਨ ਕੱਟੜਪੰਥੀ ਦੀ ਆਲੋਚਨਾ ਕੀਤੀ। ਪਾਰਟੀ ਦੇ ਸੈਂਕੜੇ ਆਗੂਆਂ…
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਖਿਡਾਰੀ ਵਿਨੋਦ ਕਾਂਬਲੀ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ। ਇਸ ਵਾਰ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਖ਼ਿਲਾਫ਼ ਮੁੰਬਈ ਦੇ ਬਾਂਦਰਾ ਪੁਲੀਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਨੇ ਸ਼ਰਾਬ ਦੇ ਨਸ਼ੇ ‘ਚ ਉਸ ਨਾਲ ਕਥਿਤ ਤੌਰ ‘ਤੇ ਦੁਰਵਿਵਹਾਰ ਅਤੇ ਕੁੱਟਮਾਰ ਕੀਤੀ। ਵਿਨੋਦ ਕਾਂਬਲੀ ਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ ‘ਤੇ ਮੁੰਬਈ ਪੁਲੀਸ ਨੇ ਆਈ.ਪੀ.ਸੀ. ਦੀ ਧਾਰਾ 324 ਅਤੇ 504 ਦੇ ਤਹਿਤ ਉਸਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਕਾਂਬਲੀ ਦੀ ਪਤਨੀ ਨੇ ਦੋਸ਼ ਲਾਇਆ ਹੈ ਕਿ ਵਿਨੋਦ ਕਾਂਬਲੀ ਨੇ ਭੋਜਨ ਪਕਾਉਣ ਵਾਲਾ ਭਾਂਡਾ ਉਸ ‘ਤੇ ਸੁੱਟ ਦਿੱਤਾ, ਜਿਸ ਕਾਰਨ ਉਸ ਦੇ…
ਕਿਲ੍ਹਾ ਰਾਏਪੁਰ ਖੇਡਾਂ ਦੇ ਦੂਜੇ ਦਿਨ ਜਿੱਥੇ ਅਥਲੈਟਿਕ, ਹਾਕੀ ਅਤੇ ਘੋੜਾਸਵਾਰੀ ਸ਼ੋਅ, ਹਾਕੀ, ਰੱਸਾਕਸੀ ਦੇ ਮੁਕਾਬਲੇ ਕਰਵਾਏ ਗਏ ਉੱਥੇ ਦੋ ਕੁਇੰਟਲ ਭਾਰੀ ਬੋਰੀ ਚੁੱਕਣ, ਗਲ ਨਾਲ ਸਰੀਆਂ ਮੋੜਨ, ਸੈਂਕੜੇ ਪਤੰਗ ਹਵਾ ‘ਚ ਉਡਾਉਣ ਅਤੇ ਹੋਰ ਰੌਚਕ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਦੂਜੇ ਦਿਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਿਲ੍ਹਾ ਰਾਏਪਬੁਰ ਸਪੋਰਟਸ ਸੁਸਾਇਟੀ ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ ਅਤੇ ਹੋਰ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਨਿੱਘੀ ਜੀ ਆਇਆਂ ਆਖੀ। ਕੈਬਨਿਟ ਮੰਤਰੀ ਮਾਨ ਨੇ ਕਿਹਾ ਕਿ ਅਗਲੇ ਸਾਲ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਰਕਾਰ ਵੱਲੋਂ ਭਰਵਾਂ ਸਹਿਯੋਗ ਪਾਇਆ ਜਾਵੇਗਾ। ਉਨ੍ਹਾਂ ਨੇ ਪ੍ਰਬੰਧਕਾਂ…
ਬਲੂ ਵਾਟਰ ਬ੍ਰਿਜ ‘ਤੇ ਪਿਛਲੇ ਮਹੀਨੇ ਇਕ ਵਪਾਰਕ ਟਰੱਕ ਤੋਂ 100 ਕਿਲੋਗ੍ਰਾਮ ਸ਼ੱਕੀ ਕੋਕੀਨ ਜ਼ਬਤ ਕੀਤੇ ਜਾਣ ਤੋਂ ਬਾਅਦ ਬਰੈਂਪਟਨ ਦੇ ਦੋ ਵਿਅਕਤੀਆਂ ‘ਤੇ ਨਸ਼ਾ ਤਸਕਰੀ ਦੇ ਦੋਸ਼ ਲੱਗੇ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਸੀ.ਬੀ.ਐੱਸ.ਏ. ਦੀ ਇਕ ਪ੍ਰੈੱਸ ਰਿਲੀਜ਼ ਦੇ ਅਨੁਸਾਰ, 11 ਦਸੰਬਰ 2022 ਨੂੰ ਇਕ ਵਪਾਰਕ ਟਰੱਕ ਪੁਆਇੰਟ ਐਡਵਰਡ, ਓਂਟਾਰੀਓ ‘ਚ ਬਲੂ ਵਾਟਰ ਬ੍ਰਿਜ ਬਾਰਡਰ ਕਰਾਸਿੰਗ ਤੋਂ ਕੈਨੇਡਾ ‘ਚ ਦਾਖਲ ਹੋਇਆ ਸੀ, ਜਿਸ ਤੋਂ ਬਾਅਦ ਇਸ ਨੂੰ ਸੈਕੰਡਰੀ ਜਾਂਚ ਲਈ ਭੇਜਿਆ ਗਿਆ ਸੀ। ਟਰੇਲਰ ਦੀ ਜਾਂਚ ਦੌਰਾਨ, ਸਰਹੱਦੀ ਸੇਵਾਵਾਂ ਦੇ ਅਧਿਕਾਰੀਆਂ ਨੇ ਸ਼ੱਕੀ ਕੋਕੀਨ ਦੀਆਂ 89 ਇੱਟਾਂ ਲੱਭੀਆਂ, ਜਿਨ੍ਹਾਂ ਦਾ ਭਾਰ ਲਗਭਗ 100…
ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਬਠਿੰਡਾ ਕੋਰਟ ਤੋਂ ਰਾਹਤ ਮਿਲੀ ਹੈ। ਜਾਣਕਾਰੀ ਮੁਤਾਬਕ ਅਦਾਲਤ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਸਾਬਕਾ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਵੱਲੋਂ ਦਾਇਰ ਕੀਤੇ ਮਾਣਹਾਨੀ ਦੇ ਕੇਸ ਨੂੰ ਖ਼ਾਰਜ ਕਰ ਦਿੱਤਾ ਹੈ। ਇਸ ਕੇਸ ‘ਚ ਜੈਜੀਤ ਸਿੰਘ ਜੌਹਲ ਨੇ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਉਹ ‘ਜੋਜੋ’ ਨਾਮ ਤੋਂ ਮਸ਼ਹੂਰ ਹਨ ਅਤੇ ਕੇਜਰੀਵਾਲ ਨੇ ਬਠਿੰਡਾ ‘ਚ ਕੀਤੀ ਬੈਠਕ ਦੌਰਾਨ ਕਿਹਾ ਸੀ ਕਿ ਉਹ ਲੋਕਾਂ ਨੂੰ ‘ਜੋਜੋ’ ਟੈਕਸ ਤੋਂ ਮੁਕਤੀ ਦਵਾਉਣਗੇ। ਜਿਸ ਕਾਰਨ ਉਨ੍ਹਾਂ ਦੇ ਅਕਸ ਨੂੰ ਨੁਕਸਾਨ…
ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ‘ਚ ਭਾਰਤੀ ਮੂਲ ਦੇ ਇਕ 30 ਸਾਲਾ ਨੌਜਵਾਨ ‘ਤੇ ਇਕ 21 ਸਾਲਾ ਔਰਤ ਨੂੰ ਕਤਲ ਕਰਨ ਦੇ ਦੋਸ਼ ਲੱਗੇ ਹਨ। ਉਸ ‘ਤੇ ਅਗਲੇ ਸਾਲ ਮਈ 2024 ‘ਚ ਕੇਸ ਚੱਲੇਗਾ ਅਤੇ ਉਦੋਂ ਤੱਕ ਉਸ ਨੂੰ ਹਿਰਾਸਤ ‘ਚ ਰੱਖਿਆ ਜਾਵੇਗਾ। ਅਫਗਾਨੀ ਮੂਲ ਦੀ ਔਰਤ ਫਰਜ਼ਾਨਾ ਯਾਕੂਬੀ ਦੇ ਕਤਲ ਦੇ ਦੋਸ਼ ‘ਚ ਨੌਜਵਾਨ ਦੀ ਪਛਾਣ ਆਕਲੈਂਡ ਹਾਈ ਕੋਰਟ ‘ਚ ਜਸਟਿਸ ਸੈਲੀ ਫਿਟਜ਼ਗਰਾਲਡ ਦੀ ਅਦਾਲਤ ‘ਚ ਕੰਵਰਪਾਲ ਸਿੰਘ ਵਜੋਂ ਹੋਈ, ਜੋ ਈਸਟ ਆਕਲੈਂਡ ‘ਚ ਰਹਿੰਦਾ ਸੀ। ਉਸ ਦਾ ਨਾਂ ਹੁਣ ਤੱਕ ਗੁਪਤ ਰੱਖਿਆ ਗਿਆ ਸੀ। ਉਸ ਨੂੰ 20 ਦਸੰਬਰ 2022 ਨੂੰ ਯਾਕੂਬੀ ਦੇ ਕਤਲ ਤੋਂ ਇਕ ਦਿਨ…