Author: editor

ਸਟਾਰ ਜਿਮਨਾਸਟ ਦੀਪਾ ਕਰਮਾਕਰ ‘ਤੇ ਇੰਟਰਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਕਰਵਾਏ ਗਏ ਡੋਪ ਟੈਸਟ ‘ਚ ਫੇਲ੍ਹ ਹੋਣ ‘ਤੇ 21 ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਪਿਛਲੇ ਸਾਲ ਭਾਰਤੀ ਅਧਿਕਾਰੀਆਂ ਵੱਲੋਂ ਕੀਤੇ ਗਏ ਦਾਅਵੇ ਕਿ ਉਸ ਦੀ ਮੁਅੱਤਲੀ ਡੋਪਿੰਗ ਨਾਲ ਸਬੰਧਤ ਨਹੀਂ ਸੀ, ਝੂਠੀ ਨਿਕਲੀ। ਕਰਮਾਕਰ ਦੇ ਡੋਪ ਦੇ ਨਮੂਨੇ ਆਈ.ਟੀ.ਏ. ਨੇ ਮੁਕਾਬਲੇ ਤੋਂ ਬਾਹਰ ਕਰ ਦਿੱਤੇ ਸਨ। ਅੰਤਰਰਾਸ਼ਟਰੀ ਜਿਮਨਾਸਟਿਕ ਫੈਡਰੇਸ਼ਨ ਦੇ ਡੋਪਿੰਗ ਵਿਰੋਧੀ ਪ੍ਰੋਗਰਾਮ ਲਈ ਜ਼ਿੰਮੇਵਾਰ ਸੁਤੰਤਰ ਏਜੰਸੀ ਹੈ। ਕਰਮਾਕਰ ਦੀ ਪਾਬੰਦੀ ਇਸ ਸਾਲ 10 ਜੁਲਾਈ ਨੂੰ ਖਤਮ ਹੋ ਜਾਵੇਗੀ ਕਿਉਂਕਿ ਉਸ ਦੇ ਨਮੂਨੇ 11 ਅਕਤੂਬਰ, 2021 ਨੂੰ ਲਏ ਗਏ ਸਨ। ਆਈ.ਟੀ.ਏ. ਨੇ ਇਕ ਬਿਆਨ ‘ਚ ਕਿਹਾ, ‘ਆਈ.ਟੀ.ਏ. ਨੇ ਪੁਸ਼ਟੀ…

Read More

ਟੀਮ ਇੰਡੀਆ ਨੇ ਈਸਟ ਲੰਡਨ ਦੇ ਬਫੈਲੋ ਪਾਰਕ ‘ਚ ਖੇਡੀ ਗਈ ਤਿਕੋਣੀ ਸੀਰੀਜ਼ ਗੁਆ ਦਿੱਤੀ ਹੈ। ਸੀਰੀਜ਼ ਦੇ ਫਾਈਨਲ ਮੈਚ ‘ਚ ਭਾਰਤੀ ਟੀਮ ਦਾ ਸਾਹਮਣਾ ਸਾਊਥ ਅਫ਼ਰੀਕਾ ਦੀਆਂ ਮਹਿਲਾਵਾਂ ਨਾਲ ਹੋਇਆ। ਪਹਿਲਾਂ ਖੇਡਦਿਆਂ ਭਾਰਤੀ ਮਹਿਲਾ ਟੀਮ ਹਰਲੀਨ ਦਿਓਲ ਦੀਆਂ 46 ਦੌੜਾਂ ਦੀ ਬਦੌਲਤ ਸਿਰਫ਼ 109 ਦੌੜਾਂ ਹੀ ਬਣਾ ਸਕੀ। ਜਵਾਬ ‘ਚ ਖੇਡਣ ਆਈ ਸਾਊਥ ਅਫ਼ਰੀਕੀ ਟੀਮ ਨੇ ਪੰਜ ਵਿਕਟਾਂ ਗੁਆ ਕੇ 113 ਦੌੜਾਂ ਬਣਾਈਆਂ ਅਤੇ ਫਾਈਨਲ ਮੈਚ ਜਿੱਤ ਲਿਆ।ਇਸ ਤੋਂ ਪਹਿਲਾਂ ਟੀਮ ਇੰਡੀਆ ਦੀ ਸ਼ੁਰੂਆਤ ਖ਼ਰਾਬ ਰਹੀ ਸੀ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ 8 ਗੇਂਦਾਂ ਬਾਅਦ ਵੀ ਆਪਣਾ ਖਾਤਾ ਨਹੀਂ ਖੋਲ੍ਹ ਸਕੀ ਅਤੇ ਮਲਾਬਾ ਦੀ ਗੇਂਦ ‘ਤੇ ਬੋਲਡ ਹੋ ਗਈਆਂ। ਇਸ…

Read More

ਭਾਰਤੀ ਟੀ-20 ਟੀਮ ਦੇ ਕਪਤਾਨ ਹਾਰਦਿਕ ਪੰਡਯਾ ਦਾ ਮੰਨਣਾ ਹੈ ਕਿ ਉਹ ਟੀ-20 ਕ੍ਰਿਕਟਰ ਦੇ ਤੌਰ ‘ਤੇ ਕਾਫੀ ਪਰਿਪੱਕ ਹੋ ਗਏ ਹਨ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਤਰ੍ਹਾਂ ਟੀਮ ‘ਚ ਕੋਈ ਵੀ ਭੂਮਿਕਾ ਨਿਭਾਅ ਸਕਦੇ ਹਨ। ਪੰਡਯਾ ਨੇ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ‘ਚ ਭਾਰਤ ਦੀ ਜਿੱਤ ਤੋਂ ਬਾਅਦ ਕਿਹਾ ਕਿ ਸੱਚ ਕਹਾਂ ਤਾਂ ਮੈਂ ਹਮੇਸ਼ਾ ਛੱਕੇ ਮਾਰਨ ਦਾ ਆਨੰਦ ਲਿਆ ਹੈ ਪਰ ਮੈਂ ਪਰਿਪੱਕ ਵੀ ਹੋਣਾ ਹੈ ਅਤੇ ਇਹੀ ਜ਼ਿੰਦਗੀ ਹੈ। ਮੈਨੂੰ ਦੂਜੇ ਭਾਗ ‘ਤੇ ਵੀ ਧਿਆਨ ਦੇਣਾ ਹੈ, ਜਿੱਥੇ ਮੈਂ ਹਮੇਸ਼ਾ ਸਾਂਝੇਦਾਰੀ ‘ਤੇ ਵਿਸ਼ਵਾਸ ਕੀਤਾ ਹੈ। ਮੈਂ ਆਪਣੀ ਟੀਮ ਨੂੰ ਅਤੇ ਦੂਜੇ ਖਿਡਾਰੀਆਂ ਨੂੰ ਧੀਰਜ ਅਤੇ ਵਿਸ਼ਵਾਸ…

Read More

ਚਿਲੀ ਦੇ ਜੰਗਲਾਂ ‘ਚ ਲੱਗੀ ਅੱਗ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ। ਗਰਮੀ ਕਾਰਨ ਚਿੱਲੀ ‘ਚ 150 ਤੋਂ ਵੱਧ ਜੰਗਲਾਂ ‘ਚ ਅੱਗ ਲੱਗ ਚੁੱਕੀ ਹੈ। ਇਸ ਘਟਨਾ ‘ਚ ਕਈ ਘਰ ਸੜ ਕੇ ਸੁਆਹ ਹੋ ਗਏ ਹਨ, ਜਦਕਿ ਹਜ਼ਾਰਾਂ ਏਕੜ ‘ਚ ਫੈਲੇ ਜੰਗਲਾਂ ਨੂੰ ਨੁਕਸਾਨ ਪਹੁੰਚਿਆ ਹੈ। ਅਜਿਹਾ ਲੱਗਦਾ ਹੈ ਕਿ ਦੱਖਣੀ ਅਮਰੀਕੀ ਦੇਸ਼ ਅੱਗ ਦੀ ਲਪੇਟ ‘ਚ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਗਲ ਵਿਚ ਲੱਗੀ ਅੱਗ ਕਾਰਨ ਬਾਇਓਬੋ ਖੇਤਰ ਵਿੱਚੋਂ ਲੰਘ ਰਹੇ ਚਾਰ ਲੋਕਾਂ ਦੀ ਮੌਤ ਹੋ ਗਈ, ਜੋ 2 ਵੱਖ-ਵੱਖ ਵਾਹਨਾਂ ‘ਚ ਸਫ਼ਰ ਕਰ ਰਹੇ ਸਨ। ਬਾਇਓਬੋ ਰਾਜਧਾਨੀ ਸੈਂਟੀਆਗੋ ਤੋਂ ਲਗਭਗ 560 ਕਿਲੋਮੀਟਰ ਦੱਖਣ ਵਿੱਚ ਸਥਿਤ…

Read More

ਭਾਰਤੀ ਮੂਲ ਦੇ ਪਹਿਲੇ ਗੈਰ-ਗੋਰੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੇ ਕਾਰਜਕਾਲ ਦੇ 100 ਦਿਨ ਪੂਰੇ ਕਰ ਲਏ ਹਨ। ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਇਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਵਧਦੀ ਮਹਿੰਗਾਈ ਸਮੇਤ ਕਈ ਹੋਰ ਚੁਣੌਤੀਆਂ ਦਰਮਿਆਨ ਉਨ੍ਹਾਂ ਨੂੰ ਤਬਦੀਲੀ ਲਿਆਉਣ ਦਾ ਸੰਕਲਪ ਲੈਂਦੇ ਹੋਏ ਦਿਖਾਇਆ ਗਿਆ ਹੈ। ਭਾਰਤੀ ਮੂਲ ਦੇ ਪਹਿਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਦੀਵਾਲੀ ਤੋਂ ਇਕ ਦਿਨ ਬਾਅਦ 25 ਅਕਤੂਬਰ ਨੂੰ 10 ਡਾਊਨਿੰਗ ਸਟ੍ਰੀਟ ਦਾ ਕਾਰਜਭਾਰ ਸੰਭਾਲਿਆ ਸੀ। ਸਾਬਕਾ ਪ੍ਰਧਾਨ ਮੰਤਰੀਆਂ ਦੀ ਗੈਰ-ਰਸਮੀ ਵਿਦਾਈ ਤੋਂ ਬਾਅਦ ਉਪਜੀ ਗੰਭੀਰ ਸਿਆਸੀ ਉਥਲ-ਪੁਥਲ ਦਰਮਿਆਨ ਸੁਨਕ ਨੇ ਅਹੁਦਾ ਗ੍ਰਹਿਣ ਕੀਤਾ ਸੀ। ਉਨ੍ਹਾਂ ਨੇ ਟਵਿਟਰ ‘ਤੇ…

Read More

ਗੁਰੂ ਰਵਿਦਾਸ ਮਹਾਰਾਜ ਦੇ 646ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜ਼ਾਰਾਂ ਸ਼ਰਧਾਲੂ ਜਲੰਧਰ ਤੋਂ ਕਾਸ਼ੀ ਲਈ ਰਵਾਨਾ ਹੋਈ। ਸਾਰੇ ਸ਼ਰਧਾਲੂ ਬੇਗਮਪੁਰਾ ਐਕਸਪ੍ਰੈਸ ਸਪੈਸ਼ਲ ਟਰੇਨ ਰਾਹੀਂ ਵਾਰਾਣਸੀ ਦੇ ਸ਼੍ਰੀ ਗੁਰੂ ਰਵਿਦਾਸ ਧਾਮ ਲਈ ਰਵਾਨਾ ਹੋਏ। ਬੇਗਮਪੁਰਾ ਐਕਸਪ੍ਰੈਸ ਸਪੈਸ਼ਲ ਟਰੇਨ ਨੂੰ ਜਲੰਧਰ ਸਿਟੀ ਸਟੇਸ਼ਨ ਤੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਿਟੀ ਰੇਲਵੇ ਸਟੇਸ਼ਨ ‘ਤੇ ਆਸਥਾ ਦਾ ਹੜ੍ਹ ਵੇਖਣ ਨੂੰ ਮਿਲਿਆ। ਰੇਲਵੇ ਸਟੇਸ਼ਨ ‘ਤੇ ਸੰਗਤ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਹਰ ਪਾਸੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰੇ ਗੂੰਜੇ। ਦੱਸਣਯੋਗ ਹੈ ਕਿ ਜਲੰਧਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ…

Read More

ਕੈਨੇਡਾ ਦੀ ਸੰਸਦ ਨੇ ਸਰਬਸੰਮਤੀ ਨਾਲ 10,000 ਉਇਗਰ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਦਾ ਪ੍ਰਸਤਾਵ ਪਾਸ ਕੀਤਾ, ਜੋ ਚੀਨ ਤੋਂ ਭੱਜ ਗਏ ਸਨ ਪਰ ਹੁਣ ਵਾਪਸੀ ਲਈ ਦਬਾਅ ਦਾ ਸਾਹਮਣਾ ਕਰ ਰਹੇ ਹਨ। ਇਹ ਕਦਮ ਫਰਵਰੀ 2021 ‘ਚ ਕੈਨੇਡੀਅਨ ਸੰਸਦ ਮੈਂਬਰਾਂ ਦੁਆਰਾ ਉੱਤਰ-ਪੱਛਮੀ ਸ਼ਿਨਜਿਆਂਗ ਖੇਤਰ ‘ਚ ਉਇਗਰਾਂ ਅਤੇ ਹੋਰ ਤੁਰਕੀ ਮੁਸਲਮਾਨਾਂ ਨਾਲ ਬੀਜਿੰਗ ਦੇ ਸਲੂਕ ਨੂੰ ਨਸਲਕੁਸ਼ੀ ਵਜੋਂ ਲੇਬਲ ਕਰਨ ਲਈ ਬਣਾਇਆ ਗਿਆ ਹੈ। ਅਧਿਕਾਰ ਸਮੂਹਾਂ ਦਾ ਮੰਨਣਾ ਹੈ ਕਿ ਘੱਟੋ-ਘੱਟ 10 ਲੱਖ ਉਇਗਰ ਅਤੇ ਹੋਰ ਜ਼ਿਆਦਾਤਰ ਮੁਸਲਿਮ ਘੱਟ ਗਿਣਤੀਆਂ ਨੂੰ ਇਸ ਖੇਤਰ ਦੇ ਨਜ਼ਰਬੰਦੀ ਕੈਂਪਾਂ ‘ਚ ਕੈਦ ਕੀਤਾ ਗਿਆ ਹੈ, ਜਿੱਥੇ ਚੀਨ ‘ਤੇ ਔਰਤਾਂ ਦੀ ਜ਼ਬਰਦਸਤੀ ਨਸਬੰਦੀ ਕਰਨ ਦਾ ਵੀ…

Read More

ਬਰੈਂਪਟਨ ‘ਚ ਸਥਿਤ ਗੌਰੀ ਸ਼ੰਕਰ ਮੰਦਰ ‘ਤੇ ਹਮਲੇ ਅਤੇ ਭੰਨਤੋੜ ਤੋਂ ਬਾਅਦ ਖਾਲਿਸਤਾਨ ਪੱਖੀ ਨਾਅਰੇ ਲਿਖਣ ਸਬੰਧੀ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਚੰਦਰ ਆਰੀਆ ਦਾ ਬਿਆਨ ਸਾਹਮਣੇ ਆਇਆ ਹੈ ਜਿਨ੍ਹਾਂ ਇਸ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕੈਨੇਡਾ ‘ਚ ਹਿੰਦੂਆਂ ਖ਼ਿਲਾਫ਼ ਫੈਲ ਰਹੀ ਨਫ਼ਰਤ ਦਾ ਮੁੱਦਾ ਉਠਾਇਆ ਹੈ। ਕੈਨੇਡੀਅਨ ਸੰਸਦ ਮੈਂਬਰ ਆਰੀਆ ਨੇ ਕਿਹਾ ਕਿ ਦੇਸ਼ ‘ਚ ਹਿੰਦੂਫੋਬੀਆ ਜਨਮ ਲੈ ਰਿਹਾ ਹੈ ਅਤੇ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿੰਦੂਆਂ ਵਿਰੁੱਧ ਨਫ਼ਰਤੀ ਅਪਰਾਧਾਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਹਿੰਦੂ ਹੁਣ ਬਹੁਤ ਦੁਖੀ ਹਨ। ਆਰੀਆ ਨੇ ਕਿਹਾ ਕਿ ਪਹਿਲਾਂ ਇਹ ਸਾਰੀਆਂ ਨਫਰਤ ਭਰਪੂਰ ਹਰਕਤਾਂ ਸੋਸ਼ਲ ਮੀਡੀਆ ‘ਤੇ ਹੁੰਦੀਆਂ ਸਨ…

Read More

ਕਿਸਾਨ ਅੰਦੋਲਨ ਸਮੇਂ ‘ਕਿਸਾਨ ਐਂਥਮ’ ਪੇਸ਼ ਕਰਨ ਵਾਲੇ ਗਾਇਕ ਗੀਤਕਾਰ ਸ਼੍ਰੀ ਬਰਾੜ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਸ਼੍ਰੀ ਬਰਾੜ ਨੇ ਮਿਲ ਰਹੀਆਂ ਧਮਕੀਆਂ ਬਾਰੇ ਲਾਈਵ ਹੋ ਕੇ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਕਈ ਸਿਆਸਤਦਾਨਾਂ ‘ਤੇ ਵੀ ਇਲਜ਼ਾਮ ਲਾਏ ਹਨ। ਉਸ ਨੇ ਕਿਹਾ ਕਿ ਮੈਂ ਦੱਸ ਨਹੀਂ ਸਕਦਾ ਕਿ ਮੈਂ ਆਪਣੀ ਜ਼ਿੰਦਗੀ ‘ਚ ਕੀ ਕੀ ਚੀਜ਼ਾਂ ਸਹਿ ਰਿਹਾ ਹਾਂ। ਕਿਸਾਨ ਅੰਦੋਲਨ ਦੌਰਾਨ ਬਹੁਤ ਕੁਝ ਦੇਖਿਆ ਤੇ ਕਈ ਗੁੰਡਿਆਂ ਦੇ ਫੋਨ ਆਉਂਦੇ ਹੁੰਦੇ ਸਨ ਤੇ ਸਿਆਸਤਦਾਨਾਂ ਤੋਂ ਧਮਕੀਆਂ ਮਿਲਦੀਆਂ ਸਨ। ਉਨ੍ਹਾਂ ਦੱਸਿਆ ਕਿ ਮੈਂ ਇਨ੍ਹਾਂ ਤੋਂ ਆਪਣਾ ਖਹਿੜਾ ਛੁਡਾਉਣ ਲਈ ਪੈਸੇ ਦਿੰਦਾ ਹਾਂ ਜਾਂ ਹੱਥ ਵੀ ਜੋੜ ਦਿੰਦਾ ਹਾਂ। ਪੰਜਾਬ…

Read More

ਫਰੀਦਕੋਟ ਦੇ ਗੋਦਾਮਾਂ ‘ਚ ਪੱਲੇਦਾਰੀ ਦਾ ਕੰਮ ਕਰਨ ਲਈ ਮਜ਼ਬੂਰ ਪੰਜਾਬ ਦੇ ਸਾਬਕਾ ਹਾਕੀ ਖਿਡਾਰੀ ਪਰਮਜੀਤ ਕੁਮਾਰ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਹਾਕੀ ਦੇ ਕੋਚ ਵਜੋਂ ਭਰਤੀ ਕਰਨ ਦਾ ਭਰੋਸਾ ਦਿੱਤਾ ਹੈ। ਹੁਣ ਉਹ ਖਿਡਾਰੀਆਂ ਨੂੰ ਕੋਚਿੰਗ ਦੇਣਗੇ। ਪਰਮਜੀਤ ਦੀ ਆਰਥਿਕ ਹਾਲਤ ਬਾਰੇ ਮੀਡੀਆ ‘ਚ ਨਸ਼ਰ ਹੋਈਆਂ ਖ਼ਬਰਾਂ ਤੋਂ ਬਾਅਦ ਨੋਟਿਸ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਮਜੀਤ ਨਾਲ ਚੰਡੀਗੜ੍ਹ ‘ਚ ਮੁਲਾਕਾਤ ਕੀਤੀ ਅਤੇ ਉਸ ਨੂੰ ਹੌਸਲਾ ਦਿੰਦਿਆਂ ਹਾਕੀ ਕੋਚ ਨਿਯੁਕਤ ਕੀਤਾ। ਪਰਮਜੀਤ ਹੁਣ ਪੰਜਾਬ ਦੇ ਖਿਡਾਰੀਆਂ ਨੂੰ ਹਾਕੀ ਦੀ ਕੋਚਿੰਗ ਦੇਣਗੇ। ਨੌਕਰੀ ਮਿਲਣ ‘ਤੇ ਪਰਮਜੀਤ ਦੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ। ਸਪੀਕਰ…

Read More