Author: editor
ਜਰਮਨੀ ‘ਚ ਇਕ 23 ਸਾਲਾ ਕੁੜੀ ‘ਤੇ ਆਪਣੀ ਮੌਤ ਦਾ ਡਰਾਮਾ ਰਚਣ ਲਈ ਆਪਣੀ ਹਮਸ਼ਕਲ ਦਾ ਕਤਲ ਕੀਤੇ ਜਾਣ ਦਾ ਦੋਸ਼ ਹੈ। ਇਹ ਮਾਮਲਾ ਪਿਛਲੇ ਸਾਲ 16 ਅਗਸਤ ਦਾ ਹੈ ਜੋ ਹੁਣ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਘਿਨਾਉਣੇ ਅਪਰਾਧ ‘ਚ ਦੋਸ਼ੀ ਕੁੜੀ ਦਾ ਪ੍ਰੇਮੀ ਵੀ ਸ਼ਾਮਲ ਸੀ। ਦਰਅਸਲ, ਦੋਸ਼ੀ ਕੁੜੀ ਸ਼ਾਹਰਾਬਾਨ ਕੇ. ਦਾ ਆਪਣੇ ਪਰਿਵਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਕਾਰਨ ਉਸ ਨੇ ਆਪਣੀ ਮੌਤ ਦਾ ਨਾਟਕ ਕਰਨ ਲਈ ‘ਖਦੀਦਜਾ ਓ’ ਨਾਂ ਦੀ ਕੁੜੀ ਦਾ ਕਤਲ ਕਰ ਦਿੱਤਾ। ਉਹ ਚਾਹੁੰਦੀ ਸੀ ਕਿ ਉਸ ਦਾ ਪਰਿਵਾਰ ਸਮਝੇ ਕਿ ਉਹ ਮਰ…
ਆਸਟਰੇਲੀਆ ਨੇ ਆਪਣੇ ਬੈਂਕ ਨੋਟਾਂ ਤੋਂ ਬ੍ਰਿਟਿਸ਼ ਰਾਜਸ਼ਾਹੀ ਨੂੰ ਹਟਾਉਣ ਦਾ ਫ਼ੈਸਲਾ ਲਿਆ ਹੈ ਜਿਸ ਤਹਿਤ ਮਹਾਰਾਣੀ ਐਲਿਜ਼ਾਬੈੱਥ ਦੀ ਤਸਵੀਰ ਹੁਣ ਉਥੋਂ ਦੇ ਕਰੰਸੀ ਨੋਟਾਂ ‘ਤੇ ਨਜ਼ਰ ਨਹੀਂ ਆਵੇਗੀ। ਦੇਸ਼ ਦੇ ਕੇਂਦਰੀ ਬੈਂਕ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੇ ਨਵੇਂ 5 ਡਾਲਰ ਦੇ ਨੋਟ ‘ਚ ਰਾਜਾ ਚਾਰਲਸ ਦੀ ਤਸਵੀਰ ਦੀ ਬਜਾਏ ਇਕ ਸਵਦੇਸ਼ੀ ਡਿਜ਼ਾਈਨ ਹੋਵੇਗਾ। ਪਰ ਸਿੱਕਿਆਂ ‘ਤੇ ਅਜੇ ਵੀ ਬਾਦਸ਼ਾਹ ਦਾ ਚਿਹਰਾ ਦਿਖਾਈ ਦੇਣ ਦੀ ਉਮੀਦ ਹੈ। 5 ਡਾਲਰ ਦਾ ਨੋਟ ਆਸਟਰੇਲੀਆ ਦਾ ਇਕਲੌਤਾ ਬਚਿਆ ਹੋਇਆ ਬੈਂਕ ਨੋਟ ਸੀ ਜਿਸ ‘ਚ ਅਜੇ ਵੀ ਬਾਦਸ਼ਾਹ ਦੀ ਤਸਵੀਰ ਹੈ। ਬੈਂਕ ਨੇ ਕਿਹਾ ਕਿ ਇਹ ਫ਼ੈਸਲਾ ਸਰਕਾਰ ਨਾਲ ਸਲਾਹ ਮਸ਼ਵਰੇ ਤੋਂ…
ਉੱਭਰਦੇ ਕ੍ਰਿਕਟਰ ਸ਼ੁਭਮਨ ਗਿੱਲ ਦੀ 126 ਦੌੜਾਂ ਦੀ ਧੂੰਆਂਧਾਰ ਪਾਰੀ ਸਦਕਾ ਇੰਡੀਆ ਨੇ ਨਿਊਜ਼ੀਲੈਂਡ ਨੂੰ ਇਕਪਾਸੜ ਮੁਕਾਬਲੇ ‘ਚ ਬੁਰੇ ਤਰੀਕੇ ਨਾਲ ਹਰਾਇਆ ਹੈ। ਸੀਰੀਜ਼ ਦੇ ਤੀਜੇ ਟੀ-20 ਮੁਕਾਬਲੇ ‘ਚ ਇੰਡੀਆ ਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ 235 ਦੌੜਾਂ ਦਾ ਵੱਡਾ ਟੀਚਾ ਦਿੱਤਾ ਸੀ। ਇਸ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ 66 ਦੌੜਾਂ ‘ਤੇ ਹੀ ਸਿਮਟ ਕੇ ਰਹਿ ਗਈ। ਭਾਰਤੀ ਟੀਮ ਵੱਲੋਂ ਹਾਸਲ ਕੀਤੀ ਗਈ ਇਹ ਜਿੱਤ ਟੀ-20 ਕ੍ਰਿਕਟ ਇਤਿਹਾਸ ਦੀ ਸੱਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਵੀ ਇਹ ਰਿਕਾਰਡ ਇੰਡੀਆ ਦੇ ਨਾਂ ਸੀ ਜਿਸ ਨੇ 2018 ‘ਚ ਆਇਰਲੈਂਡ ਨੂੰ 143 ਦੌੜਾਂ ਦਾ ਫ਼ਰਕ ਨਾਲ ਹਰਾਇਆ ਸੀ। ਭਾਰਤੀ…
ਪੰਜਾਬ ਸਰਕਾਰ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਮਨੀਸ਼ਾ ਗੁਲਾਟੀ ਦਾ ਤਿੰਨ ਸਾਲ ਦਾ ਕਾਰਜਕਾਲ 18 ਸਤੰਬਰ 2023 ਨੂੰ ਖ਼ਤਮ ਹੋ ਰਿਹਾ ਸੀ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਕ੍ਰਿਪਾ ਸ਼ੰਕਰ ਵੱਲੋਂ ਜਾਰੀ ਪੱਤਰ ‘ਚ ਕਿਹਾ ਗਿਆ ਹੈ ਕਿ ਮਹਿਲਾ ਕਮਿਸ਼ਨ ਦੇ ਨਿਯਮਾਂ ‘ਚ ਅਜਿਹੀ ਕੋਈ ਵਿਵਸਥਾ ਨਹੀਂ ਹੈ ਕਿ ਕਿਸੇ ਚੇਅਰਪਰਸਨ ਦੀ ਮਿਆਦ ‘ਚ ਵਾਧਾ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਰਿਪੋਰਟ ‘ਚ ਇਹ ਵੀ ਦੱਸਿਆ ਹੈ ਕਿ ਮਨੀਸ਼ਾ ਗੁਲਾਟੀ ਨੂੰ ਐਕਸਟੈਂਸ਼ਨ ਦੇਣ ਤੋਂ ਪਹਿਲਾਂ ਸੂਬੇ ਦੀਆਂ ਮਹਿਲਾ ਸੰਗਠਨਾਂ ਨਾਲ ਕੋਈ ਸਲਾਹ…
ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ‘ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਪੁੱਜੇ। ਚੰਦਰ ਸ਼ੇਖਰ ਆਜ਼ਾਦ ਨੇ ਸਿੰਘ ਸਾਹਿਬ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਿੰਦੂ-ਸਿੱਖ ਦੀ ਭਾਈਚਾਰਕ ਸਾਂਝ ਬਣੇ। ਉਨ੍ਹਾਂ ਭਾਜਪਾ ਤੇ ਆਰ.ਐੱਸ.ਐੱਸ. ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕੁਝ ਕੁ ਲੋਕ ਹਨ ਜੋ ਚਾਹੁੰਦੇ ਨੇ ਧਰਮ ਦੇ ਨਾਂ ‘ਤੇ ਲੜਾਇਆ ਜਾਵੇ। ਆਜ਼ਾਦ ਨੇ ਕਿਹਾ ਕਿ ਅਦਾਲਤ ਕੀਤੇ ਅਪਰਾਧ ਦੀ ਸਜ਼ਾ ਦਾ ਸਮਾਂ ਤੈਅ ਕਰਦੀਆਂ ਹਨ ਪਰ ਸਜ਼ਾ ਭੁਗਤ ਲੈਣ ਤੋਂ ਬਾਅਦ ਕਿਸੇ ਨੂੰ ਵੀ ਜੇਲ੍ਹ ‘ਚ ਬੰਦ ਰੱਖਣਾ ਵੀ ਇਕ ਅਪਰਾਧ ਹੈ। ਇਹ ਸਿੱਧੇ ਤੌਰ ‘ਤੇ…
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਆਰਥਿਕ ਅਤੇ ਸਿਆਸੀ ਖੇਤਰ ‘ਚ ਯੋਗਦਾਨ ਲਈ ਹਾਲ ਹੀ ਵਿਚ ‘ਇੰਡੀਆ-ਯੂ.ਕੇ. ਅਚੀਵਰਸ ਆਨਰਸ’ ਨੇ ਲੰਡਨ ਵਿੱਚ ‘ਲਾਈਫਟਾਈਮ ਅਚੀਵਮੈਂਟ ਆਨਰ’ ਨਾਲ ਸਨਮਾਨਿਤ ਕੀਤਾ ਹੈ। ਉਨ੍ਹਾਂ ਨੂੰ ਨਵੀਂ ਦਿੱਲੀ ‘ਚ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਪਿਛਲੇ ਹਫ਼ਤੇ ਇਕ ਪ੍ਰੋਗਰਾਮ ‘ਚ ਇਸ ਸਨਮਾਨ ਦਾ ਐਲਾਨ ਕੀਤਾ ਗਿਆ। ‘ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਏਲੁਮਨੀ ਯੂਨੀਅਨ ਯੂਨਾਈਟਿਡ ਕਿੰਗਡਮ’ ਬਾਅਦ ਦੀ ਇਕ ਤਾਰੀਖ਼ ‘ਤੇ ਨਵੀਂ ਦਿੱਲੀ ‘ਚ ਡਾ. ਮਨਮੋਹਨ ਸਿੰਘ ਨੂੰ ਇਸ ਨਾਲ ਸਨਮਾਨਿਤ ਕਰੇਗਾ। ਐੱਨ.ਆਈ.ਐੱਸ.ਏ. ਯੂ.ਕੇ. ਵੱਲੋਂ ‘ਇੰਡੀਆ-ਯੂ.ਕੇ. ਅਚੀਵਰਸ ਆਨਰਸ’ ਬ੍ਰਿਟੇਨ ਦੇ ਕੌਮਾਂਤਰੀ ਵਪਾਰ ਵਿਭਾਗ ਅਤੇ ‘ਬ੍ਰਿਟਿਸ਼ ਕੌਂਸਲ ਇਨ ਇੰਡੀਆ’ ਦੇ ਸਹਿਯੋਗ ਨਾਲ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ‘ਚ ਸਿੱਖਿਆ…
ਬ੍ਰਾਜ਼ੀਲ ਦੇ ਦੱਖਣੀ ਸੂਬੇ ਪਰਾਨਾ ‘ਚ ਇਗੁਆਜ਼ੂ ਫਾਲਸ ਜਾ ਰਹੀ ਇਕ ਬੱਸ ਦੇ ਪਲਟ ਜਾਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਪਰਾਨਾ ਦੇ ਸੰਘੀ ਰਾਜਮਾਰਗ ‘ਤੇ 54 ਲੋਕਾਂ ਨੂੰ ਲਿਜਾਣ ਵਾਲੀ ਬੱਸ ਸਾਂਤਾ ਕੈਟਾਰੀਨਾ ਰਾਜ ਦੀ ਰਾਜਧਾਨੀ ਫਲੋਰਿਆਨੋਪੋਲਿਸ ਤੋਂ ਰਵਾਨਾ ਹੋਈ ਸੀ, ਜੋ ਅਰਜਨਟੀਨਾ ਅਤੇ ਪਰਾਗਵੇ ਦੀ ਸਰਹੱਦ ਨਾਲ ਲੱਗਦੇ ਬ੍ਰਾਜ਼ੀਲ ਦੇ ਸ਼ਹਿਰ ਫੋਜ਼ ਡੋ ਇਗੁਆਕੁ ਦੇ ਅੱਗੇ ਦੱਖਣ ਵੱਲ ਜਾ ਰਹੀ ਸੀ। ਪੁਲੀਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਵਿਆਕਾਓ ਕੈਟਰੀਨੈਂਸ ਕੰਪਨੀ ਵੱਲੋਂ ਸੰਚਾਲਿਤ ਬੱਸ ਹਾਈਵੇਅ ਤੋਂ ਪਲਟ ਗਈ ਅਤੇ ਫਰਨਾਂਡੇਸ ਪਿਨਹੇਰੋ ਦੇ ਕੇਂਦਰੀ ਪਰਾਨਾ ਸ਼ਹਿਰ ‘ਚ ਇਕ ਪਹਾੜੀ…
ਪੰਜਾਬ ‘ਚ ਪਾਸਟਰ ਬਜਿੰਦਰ ਤੇ ਪਾਸਟਰ ਹਰਪ੍ਰੀਤ ਦਿਓਲ ਦੇ ਟਿਕਾਣਿਆਂ ‘ਤੇ ਮੰਗਲਵਾਰ ਨੂੰ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ। ਜਲੰਧਰ ਦੇ ਤਾਜਪੁਰ ਅਤੇ ਕਪੂਰਥਲਾ ਦੇ ਖੋਜੇਪੁਰ ‘ਚ ਛਾਪੇਮਾਰੀ ਦੀ ਸੂਚਨਾ ਹੈ। ਪੁਲੀਸ ਵੱਲੋਂ ਛਾਪੇਮਾਰੀ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਧਰਮ ਪਰਿਵਰਤਨ ਦੇ ਦੋਸ਼ਾਂ ‘ਚ ਘਿਰੇ ਬਜਿੰਦਰ ਦੇ ਬੜੌਦੀ ਸਥਿਤ ਧਾਰਮਿਕ ਅਸਥਾਨ ‘ਤੇ ਵੀ ਆਈ.ਟੀ. ਵਿਭਾਗ ਦੀ ਛਾਪੇਮਾਰੀ ਦੀ ਖ਼ਬਰ ਹੈ। ਕਪੂਰਥਲਾ ਦੇ ਪਿੰਡ ਖੋਜੇਵਾਲ ਸਥਿਤ ਮੁੱਖ ਚਰਚ ‘ਤੇ ਇਨਕਮ ਟੈਕਸ ਦੀ ਟੀਮ ਨੇ ਮੰਗਲਵਾਰ ਸਵੇਰੇ ਛਾਪਾ ਮਾਰਿਆ। ਇਨਕਮ ਟੈਕਸ ਦੇ ਦਰਜਨਾਂ ਅਧਿਕਾਰੀਆਂ ਵੱਲੋਂ ਚਰਚਾਂ ਦੇ ਕਾਗਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ…
ਬਰੈਂਪਟਨ ਦੇ ਗੌਰੀ ਸ਼ੰਕਰ ਮੰਦਰ ‘ਚ ਕਿਸੇ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਤੋਂ ਇਲਾਵਾ ਭਾਰਤ ਵਿਰੋਧੀ ਨਾਅਰੇ ਵੀ ਲਿਖ ਦਿੱਤੇ। ਇਸ ਨੂੰ ਲੈ ਕੇ ਕੈਨੇਡਾ ਵਸਦੇ ਹਿੰਦੂ ਭਾਈਚਾਰੇ ‘ਚ ਰੋਸ ਹੈ। ਆਸਟਰੇਲੀਆ ਦੇ ਮੰਦਰਾਂ ‘ਚ ਅਜਿਹਾ ਕਾਰਾ ਕਰਨ ਤੋਂ ਬਾਅਦ ਹੁਣ ਕੈਨੇਡਾ ‘ਚ ਵੀ ਸ਼ਰਾਰਤੀ ਅਨਸਰ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਟੋਰਾਂਟੋ ‘ਚ ਇੰਡੀਆ ਦੇ ਕੌਂਸਲੇਟ ਜਨਰਲ ਨੇ ਗੌਰੀ ਸ਼ੰਕਰ ਮੰਦਰ ‘ਚ ਭੰਨਤੋੜ ਦੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਮੰਦਰ ਦੀ ਬੇਅਦਬੀ ਨਾਲ ਕੈਨੇਡਾ ‘ਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਵਣਜ ਦੂਤਘਰ ਦਫ਼ਤਰ ਨੇ ਮੰਗਲਵਾਰ ਨੂੰ ਇਕ ਬਿਆਨ ‘ਚ ਕਿਹਾ ਕਿ…
ਵਿਜੀਲੈਂਸ ਬਿਊਰੋ ਦੀ ਟੀਮ ਮੰਗਲਵਾਰ ਸਵੇਰੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਹੋਟਲ ਸਰੋਵਰ ਪੈਟ੍ਰੀਅਟ ਵਿਖੇ ਜਾਂਚ ਲਈ ਪਹੁੰਚੀ। ਸਾਬਕਾ ਉਪ ਮੁੱਖ ਮੰਤਰੀ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ‘ਚ ਵਿਚਾਰ ਅਧੀਨ ਹੈ। ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਚੰਡੀਗੜ੍ਹ ਵਿਜੀਲੈਂਸ ਨੇ ਸਾਬਕਾ ਡਿਪਟੀ ਸੀ.ਐੱਮ. ਦੇ ਨਿਰਮਾਣ ਅਧੀਨ ਫਾਰਮ ਹਾਊਸ ‘ਚ ਛਾਪਾ ਮਾਰ ਕੇ ਜਾਂਚ ਕੀਤੀ ਸੀ ਅਤੇ ਜਾਇਦਾਦ ਦਾ ਮੁਲਾਂਕਣ ਕੀਤਾ ਸੀ। ਵਿਜੀਲੈਂਸ ਬਿਊਰੋ ਨੇ ਕਥਿਤ ਤੌਰ ‘ਤੇ ਆਮਦਨ ਤੋਂ ਵੱਧ ਜਾਇਦਾਦ ਦੀ ਸ਼ਿਕਾਇਤ ਦੇ ਆਧਾਰ ‘ਤੇ ਸਾਬਕਾ ਉਪ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੋਨੀ ਦੀਆਂ ਜਾਇਦਾਦਾਂ ਦਾ ਮੁਲਾਂਕਣ ਕਰਨਾ ਸ਼ੁਰੂ ਕੀਤਾ ਹੋਇਆ…