Author: editor
ਗੋਲੀਆਂ ਮਾਰ ਕੇ ਕਤਲ ਕੀਤੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਵੱਡੀ ਗਿਣਤੀ ‘ਚ ਆਏ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਇਨਸਾਫ਼ ਦੇਣ ‘ਚ ਨਾਕਾਮ ਰਹੀ ਹੈ। ਦੋਸ਼ੀਆਂ ਬਾਰੇ ਸਭ ਕੁਝ ਪਤਾ ਹੋਣ ਅਤੇ ਵਾਰ-ਵਾਰ ਉਨ੍ਹਾਂ ਵੱਲੋਂ ਨਾਂ ਦੇ ਕੇ ਮੰਗ ਕਰਨ ‘ਤੇ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਰੋਂਦੇ ਹੋਏ ਕਿਹਾ, ‘ਕਈ ਵਾਰ ਤਾਂ ਜੀਅ ਕਰਦੈ ਕਿ ਬਾਗ਼ੀ ਹੋ ਜਾਵਾਂ ਅਤੇ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਠੋਕ ਦਿਆਂ।’ ਉਨ੍ਹਾਂ ਕਿਹਾ ਕਿ 8 ਮਹੀਨੇ ਹੋ ਗਏ ਹਨ ਪਰ ਅਜੇ ਤਕ ਉਨ੍ਹਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਨੂੰ ਉਹ ਸਰਕਾਰ ਨੂੰ…
ਜਲੰਧਰ ਸਦਰ ਦੇ ਅਧੀਨ ਪੈਂਦੇ ਪਿੰਡ ਲਖਨਪਾਲ ‘ਚ ਲੰਘੀ ਦੇਰ ਰਾਤ ਨਸ਼ਾ ਵਿਰੋਧੀ ਫਰੰਟ ਲਖਨਪਾਲ ਤੇ ਪਿੰਡ ਦੇ ਨੰਬਰਦਾਰ ਰਾਮ ਗੋਪਾਲ ‘ਤੇ ਜਾਨਲੇਵਾ ਹਮਲਾ ਕੀਤਾ ਗਿਆ, ਜਿੱਥੋਂ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਮ ਗੋਪਾਲ ਲੰਘੀ ਰਾਤ ਮੋਟਰਸਾਈਕਲ ‘ਤੇ ਆਪਣੇ ਘਰ ਵੱਲ ਜਾ ਰਿਹਾ ਸੀ। ਇਸ ਦੌਰਾਨ ਕਾਲੇ ਰੰਗ ਦੀ ਇਨੋਵਾ ਗੱਡੀ ਨੇ ਉਸ ਦੇ ਮੋਟਰਸਾਈਕਲ ‘ਚ ਟੱਕਰ ਮਾਰ ਦਿੱਤੀ ਜਿਸ ਕਾਰਨ ਰਾਮ ਗੋਪਾਲ ਡਿੱਗ ਪਿਆ। ਇਸ ਮਗਰੋਂ ਹਮਲਾਵਰਾਂ ਨੇ ਉਸ ਦੇ ਮੂੰਹ ਅਤੇ ਸਿਰ ‘ਤੇ ਹਥਿਆਰਾਂ ਨਾਲ ਕਈ ਵਾਰ ਕੀਤੇ। ਲੋਕਾਂ ਨੇ ਉਸ ਨੂੰ ਜ਼ਖ਼ਮੀ ਹਾਲਤ ‘ਚ ਜਲੰਧਰ…
ਇੰਡੀਆ ‘ਚ ਹੋਏ ਹਾਕੀ ਵਰਲਡ ਕੱਪ ‘ਚ ਜਰਮਨੀ ਨੇ ਬੈਲਜੀਅਮ ਦਾ ਦਬਦਬਾ ਖ਼ਤਮ ਕਰਦਿਆਂ ਤੀਜੀ ਵਾਰ ਵਰਲਡ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਬੈਲਜੀਅਮ ਦੇ ਪਿਛਲੇ ਪੰਜ ਸਾਲ ਦੇ ਦਬਦਬੇ ਨੂੰ ਖ਼ਤਮ ਕਰਦਿਆਂ ਜਰਮਨੀ ਨੇ ਦੋ ਗੋਲਾਂ ਨਾਲ ਪਿੱਛੜਨ ਤੋਂ ਬਾਅਦ ਇਕ ਵਾਰ ਫਿਰ ਸ਼ਾਨਦਾਰ ਵਾਪਸੀ ਕਰਦੇ ਹੋਏ ਪਿਛਲੇ ਚੈਂਪੀਅਨ ਨੂੰ ਪੈਨਲਟੀ ਸ਼ੂਟਆਊਟ ‘ਚ ਹਰਾ ਕੇ ਤੀਜੀ ਵਾਰ ਐੱਫ.ਆਈ.ਐੱਚ. ਪੁਰਸ਼ ਹਾਕੀ ਵਰਲਡ ਕੱਪ ਦਾ ਖ਼ਿਤਾਬ ਜਿੱਤ ਲਿਆ। ਰੋਮਾਂਚਕ ਫਾਈਨਲ ‘ਚ ਨਿਯਮਿਤ ਸਮੇਂ ਤੋਂ ਬਾਅਦ ਦੋਵੇਂ ਟੀਮਾਂ 3-3 ਨਾਲ ਬਰਾਬਰੀ ‘ਤੇ ਸਨ ਪਰ ਇਸ ਤੋਂ ਬਾਅਦ ਜਰਮਨੀ ਦੀ ਟੀਮ ਨੇ ਖਚਾਖਚ ਭਰੇ ਕਲਿੰਗ ਸਟੇਡੀਅਮ ‘ਚ ਸਡਨ ਡੈੱਥ ‘ਚ 5-4 ਨਾਲ…
ਇੰਡੀਆ ਅਤੇ ਇੰਗਲੈਂਡ ਦਰਮਿਆਨ ਮਹਿਲਾ ਅੰਡਰ-19 ਟੀ-20 ਵਰਲਡ ਕੱਪ 2023 ਦਾ ਫਾਈਨਲ ਮੈਚ ਦੱਖਣੀ ਅਫਰੀਕਾ ਦੇ ਪੋਚੇਫਸਟਰੂਮ ਵਿਖੇ ਖੇਡਿਆ ਗਿਆ। ਮੈਚ ‘ਚ ਇੰਡੀਆ ਨੇ ਆਪਣੀਆਂ ਗੇਂਦਬਾਜ਼ਾਂ ਤੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਨੂੰ 7 ਨਾਲ ਹਰਾ ਕੇ ਇਹ ਖ਼ਿਤਾਬ ਜਿੱਤ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀਆਂ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦੇ ਖ਼ਤਰਨਾਕ ਪ੍ਰਦਰਸ਼ਨ ਦੇ ਸਾਹਮਣੇ ਟਿੱਕ ਨਹੀਂ ਸਕੀਆਂ ਤੇ 17.1 ਓਵਰ ‘ਚ ਆਲਆਊਟ ਹੋ ਕੇ 68 ਦੌੜਾਂ ਹੀ ਬਣਾ ਸਕੀਆਂ। ਇਸ ਤਰ੍ਹਾਂ ਇਂਗਲੈਂਡ ਨੇ ਇੰਡੀਆ ਨੂੰ ਜਿੱਤ ਲਈ 69 ਦੌੜਾਂ ਦਾ ਟੀਚਾ ਦਿੱਤਾ। ਇੰਗਲੈਂਡ ਵਲੋਂ ਕੋਈ ਵੀ ਕ੍ਰਿਕਟਰ ਲੰਬੀ ਪਾਰੀ ਖੇਡਣ ‘ਚ ਅਸਫਲ ਰਹੀਆਂ। ਇੰਗਲੈਂਡ ਵਲੋਂ ਰੀਆਨਾ ਮੈਕਡੋਨਲਡ…
ਸਰਬੀਆ ਦੇ ਮਹਾਨ ਖਿਡਾਰੀ ਨੋਵਾਕ ਜੋਕੋਵਿਚ ਨੇ ਆਸਟਰੇਲੀਅਨ ਓਪਨ ਦੇ ਫਾਈਨਲ ‘ਚ ਯੂਨਾਨ ਦੇ ਸਟੇਫਾਨੋਸ ਸਿਟਸਿਪਾਸ ਨੂੰ ਹਰਾ ਕੇ ਆਪਣੇ ਕਰੀਅਰ ਦਾ 22ਵਾਂ ਗਰੈਂਡ ਸਲੈਮ ਖਿਤਾਬ ਜਿੱਤ ਲਿਆ। ਜੋਕੋਵਿਚ ਨੇ ਹੈਮਸਟ੍ਰਿੰਗ ਦੀ ਸੱਟ ‘ਤੇ ਪਾਰ ਪਾਉਂਦੇ ਹੋਏ ਰਾਡ ਲੈਵਰ ਏਰੀਨਾ ‘ਚ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਪੁਰਸ਼ ਸਿੰਗਲ ਮੈਚ ‘ਚ ਸਿਟਸਿਪਾਸ ਨੂੰ 6-3, 7-6 (4), 7-6 (5) ਨਾਲ ਹਰਾਇਆ। ਵਿਸ਼ਵ ਰੈਂਕਿੰਗ ‘ਚ ਸਿਖਰ ‘ਤੇ ਪਹੁੰਚਣ ਲਈ ਖੇਡ ਰਹੇ ਸਿਟਸਿਪਾਸ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਬਿਹਤਰ ਫਾਰਮ ਦਿਖਾਈ ਪਰ ਜੋਕੋਵਿਚ ਅਹਿਮ ਪਲਾਂ ‘ਤੇ ਅੰਕ ਹਾਸਲ ਕਰਨ ‘ਚ ਕਾਮਯਾਬ ਰਹੇ। ਆਖਰੀ ਪਲਾਂ ‘ਚ ਫੈਸਲਾਕੁੰਨ ਗੇਮ ‘ਚ ਜੋਕੋਵਿਚ ਦੇ 6-3…
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਆਪਣੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਨਦੀਮ ਜ਼ਹਾਵੀ ਨੂੰ ਮੰਤਰੀਆਂ ਲਈ ਚੋਣ ਜ਼ਾਬਤੇ ਦੀ ‘ਗੰਭੀਰ ਉਲੰਘਣਾ’ ਲਈ ਬਰਖਾਸਤ ਕਰ ਦਿੱਤਾ। ਜ਼ਹਾਵੀ ‘ਤੇ ਦੇਸ਼ ਦੇ ਵਿੱਤ ਮੰਤਰੀ ਦੇ ਤੌਰ ‘ਤੇ ਸੇਵਾ ਕਰਦੇ ਹੋਏ ਲੱਖਾਂ ਡਾਲਰਾਂ ਦੇ ਟੈਕਸਾਂ ਦੀ ਧੋਖਾਧੜੀ ਕਰਨ ਦਾ ਦੋਸ਼ ਸੀ। ਜ਼ਹਾਵੀ ਨੂੰ ਬਰਖਾਸਤ ਕੀਤੇ ਜਾਣ ਦੀ ਵੱਧ ਰਹੀ ਵਿਰੋਧੀ ਮੰਗਾਂ ਦੇ ਵਿਚਕਾਰ ਸੂਨਕ ਨੇ ਇਰਾਕ ‘ਚ ਜਨਮੇ ਸਾਬਕਾ ਵਿੱਤ ਮੰਤਰੀ ਦੇ ਟੈਕਸ ਮਾਮਲਿਆਂ ਦੀ ਸੁਤੰਤਰ ਜਾਂਚ ਦਾ ਆਦੇਸ਼ ਦਿੱਤਾ ਸੀ। ਜ਼ਹਾਵੀ ਨੂੰ ਲਿਖੇ ਇਕ ਪੱਤਰ ‘ਚ ਸੂਨਕ ਨੇ ਕਿਹਾ ਕਿ ਉਹ ਅਜਿਹਾ ਕਦਮ ਚੁੱਕਣ ਲਈ ਮਜਬੂਰ ਸੀ ਕਿਉਂਕਿ ਉਸਨੇ ਆਪਣੇ ਕਾਰਜਕਾਲ…
ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ‘ਚ ਇਕ ਬੱਸ ਦੇ ਪੁਲ ‘ਤੇ ਲੱਗੇ ਖੰਭੇ ਨਾਲ ਟਕਰਾਉਣ ਮਗਰੋਂ ਡੂੰਘੀ ਖੱਡ ‘ਚ ਡਿੱਗ ਜਾਣ ਕਾਰਨ 42 ਵਿਅਕਤੀ ਹਾਲਾਕ ਹੋ ਗਏ। ਬੱਸ ‘ਚ 48 ਵਿਅਕਤੀ ਸਵਾਰ ਸਨ ਅਤੇ ਇਹ ਕੋਇਟਾ ਤੋਂ ਕਰਾਚੀ ਜਾ ਰਹੀ ਸੀ। ਖੱਡ ‘ਚ ਡਿੱਗਣ ਤੋਂ ਪਹਿਲਾਂ ਬੱਸ ਨੂੰ ਅੱਗ ਲੱਗ ਗਈ ਸੀ। ਲਾਸਬੇਲਾ ਇਲਾਕੇ ਦੇ ਸਹਾਇਕ ਕਮਿਸ਼ਨਰ ਹਮਜ਼ਾ ਅੰਜੁਮ ਨੇ ਦੱਸਿਆ ਕਿ ਬੱਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਯੂ-ਟਰਨ ਲੈਣ ‘ਤੇ ਇਹ ਹਾਦਸਾ ਵਾਪਰਿਆ। ਇਕ ਬੱਚੇ ਅਤੇ ਇਕ ਮਹਿਲਾ ਸਮੇਤ ਤਿੰਨ ਵਿਅਕਤੀਆਂ ਨੂੰ ਬਚਾਇਆ ਜਾ ਸਕਿਆ। ਉਨ੍ਹਾਂ ਕਿਹਾ ਕਿ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ ਹਨ ਅਤੇ ਉਨ੍ਹਾਂ ਦੀ ਪਛਾਣ ਲਈ ਡੀ.ਐੱਨ.ਏ.…
ਕੰਨਿਆਕੁਮਾਰੀ ਤੋਂ ਕਸ਼ਮੀਰ ਲਈ ‘ਭਾਰਤ ਜੋੜੋ ਯਾਤਰਾ’ ਲੈ ਕੇ ਨਿਕਲੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਖਰੀ ਤਹਿਤ ਸ੍ਰੀਨਗਰ ਦੇ ਇਤਿਹਾਸਕ ਲਾਲ ਚੌਕ ‘ਚ ਤਿਰੰਗਾ ਝੰਡਾ ਲਹਿਰਾਇਆ। ਉਨ੍ਹਾਂ ਕਿਹਾ ਕਿ ਦੇਸ਼ ਨਾਲ ਕੀਤਾ ਗਿਆ ਇਕ ‘ਵਾਅਦਾ’ ਪੂਰਾ ਹੋ ਗਿਆ ਹੈ। ਕਰੀਬ 10 ਮਿੰਟ ਦੇ ਸਮਾਗਮ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਅਤੇ ਚੌਕ ਦੇ ਇਕ ਕਿਲੋਮੀਟਰ ਦੇ ਘੇਰੇ ‘ਚ ਆਉਂਦੀਆਂ ਸੜਕਾਂ ਨੂੰ ਸ਼ਨਿਚਰਵਾਰ ਰਾਤ ਤੋਂ ਹੀ ਸੀਲ ਕਰ ਦਿੱਤਾ ਗਿਆ ਸੀ। ਇਲਾਕੇ ਦੀਆਂ ਸਾਰੀਆਂ ਦੁਕਾਨਾਂ ਨੂੰ ਬੰਦ ਰੱਖਿਆ ਗਿਆ ਸੀ ਅਤੇ ਬੈਰੀਕੇਡ ਲਗਾ ਕੇ ਸੁਰੱਖਿਆ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਸੀ। ਕਾਂਗਰਸ ਆਗੂ ਰਾਹੁਲ ਗਾਧੀ ਨੇ ਭੈਣ ਅਤੇ ਪਾਰਟੀ…
ਫਿਰੋਜ਼ਪੁਰ ਵਿਖੇ ਸਵੈਟ ਟੀਮ ‘ਚ ਤਾਇਨਾਤ ਕਾਂਸਟੇਬਲ ਗੁਰਸੇਵਕ ਸਿੰਘ ਨੇ ਇਕ ਮਹਿਲਾ ਕਾਂਸਟੇਬਲ ਦੀ ਹੱਤਿਆ ਕਰਨ ਮਗਰੋਂ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਇਹ ਘਟਨਾ ਦੇਰ ਰਾਤ ਛਾਉਣੀ ਸਥਿਤ ਸ਼ੇਰ ਸ਼ਾਹ ਵਾਲੀ ਚੌਂਕ ‘ਚ ਵਾਪਰੀ ਹੈ। ਜਾਣਕਾਰੀ ਮੁਤਾਬਕ ਥਾਣਾ ਛਾਉਣੀ ‘ਚ ਸੀ.ਸੀ.ਟੀ.ਐਨ.ਐਸ. ਵਿੰਗ ‘ਚ ਤਾਇਨਾਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇਰ ਰਾਤ ਆਪਣੀ ਡਿਊਟੀ ਖ਼ਤਮ ਕਰ ਕੇ ਪੁਲੀਸ ਲਾਈਨ ਸਥਿਤ ਆਪਣੇ ਪਿਤਾ ਦੇ ਸਰਕਾਰੀ ਕੁਆਟਰ ‘ਚ ਵਾਪਸ ਆ ਰਹੀ ਸੀ। ਜਦੋਂ ਉਹ ਸ਼ੇਰ ਸ਼ਾਹ ਵਾਲੀ ਚੌਂਕ ‘ਚ ਪਹੁੰਚੀ ਤਾਂ ਉਥੇ ਪਹਿਲਾਂ ਤੋਂ ਮੌਜੂਦ ਕਾਰ ਸਵਾਰ ਗੁਰਸੇਵਕ ਸਿੰਘ ਨੇ ਐਕਟਿਵਾ ‘ਤੇ ਆ ਰਹੀ ਅਮਨਦੀਪ ਕੌਰ ਨੂੰ ਜ਼ਬਰਦਸਤੀ ਰੋਕ ਲਿਆ।…
ਬੇਲਾਰੂਸ ਦੀ 24 ਸਾਲਾ ਖਿਡਾਰਨ ਆਰਿਆਨਾ ਸਬਾਲੇਂਕਾ ਨੇ ਆਸਟਰੇਲੀਅਨ ਓਪਨ ਦਾ ਮਹਿਲਾ ਸਿੰਗਲ ਖਿਤਾਬ ਜਿੱਤ ਲਿਆ ਹੈ। ਨਵੀਂ ਚੈਂਪੀਅਨ ਆਰਿਆਨਾ ਨੇ ਖ਼ਿਤਾਬੀ ਮੁਕਾਬਲੇ ‘ਚ ਕਜ਼ਾਕਿਸਤਾਨ ਦੀ ਏਲੇਨਾ ਰਾਇਬਾਕੀਨਾ ਨੂੰ 4-6, 6-3, 6-4 ਨਾਲ ਹਰਾਇਆ। ਇਹ ਮੁਕਾਬਲਾ ਰਾਇਬਾਕੀਨਾ ਦੀ ਬਿਹਤਰੀਨ ਸਰਵਿਸ ਤੇ ਸਬਾਲੇਂਕਾ ਦੀ ਤੇਜ਼ ਤਰਾਰ ਸਮੈਸ਼ ਵਿਚਾਲੇ ਸੀ, ਜਿਸ ਦੌਰਾਨ ਪਹਿਲਾ ਸੈੱਟ ਰਾਇਬਾਕੀਨਾ ਨੇ ਆਪਣੇ ਨਾਂਅ ਕੀਤਾ। ਇਸ ਤੋਂ ਬਾਅਦ ਸਬਾਲੇਂਕਾ ਨੇ ਜ਼ਬਰਦਸਤ ਵਾਪਸੀ ਕਰਦਿਆਂ ਦੂਜਾ ਤੇ ਤੀਜਾ ਸੈੱਟ ਜਿੱਤ ਕੇ ਮੁਕਾਬਲਾ ਆਪਣੇ ਨਾਂਅ ਕਰ ਲਿਆ। ਇਹ ਸਬਾਲੇਂਕਾ ਦਾ ਪਹਿਲਾ ਗ੍ਰੈਂਡ ਸਲੈਮ ਖ਼ਿਤਾਬ ਹੈ। ਦੂਜੇ ਪਾਸੇ ਮਾਸਕੋ ‘ਚ ਜਨਮੀ 23 ਸਾਲ ਦੀ ਰਾਇਬਾਕੀਨਾ ਨੇ ਸਾਲ 2018 ‘ਚ ਕਜ਼ਾਕਿਸਤਾਨ ਵੱਲੋਂ ਖੇਡਣਾ…